ਭਾਰਤ ਨੇ ਆਧੁਨਿਕ ਸੰਚਾਰ ਉਪਗ੍ਰਹਿ ਜੀਸੈੱਟ-31 ਨੂੰ ਸਫ਼ਲਤਾਪੂਰਵਕ ਦਾਗਿਆ

ਭਾਰਤ ਨੇ ਆਪਣੇ 40ਵੇਂ ਆਧੁਨਿਕ ਸੰਚਾਰ ਉਪਗ੍ਰਹਿ ਜੀਸੈੱਟ-31 ਨੂੰ 6 ਫਰਵਰੀ ਜਾਨਿ ਕਿ ਬੀਤੇ ਦਿਨ ਸਫ਼ਲਤਾਪੂਰਵਕ ਸਥਾਪਿਤ ਕੀਤਾ।ਜ਼ਿਕਰਯੋਗ ਹੈ ਕਿ 11 ਸਾਲ ਪੁਰਾਣਾ ਇਨਸੈੱਟ-4 ਸੀ.ਆਰ ਜਲਦ ਹੀ ਆਪਣੀ ਮਿਆਦ ਪੂਰੀ ਕਰਨ ਵਾਲਾ ਹੈ ਅਤੇ ਸੰਚਾਰ ਸੇਵਾਵਾਂ ਨੂੰ ਬੇਰੋਕ ਯਕੀਨੀ ਬਣਾਉਣ ਦੇ ਮਕਸਦ ਨਾਲ ਹੀ ਜੀਸੈੱਟ ਨੂੰ ਸਥਾਪਿਤ ਕੀਤਾ ਗਿਆ ਹੈ।
ਭਾਰਤ ਨੇ ਸੰਚਾਰ ਉਪਗ੍ਰਹਿ ਜੀਸੈੱਟ 31 ਨੂੰ ਯੂਰਪੀ ਕੰਪਨੀ ਏਰੀਅਨ ਸਪੇਸ ਦੇ ਏਰੀਅਨ-5 ਰਾਕੇਟ ਰਾਂਹੀ ਭਾਰਤੀ ਸਮੇਂ ਅਨੁਸਾਰ ਬੁੱਧਵਾਰ ਸਵੇਰੇ 2.31 ‘ਤੇ ਦਾਗਿਆ ਗਿਆ  ਅਤੇ 42 ਮਿੰਟ ‘ਚ ਇਹ ਆਪਣੀ ਧੁਰੀ ‘ਤੇ ਸਥਾਪਿਤ ਹੋਇਆ। ਫਰੈਂਚ ਗੁਆਨਾ ਸਥਿਤ ਪੁਲਾੜ ਕੇਂਦਰ ਤੋਂ ਲਾਂਚ ਕਰਕੇ ਇਸਰੋ ਨੇ ਇਕ ਹੋਰ ਵੱਡੀ ਪ੍ਰਾਪਤੀ ਹਾਸਿਲ ਕਰ ਲਈ ਹੈ।ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਇਸਰੋ ਫਰੈਂਚ ਗੁਆਨਾ ਤੋਂ ਆਪਣੇ ਉਪਗ੍ਰਹਿ ਦਾਗ ਚੁੱਕਿਆ ਹੈ।ਏਰੀਅਨ ਸਪੇਸ ਵੱਲੋਂ ਇਹ 23ਵਾਂ ਭਾਰਤੀ ਉਪਗ੍ਰਹਿ ਹੈ ਜਿਸ ਨੂੰ ਦਾਗਿਆ ਗਿਆ ਹੈ। 1981 ‘ਚ ਪਹਿਲੇ ਭਾਰਤੀ ਸੰਚਾਰ ਉਪਗ੍ਰਹਿ ਐਪਲ ਨੂੰ ਵੀ ਇੱਥੋਂ ਹੀ ਲਾਂਚ ਕੀਤਾ ਗਿਆ ਸੀ।ਬੀਤੇ ਦਿਨ ਏਰੀਅਨ-5 ਰਾਂਹੀ ਸਾਊਦੀ ਜਿਓਸਟੇਸ਼ਨਰੀ ਉਪਗ੍ਰਹਿ 1/ਹੈਲਜ਼ ਉਪਗ੍ਰਹਿ 4 ਨੂੰ ਵੀ ਜੀਸੈੱਟ-31 ਦੇ  ਨਾਲ ਦਾਗਿਆ ਗਿਆ ਹੈ।
ਜੀਸੈੱਟ ਦਾ ਭਾਰ 2535 ਕਿਲੋਗ੍ਰਾਮ ਹੈ ਅਤੇ ਇਹ 15 ਸਾਲ ਤੱਕ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗਾ।ਏਰੀਅਨ-5 ਤੋਂ ਵੱਖ ਹੋਣ ਤੋਂ ਬਾਅਦ ਜੀਸੈੱਟ-31 ਦੇ ਸੋਲਰ  ਐਰੋ ਆਪ ਹੀ ਤੈਨਾਤ ਹੋ ਗਏ ਸਨ ਅਤੇ ਇਸ ਉਪਗ੍ਰਹਿ ਨੂੰ ਤੁਰੰਤ ਭਾਰਤੀ ਪੁਲਾੜ ਖੋਜ ਸੰਸਥਾ, ਇਸਰੋ ਵੱਲੋਂ ਆਪਣੇ ਨਿਯੰਤਰਣ ਹੇਠ ਲੈ ਲਿਆ ਗਿਆ ਸੀ।ਜੀਸੈੱਟ-31 ਨੂੰ ਸ਼ੁਰੂਆਤੀ ਦਿਨਾਂ ‘ਚ ਜੀਓਸਟੇਸ਼ਨਰੀ ਪੱਥ, ਜੀ.ਟੀ.ਓ. ‘ਤੇ ਸਥਾਪਿਤ ਕੀਤਾ ਜਾਵੇਗਾ ਅਤੇ ਬਾਅਦ ‘ਚ ਵਿਿਗਆਨੀਆਂ ਵੱਲੋਂ ਗੇੜ੍ਹ ਦਰ ਗੇੜ੍ਹ ਇਸ ਨੂੰ ਪਥ ‘ਤੇ ਸਥਾਪਿਤ ਕਰ ਦਿੱਤਾ ਜਾਵੇਗਾ।
ਪਥ ਤਬਦੀਲੀ ਦੇ ਅਖਰੀਲੇ ਗੇੜ੍ਹ ਦੌਰਾਨ ਜੀਸੈੱਟ-31 ਦੇ ਐਂਟੀਨਾ ਰਿਫਲੈਕਟਰ ਨੂੰ ਵਧਾਇਆ ਜਾਵੇਗਾ ਅਤੇ ਇਸ ਤੋਂ ਬਾਅਦ ਉਪਗ੍ਰਹਿ ਨੂੰ ਉਸਦੇ ਅੰਤਿਮ ਪੱਥ ‘ਤੇ ਸਥਾਪਿਤ ਕਰ ਦਿੱਤਾ ਜਾਵੇਗਾ। ਆਪਣੇ ਸਾਰੇ ਪੱਥਾਂ ‘ਤੇ ਸਫ਼ਲਤਾਪੂਰਵਕ ਸਥਾਪਤੀ ਤੋਂ ਬਾਅਦ ਹੀ ਜੀਸੈੱਟ ਨੂੰ ਕਾਰਜਸ਼ੀਲ ਕੀਤਾ ਜਾਵੇਗਾ।
ਜੀਸੈੱਟ-31 ਕੇ.ਯੂ. ਬੈਂਡ ਦੇ ਨਾਲ ਉੱਚ ਸਮਰੱਥਾ ਵਾਲਾ ਸੰਚਾਰ ਉਪਗ੍ਰਹਿ ਹੈ ਅਤੇ ਇਹ ਉਨ੍ਹਾਂ ਸੰਚਾਰ ਉਪਗ੍ਰਹਿਾਂ ਦਾ ਸਥਾਨ ਲਵੇਗਾ ਜਿੰਨਾਂ ਦੀ ਮਿਆਦ ਜਾਂ ਸੰਚਾਲਨ ਸਮਾਂ ਜਲਦ ਹੀ ਮੁਕੰਮਲ ਹੋਣ ਜਾ ਰਹੀ ਹੈ। ਜੀਸੈੱਟ ਦੀ ਵਰਤੋਂ ਵੀਸੈੱਟ ਨੈੱਟਵਰਕ, ਟੈਲੀਵਿਜ਼ਨ ਅਪਲੰਿਕ, ਡਿਜੀਟਲ ਉਪਗ੍ਰਹਿ ਸਮਾਚਾਰ ਸੰਗ੍ਰਹਿ, ਡੀ.ਟੀ.ਐਚ-ਟੈਲੀਵਿਜ਼ਨ ਸੇਵਾਵਾਂ, ਸੈਲੂਲਰ ਬੈਕਹਾਲ ਸੰਪਰਕ ਅਤੇ ਅਜਿਹੇ ਕਈ ਹੋਰ ਉਪਕਰਨਾਂ ‘ਚ ਕੀਤੀ ਜਾਵੇਗੀ। ਇਹ ਵਿਆਪਕ ਟ੍ਰਾਂਸਪਾਂਡਰ ਦੀ ਮਦਦ ਨਾਲ ਅਰਬ ਸਾਗਰ, ਬੰਗਾਲ ਦੀ ਖਾੜੀ ਅਤੇ ਹਿੰਦ ਮਹਾਸਾਗਰ ਦੇ ਇੱਕ ਵੱਡੇ ਹਿੱਸੇ ‘ਚ ਸੰਚਾਰ ਸਹੂਲਤਾਂ ਮਹੁੱਈਆ ਕਰਵਾਏਗਾ।
ਜੀਸੈੱਟ-31 ਨੂੰ ਸਵਦੇਸ਼ੀ ਰਾਕੇਟ ਰਾਂਹੀ ਵੀ ਦਾਗਿਆ ਜਾ ਸਕਦਾ ਸੀ ਪਰ ਅਜਿਹਾ ਨਹੀਂ ਕੀਤਾ ਗਿਆ ਕਿਉਂਕਿ ਇਸਰੋ ਦੇ ਚੇਅਰਮੈਨ ਡਾ.ਕੇ.ਸੀਵਾਨ ਅਨੁਸਾਰ ਇਸਰੋ ਦੇ ਜੀ.ਐਸ.ਐਲ.ਵੀ. ਰਾਕੇਟ ਪਹਿਲਾਂ ਹੀ ਚੰਦਰਯਾਨ-2 ਅਤੇ ਭਾਰਤ ਦੇ ਹੋਰ ਮਹੱਤਵਪੂਰਨ ਮਿਸ਼ਨਾ ਲਈ ਤੈਅ ਕੀਤੇ ਗਏ ਹਨ। ਸੰਚਾਲਨ ਸਮਾਂ ਖ਼ਤਮ ਹੋਣ ਵਾਲੇ ਉਪਗ੍ਰਹਿ ਦੀ ਥਾਂ ਜੀਸੈੱਟ 31 ਨੂੰ ਤੁਰੰਤ ਸਥਾਪਿਤ ਕਰਨ ਲਈ ਹੀ ਇਸ ਨੂੰ ਵਿਦੇਸ਼ੀ ਸਰਜ਼ਮੀਨ ਤੋਂ ਲਾਂਚ ਕੀਤਾ ਗਿਆ।ਇਸੇ ਕਾਰਨ ਕਰਕੇ ਹੀ ਕੁੱਝ ਮਹੀਨਿਆਂ ‘ਚ ਏਰੀਅਨ ਸਪੇਸ ਮੁੜ ਇਸਰੋ ਦੇ ਜੀਸੈੱਟ-30 ਨੂੰ ਵੀ ਦਾਗੇਗਾ, ਜਿਸ ਦਾ ਭਾਰ 3100 ਕਿ.ਗ੍ਰਾ. ਹੈ। ਇਹ ਉਪਗ੍ਰਹਿ ਇਨਸੈੱਟ- 4 ਸੀ.ਆਰ ਅਤੇ ਇਨਸੈੱਟ-4 ਏ ਦੀ ਜਗ੍ਹਾ ਲਵੇਗਾ।
ਇਸਰੋ ਵੱਲੋਂ ਜੀਸੈੱਟ-30 ਅਤੇ ਜੀਸੈੱਟ-31 ਨੂੰ ਵਿਦੇਸ਼ੀ ਰਾਕੇਟਾਂ ਰਾਂਹੀ ਦਾਗਣ ਦੇ ਫ਼ੈਸਲੇ ਤੋਂ ਸਪੱਸ਼ਟ ਤੌਰ ‘ਤੇ ਪਤਾ ਚੱਲਦਾ ਹੈ ਕਿ ਪੁਲਾੜ ਏਜੰਸੀ ਬੇਰੋਕ ਸੰਚਾਰ ਸੇਵਾਵਾਂ ਨੂੰ ਜਾਰੀ ਰੱਖਣ ਲਈ ਚੌਕਸ ਅਤੇ ਵਚਣਬੱਧ ਹੈ।
ਡਾ.ਕੇ.ਸੀਵਾਨ ਅਨੁਸਾਰ ਇਸਰੋ ਭਵਿੱਖ ‘ਚ  ਉਪਗ੍ਰਹਿ ਦਾਗਣ ਲਈ ਰਾਕੇਟਾਂ ਦਾ ਨਿਰਮਾਣ ਵੀ ਵਿਦੇਸ਼ਾਂ ਤੋਂ ਕਰਵਾਏਗਾ।ਹਿੰਦੁਸਤਾਨ ਏਰੋਨੋਟਿਕਸ ਲਿਿਮਟਡ ਅਤੇ ਐਲ ਐਂਡ ਟੀ ਅਜਿਹੇ ਸਮੂਹ ਦਾ ਗਠਨ ਕਰੇਗਾ ਜੋ ਪੀ.ਐਸ.ਐਲ.ਵੀ. ਰਾਕੇਟ ਦੇ ਨਿਰਮਾਣ ਦੀ ਅਗਵਾਈ ਕਰੇਗਾ।
ਇਸਰੋ ਅਨੁਸਾਰ ਸਰਕਾਰ ਵੱਲੋਂ ਵੱਖ-ਵੱਖ ਪ੍ਰੋਗਰਾਮਾਂ ਲਈ 300 ਬਿਲੀਅਨ ਰੁਪਏ ਜਾਰੀ ਕੀਤੇ ਗਏ ਹਨ।ਇੰਨਾਂ ਪ੍ਰੋਗਰਾਮਾਂ ‘ਚ ‘ਗਗਨਯਾਨ’ ਮਿਸ਼ਨ ਲਈ 100 ਬਿਲੀਅਨ ਰੁ. ਜਾਰੀ ਕੀਤੇ ਗਏ ਹਨ।
ਪਹਿਲੀ ਵਾਰ ਆਪਣੀ ਤਰ੍ਹਾਂ ਦੀ ਇੱਕ ਪਹਿਲ ਕਰਦਿਆਂ ਇਸਰੋ ਇਸ ਸਾਲ ਮਈ-ਜੂਨ ਮਹੀਨੇ ‘ਚ ਆਪਣੇ ਨਵੇਂ ਰਾਕੇਟ, ਐਸ.ਐਸ.ਐਲ.ਵੀ. ਲਈ ਟੈਸਟ ਉਡਾਣ ਸ਼ੁਰੂ ਕਰੇਗਾ।
ਐਸ.ਐਸ.ਐਲ.ਵੀ. ਰਾਂਹੀ ਛੋਟੇ ਉਪਗ੍ਰਹਿਾਂ ਨੂੰ ਦਾਗਿਆ ਜਾਵੇਗਾ, ਜਿੰਨਾਂ ਦਾ ਭਾਰ 500-700 ਕਿ.ਗ੍ਰਾ. ਵਿਚਾਲੇ ਹੋਵੇਗਾ। ਇਸ ਸਾਲ ਦੇ ਮੱਧ ਤੱਕ ਐਸ.ਐਸ.ਐਲ.ਵੀ. ਦਾ ਡਿਜਾਇਨ ਤਿਆਰ ਕਰ ਲਿਆ ਜਾਵੇਗਾ ਅਤੇ ਇਸਰੋ ਦੀ ਵਪਾਰਕ ਇਕਾਈ ਐਨਟਰਿਕਸ ਵੱਲੋਂ ਇਸ ਦਾ ਨਿਰਮਾਣ ਕਾਰਜ ਸੰਭਾਲ ਲਿਆ ਜਾਵੇਗਾ।