ਬੰਗਲਾਦੇਸ਼ੀ ਵਿਦੇਸ਼ ਮੰਤਰੀ ਦਾ ਭਾਰਤ ਦੌਰਾ ਅਤੇ ਭਾਰਤ-ਬੰਗਲਾਦੇਸ਼ ਸਬੰਧ

ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਡਾ.ਏ.ਕੇ. ਅਬਦੁੱਲ ਮੋਮੇਨ ਦੀ ਅਗਵਾਈ ‘ਚ ਇੱਕ ਉੱਚ ਪੱਧਰੀ ਵਫ਼ਦ ਨਵੀਂ ਦਿੱਲੀ ਦੇ ਦੌਰੇ ‘ਤੇ ਹੈ।ਇਸ ਵਫ਼ਦ ਵੱਲੋਂ 5ਵੀਂ ਭਾਰਤ-ਬੰਗਲਾਦੇਸ਼ ਸਾਂਝੀ ਸਲਾਹਕਾਰ ਕਮੇਟੀ ਦੀ ਬੈਠਕ ‘ਚ ਸ਼ਿਰਕਤ ਕੀਤੀ ਗਈ। ਇਹ ਮਸ਼ਵਰਾ ਸੰਸਥਾ ਭਾਰਤ-ਬੰਗਲਾਦੇਸ਼ ਦੁਵੱਲੇ ਸਬੰਧਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਕੰਮ ਕਰ ਰਹੀ ਹੈ।
ਦੋਵਾਂ ਧਿਰਾਂ ਨੇ ਆਪਸੀ  ਚਿੰਤਾਵਾਂ ਦੇ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਅਤੇ ਕੱੁਝ ਸਮਝੌਤੇ ਵੀ ਸਹੀਬੱਧ ਹੋਏ। ਦੱਸਣਯੋਗ ਹੈ ਕਿ ਪਿਛਲੇ ਸਾਲ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਜਿੱਤ ਤੋਂ ਬਾਅਦ ਬੰਗਲਾਦੇਸ਼ ਵੱਲੋਂ ਪਹਿਲੀ ਉੱਚ ਪੱਧਰੀ ਭਾਰਤ ਫੇਰੀ ਹੈ। ਡਾ. ਅਬਦੁੱਲ ਦੀ  ਢਾਕਾ ਵਿਖੇ  ਨਵੀਂ ਸਰਕਾਰ ‘ਚ ਆਪਣਾ  ਅਹੁਦਾ ਸੰਭਾਲਣ ਤੋਂ ਬਾਅਦ ਇਹ ਪਹਿਲੀ ਵਿਦੇਸ਼ੀ ਫੇਰੀ ਹੈ।
ਭਾਰਤ ਅਤੇ ਬੰਗਲਾਦੇਸ਼ ਬਹੁਤ ਨਜ਼ਦੀਕੀ ਸਬੰਧਾਂ ਦਾ ਨਿੱਘ ਮਾਣ ਰਹੇ ਹਨ।ਬੰਗਲਾਦੇਸ਼ ‘ਚ 1991 ‘ਚ ਲੋਕਤੰਤਰ ਦੀ ਬਹਾਲੀ ਤੋਂ ਬਾਅਦ ਦੁਵੱਲੇ ਸਬੰਧਾਂ ‘ਚ ਲਗਾਤਾਰ ਤਰੱਕੀ ਵੇਖਣ ਨੂੰ ਮਿਲੀ ਹੈ।ਸ੍ਰੀਮਤੀ ਸ਼ੇਖ ਹਸੀਨਾ ਦੇ ਤੀਜੀ ਵਾਰ ਬਤੌਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇੰਨਾਂ ਸਬੰਧਾਂ ‘ਚ ਹੋਰ ਨਿਖਾਰ ਆਇਆ ਹੈ। ਸ੍ਰੀਮਤੀ ਹਸੀਨਾ ਦੀ ਅੱਗੇ ਵੱਧਣ ਦੀ ਸੋਚ, ਬੰਗਲਾਦੇਸ਼ ਦੀ ਅਰਥ ਵਿਵਸਥਾ ਨੂੰ ਰੂਪਾਂਤਰਣ ਕਰਨ ਦੀ ਵਚਣਬੱਧਤਾ, ਦੇਸ਼ ਨੂੰ ਵਿਕਾਸ ਦੀਆਂ ਪੈੜ੍ਹਾਂ ‘ਤੇ ਅੱਗੇ ਲੈ ਜਾਣ ਦੇ ਏਜੰਡੇ ਦੇ ਨਾਲ ਭਾਰਤ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਦ੍ਰਿੜ ਵਿਖਾਈ ਦੇ ਰਹੀ ਹਨ। ਅਜਿਹੀ ਸਥਿਤੀ ਤੋਂ ਉਮੀਦ ਪ੍ਰਗਟ ਹੁੰਦੀ ਹੈ ਕਿ ਦੋਵੇਂ ਮੁਲਕ ਦੁਵੱਲੇ ਸਬੰਧਾਂ ਦੇ ਸਿਖਰਾਂ ‘ਤੇ ਪਹੁੰਚਣਗੇ।
ਭਾਰਤ-ਬੰਗਲਾਦੇਸ਼ ਦੇ ਹਿੱਤ ਕਈ ਮੁੱਦਿਆਂ ‘ਤੇ ਇਕਸਾਰ ਹੋ ਗਏ ਹਨ। ਦੋਵਾਂ ਮੁਲਕਾਂ ਦਰਮਿਆਨ ਅਰਥਪੂਰਨ ਸਬੰਧਾਂ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ 2009 ‘ਚ ਸ੍ਰੀਮਤੀ ਸ਼ੇਖ ਹਸੀਨਾ ਨੇ ਉੱਤਰ-ਪੂਰਬੀ ਵਿਦਰੋਹੀ ਆਗੂਆਂ ਨੂੰ ਭਾਰਤ ਨੂੰ ਸੌਂਪਣ ਦਾ ਫ਼ੈਸਲਾ ਲਿਆ ਸੀ। ਉਹ ਖੁਦ ਅੱਤਵਾਦ ਦਾ ਸ਼ਿਕਾਰ ਹੋਏ ਹਨ। 2004 ‘ਚ ਚੋਣ ਰੈਲੀ ਦੌਰਾਨ ਉਨ੍ਹਾਂ ‘ਤੇ ਘਾਤਕ ਅੱਤਵਾਦੀ ਹਮਲਾ ਹੋਇਆ ਸੀ ਅਤੇ ਉਹ ਮੌਤ ਦੇ ਮੂੰਹ ‘ਚੋਂ ਵਾਪਿਸ ਆਏ ਸਨ। ਬੰਗਲਾਦੇਸ਼ ‘ਚ 2005 ‘ਚ ਦੇਸ਼ ਭਰ ‘ਚ ਅੱਤਵਾਦੀ ਘਟਨਾਵਾਂ ਵਾਪਰੀਆਂ ਸਨ।ਦੇਸ਼ ਦੇ 64 ਜ਼ਿਿਲ੍ਹਆਂ ‘ਚੋਂ 63 ਜ਼ਿਿਲ੍ਹਆਂ ‘ਚ ਬੰਬ ਧਮਾਕੇ ਹੋਏ ਸਨ, ਜਿਸ ਨਾਲ ਪੂਰਾ ਬੰਗਲਾਦੇਸ਼ ਇਕ ਸਮੇਂ ‘ਤੇ ਹਿਲ ਗਿਆ ਸੀ।ਇਸ ਸਮੇਂ ਨਿਆਂਪਾਲਿਕਾ ‘ਤੇ ਵੀ ਆਤਮਘਾਤੀ ਹਮਲੇ ਹੋਏ ਸਨ।ਇੰਨਾਂ ਹਮਲਿਾਂ ਨੂੰ ਅੱਤਵਾਦੀ ਸਮੂਹ ਜਮਾਤ-ਉਲ-ਮੁਜਾਹੁਦੀਨ ਬੰਗਲਾਦੇਸ਼ ਨੇ ਅੰਜਾਮ ਦਿੱਤਾ ਸੀ।ਇਸ ਤੋਂ ਪਹਿਲੇ ਨਿਜ਼ਾਮ ਨੇ ਜੇ.ਐਮ.ਬੀ. ਵਰਗੇ ੳੱਤਵਾਦੀ ਸਮੂਹਾਂ ਅਤੇ ਇਸ ਦੇ ਸਰਪ੍ਰਸਤ ‘ਬੰਗਲਾ ਭਾਈ’ ਵਰਗੇ ਸਮੂਹਾਂ ਨੂੰ ਸਰਪ੍ਰਤਸੀ ਪ੍ਰਦਾਨ ਕੀਤੀ ਸੀ। ਇਸ ਲਈ ਇਹ ਹੈਰਾਨੀਜਨਕ ਨਹੀਂ ਸੀ ਕਿ ਸ੍ਰੀਮਤੀ ਹਸੀਨਾ ਨੇ ਦਹਿਸ਼ਤਗਰਦੀ ਖਿਲਾਫ ਜ਼ੀਰੋ ਸ਼ਹਿਣਸ਼ੀਲਤਾ ਨੀਤੀ  ਦਾ ਐਲਾਨ ਕੀਤਾ ਅਤੇ ਨਾਲ ਹੀ ਸਾਰੇ ਅੱਤਵਾਦੀ ਸਮੂਹਾਂ ਅਤੇ ਉਨ੍ਹਾਂ ਦੇ ਨੈਟਵਰਕਾਂ ਨੂੰ ਜੜੋਂ ਖਤਮ ਕਰਨ ਦਾ ਫ਼ੈਸਲਾ ਲਿਆ ਸੀ। ਇਸ ਮਾਮਲੇ ‘ਚ ਸ੍ਰੀਮਤੀ ਹਸੀਨਾ ਭਾਰਤ ਨਾਲ ਮੋਢੇ ਨਾਲ ਮੋਢਾ ਲਗਾ ਕੇ ਚੱਲਣ ਨੂੰ ਤਿਆਰ ਹੈ। ਇਸੇ ਲਈ ਮੌਜੂਦਾ ਸਮੇਂ ਭਾਰਤ ਅਤੇ ਬੰਗਲਾਦੇਸ਼ ਨਾ ਸਿਰਫ ਖੁਫ਼ੀਆ ਜਾਣਕਾਰੀਆਂ ਨੂੰ ਸਾਂਝਾ ਕਰ ਰਹੇ ਹਨ ਬਲਕਿ ਸਾਂਝੇ ਅੱਤਵਾਦ ਵਿਰੋਧੀ ਕਿਵਾਇਤਾਂ ਨੂੰ ਅੰਜਾਮ ਵੀ ਦੇ ਰਹੇ ਹਨ।
ਦੋਵਾਂ ਮੁਲਕਾਂ ਨੇ ਸਫਲਤਾਪੂਰਵਕ ਆਪਣੀਆਂ ਸਰਹੱਦਾਂ ਦੀ ਨਿਸ਼ਾਨਦੇਹੀ ਕੀਤੀ ਹੈ ਅਤੇ ਇਕ ਦੂਜੇ ਦੇ ਕਬਜੇ ਹੇਠ ਵਾਲੇ ਖੇਤਰਾਂ ਸਬੰਧੀ ਮੁੱਦਿਆਂ ਨੂੰ ਵੀ ਹੱਲ ਕੀਤਾ ਹੈ। ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਵਿਚੋਲਗੀ ਨਾਲ ਸਮੁੰਦਰੀ ਸੀਮਾ ਵਿਵਾਦ ਨੂੰ ਵੀ ਸੁਲਝਾਇਆ ਗਿਆ ਹੈ।
ਭਾਰਤ ਨੇ 1965 ‘ਚ ਤਬਾਹ ਹੋਏ ਰੇਲ ਅਤੇ ਸੜਕੀ ਨੈਟਵਰਕ ਨੂੰ ਮੁੜ ਬਹਾਲ ਕਰਨ ਦੇ ਉਦੇਸ਼ ਨਾਲ ਤਕਰੀਬਨ 8 ਬਿਲੀਅਨ ਅਮਰੀਕੀ ਡਾਲਰ ਦੀ ਕ੍ਰੇਡਿਟ ਲਾਈਨ ‘ਚ ਵਾਧਾ ਕੀਤਾ ਹੈ। ਪੀਐਮ ਹਸੀਨਾ ਬੰਗਲਾਦੇਸ਼ ਦੇ ਵਿਕਾਸ ‘ਚ ਹਰ ਸੰਭਵ ਕੰਮ ਕਰਨ ਦੀ ਇੱਛਾ ਰੱਖਦੀ ਹਨ ਅਤੇ ਦੇਸ਼ ਨੂੰ ਸੰਪਰਕ ਹੱਬ ਦੇ ਤੌਰ ‘ਤੇ ਵਿਕਸਿਤ ਕਰਨਾ ਚਾਹੁੰਦੀ ਹਨ। ਭਾਰਤ ਵੱਲੋਂ ਬੰਗਲਾਦੇਸ਼ ਨੂੰ 660 ਮੈਗਾਵਾਟ ਬਿਜਲੀ ਦੀ ਸਪਲਾਈ ਕੀਤੀ ਗਈ ਹੈ ਜਿਸ ਨਾਲ ਬੰਗਲਾਦੇਸ਼ ‘ਚ ਬਿਜਲੀ ਦੀ ਕਮੀ ਨੂੰ ਦੂਰ ਕਰਨ ‘ਚ ਮਦਦ ਮਿਲੀ ਹੈ।
ਇੰਨਾਂ ਸਾਰੀਆਂ ਤਰੱਕੀਆਂ ਤੋਂ ਪਤਾ ਚੱਲਦਾ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਵਧੀਆ ਸਬੰਧ ਕਾਇਮ ਹਨ ਅਤੇ ਇਹ ਸਥਿਤੀ ਦੋਵਾਂ ਦੇਸ਼ਾਂ ਨੂੰ ਲਾਭ ਪਹੁੰਚਾ ਰਹੀ ਹੈ। ਹਾਲਾਂਕਿ ਰੋਹੰਗਿਆ ਸ਼ਰਨਾਰਥੀ ਅਤੇ ‘ਤੀਸਤਾ’ ਨਹਿਰ ਜਲ ਬਟਵਾਰਾ ਵਰਗੇ ਮੁੱਦੇ ਕਿਤੇ ਨਾ ਕਿਤੇ ਮਜ਼ਬੂਤ ਸਬੰਧਾਂ ਲਈ ਵੱਡੀ ਚੁਣੌਤੀ ਹਨ।ਇਸ ਲਈ ਇੰਨਾਂ ਮੁੱਦਿਆਂ ਨੂੰ ਗੰਭੀਰਤਾ ਨਾਲ ਵੇਖਣ ਦੀ ਲੋੜ ਹੈ।
ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਨੇ ਪੀਐਮ ਮੋਦੀ ਨਾਲ ਆਪਣੀ ਮੁਲਾਕਾਤ ਦੌਰਾਨ ਰੋਹੰਗਿਆ ਸੰਕਟ ਦੇ ਜਲਦ ਹੱਲ ਲਈ ਮਦਦ ਦੀ ਮੰਗ ਕੀਤੀ ਹੈ। ਭਾਰਤ ‘ਅਪ੍ਰੇਸ਼ਨ ਇਨਸਾਨੀਅਤ’ ਤਹਿਤ ਬੰਗਲਾਦੇਸ਼ ‘ਚ ਰੋਹੰਗਿਆ ਸ਼ਰਨਾਰਥੀਆਂ ਨੂੰ ਮਦਦ ਪ੍ਰਦਾਨ ਕਰ ਰਿਹਾ ਹੈ। ਇਸ ਪ੍ਰਾਜੈਕਟ ਤਹਿਤ ਭਾਰਤ ਨੇ ਮਿਆਂਮਾਰ ‘ਚੋਂ ਪ੍ਰਵਾਸ ਕਰ ਚੱੁਕੇ ਸ਼ਰਨਾਰਥੀਆਂ ਲਈ 250 ਘਰਾਂ ਦਾ ਨਿਰਮਾਣ ਕਰ ਚੁੱਕਾ ਹੈ।
ਦੋਵਾਂ ਮੁਲਕਾਂ ਨੇ ਅਤੀਤ ਦੀਆਂ ਰੁਕਾਵਟਾਂ ਨੂੰ ਇਕ ਪਾਸੇ ਕਰਦਿਆਂ ਅਰਥਪੂਰਨ ਸਬੰਧਾਂ ਨੂੰ ਸਥਾਪਿਤ ਕੀਤਾ ਹੈ। ਉਨ੍ਹਾਂ ਕੋਲ ਇੰਨਾਂ ਚੁਣੌਤੀਆਂ ‘ਤੇ ਕਾਬੂ ਪਾਉਣ ਦੀ ਸਮਰੱਥਾ ਮੌਜੂਦ ਹੈ। ਦੁਵੱਲੇ ਸਬੰਧਾਂ ਦੀ ਪਛਾਣ ਵਿਸ਼ਵਾਸ ਅਤੇ ਸਿਆਸੀ ਇੱਛਾ ਸ਼ਕਤੀ ਦੇ ਨਾਲ ਭਾਰਤ ਅਤੇ ਬੰਗਲਾਦੇਸ਼ ਇਤਹਾਸ ਸਿਰਜਨ ਲਈ ਤਿਆਰ ਹਨ ਅਤੇ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਦੀ ਭਾਰਤ ਯਾਤਰਾ ਇਸ ਤੱਥ ਨੂੰ ਰੇਖਾਂਕਿਤ ਕਰ ਰਹੀ ਹੈ।