ਰੂਸ-ਚੀਨ-ਭਾਰਤ ਮਿਲਣੀ: ਬੇਹਤਰ ਤਾਲਮੇਲ ਦੀ ਰਾਹ ਵੱਲ

ਰੂਸ, ਭਾਰਤ ਅਤੇ ਚੀਨ ਦੇ ਵਿਦੇਸ਼ ਮੰਤਰੀਆਂ ਦੀ 16ਵੀਂ ਬੈਠਕ ਚੀਨ ਦੇ ਵੂਜ਼ੇਨ ਸ਼ਹਿਰ ‘ਚ ਆਯੋਜਿਤ ਹੋਈ।ਇਸ ਸਬੰਧੀ ਪਿਛਲੀ ਬੈਠਕ ਦਸੰਬਰ 2017 ‘ਚ ਨਵੀਂ ਦਿੱਲੀ ‘ਚ ਹੋਈ ਸੀ।ਉਸ ਸਮੇਂ ਭਾਰਤ ਅਤੇ ਚੀਨ ਦਰਮਿਆਨ ਡੋਕਲਾਮ ਅੜਿੱਕਾ ਹੋ ਵਾਪਰਿਆ ਸੀ।ਤਿੰਨਾਂ ਮੁਲਕਾਂ ਦੇ ਆਗੂਆਂ ਨੇ ਨਵੰਬਰ 2018 ‘ਚ ਬੂਨੋਸ ਏਰਿਸ ‘ਚ ਜੀ-20 ਸਿਖਰ ਸੰਮੇਲਨ ਤੋਂ ਪਰੇ ਵੀ ਮੁਲਾਕਾਤ ਕੀਤੀ ਸੀ।
ਇਸ 16ਵੀਂ ਆਰ.ਆਈ.ਸੀ. ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਅੱਤਵਾਦ ਦੀ ਸਮੱਸਿਆ ਦਾ ਖ਼ਤਰਾ ਕੇਂਦਰ ਚਰਚਾ ਦਾ ਵਿਸ਼ਾ ਰਿਹਾ।ਭਾਰਤੀ ਵਿਦੇਸ਼ ਮਮਤਰੀ ਸੁਸ਼ਮਾ ਸਵਰਾਜ ਨੇ ਪਾਸਿਕਤਾਨ ਵੱਲੋਂ ਆਪਣੀ ਸਰਜ਼ਮੀਨ ਤੋਂ ਅੱਤਵਾਦ ਨੂੰ ਮਿਲ ਰਹੀ ਹਿਮਾਇਤ ਤੋਂ ਮੁਨਕਰ ਹੋਣ ਦੀ ਗੱਲ ਨੂੰ ਮੁੱਖ ਤੌਰ ‘ਤੇ ਪੇਸ਼ ਕਰਦਿਆਂ ਕਿਹਾ ਕਿ ਇਸਲਾਮਾਬਾਦ ਨਾ ਤਾਂ ਇਸ ਗੱਲ ਦੀ ਹਾਮੀ ਭਰ ਰਿਹਾ ਹੈ ਕਿ ਉਸ ਦੀ ਸਰਜਮੀਨ ਤੋਂ ਅੱਤਵਾਦ ਪਲ ਰਿਹਾ ਹੈ ਅਤੇ ਨਾਂ ਹੀ ਉਨ੍ਹਾਂ ਖਿਲਾਫ ਕੋਈ ਨਿਰਣਾਇਕ ਕਾਰਵਾਈ ਕਰ ਰਿਹਾ ਹੈ। ਸ੍ਰੀਮਤੀ ਸਵਰਾਜ ਨੇ ਰੂਸ ਅਤੇ ਚੀਨ ਦੇ ਆਪਣੇ ਹਮਅਹੁਦਿਆਂ ਨੂੰ  ਮਕਬੂਜਾ ਪਾਕਿਸਤਾਨ ‘ਚ ਬਾਲਾਕੋਟ ‘ਚ ਭਾਰਤੀ ਹਵਾਈ ਫੌਜ ਵੱਲੋਂ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਸਿਖਲਾਈ ਕੈਪਾਂ ‘ਤੇ ਕੀਤੇ ਗਏ ਹਮਲੇ ਸਬੰਧੀ ਜਾਣਕਾਰੀ ਦਿੱਤੀ।
ਆਰ.ਆਈ.ਸੀ. ਦੇ ਸਾਂਝੇ ਬਿਆਨ ‘ਚ ਅੱਤਵਾਦ ਦੇ ਸਾਰੇ ਰੂਪਾਂ ਦੀ ਨਿਖੇਧੀ ਕੀਤੀ ਗਈ ਅਤੇ ਨਾਲ ਹੀ ਸਿਆਸੀ ਅਤੇ ਭੂ-ਰਾਜਨੀਤਕ ਲਾਭ ਲਈ ਅੱਤਵਾਦ ਨੂੰ ਹਥਿਆਰ ਵੱਜੋਂ ਵਰਤਣ ਵਾਲੇ ਮੁਲਕਾਂ ਨੂੰ ਜਵਾਬਦੇਹੀ ਲਈ ਮਜ਼ਬੂਰ ਕਰਨ ਲਈ ਕਿਹਾ ਗਿਆ।ਇਸ ਤੋਂ ਸਪੱਸ਼ਟ ਹੈ ਕਿ ਰੂਸ ਅਤੇ ਚੀਨ ਦੋਵੇਂ ਹੀ ਸਿੱਧੇ ਤੌਰ ‘ਤੇ ਭਾਰਤ ਦੀ ਅੱਤਵਾਦ ਵਿਰੋਧੀ ਲੜਾਈ ਦਾ ਸਮਰਥਨ ਕਰ ਰਹੇ ਹਨ।ਤਿੰਨਾਂ ਮੁਲਕਾਂ ਨੇ ਅੱਤਵਾਦ ਨੂੰ ਜੜੋ੍ਹ ਖ਼ਤਮ ਕਰਨ ਲਈ ਆਪਸੀ ਤਾਲਮੇਲ ਲਈ ਸਹਿਮਤੀ ਵੀ ਪ੍ਰਗਟ ਕੀਤੀ। ਚੀਨ ਦੇ ਵਿਦੇਸ਼ੀ ਮੰਤਰੀ ਨੇ ਆਪਣੇ ਬਿਆਨ ‘ਚ ਕਿਹਾ ਕਿ ਅੱਤਵਾਦ ਦੇ ਖ਼ਾਤਮੇ ਲਈ ਨਜ਼ਦੀਕੀ ਨੀਤੀ ਤਾਲਮੇਲ ਦੀ ਬਹੁਤ ਲੋੜ ਹੈ।
ਇਹ  ਸਥਿਤੀ ਭਾਰਤ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਚੀਨ ਵੱਲੋਂ ਭਾਰਤ ਦੇ ਉਸ ਯਤਨ ਨੂੰ ਨਾਕਾਮ ਕੀਤਾ ਜਾ ਰਿਹਾ ਹੈ ਜਿਸ ਤਹਿਤ ਭਾਰਤ ਸੰਯੁਕਤ ਰਾਸ਼ਟਰ ਨੂੰ ਅਪੀਲ ਕਰ ਰਿਹਾ ਹੈ ਕਿ ਜੈਸ਼ ਮੁੱਖੀ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨਿਆ ਜਾਵੇ।
ਆਰ.ਆਈ.ਸੀ. ਦੇ ਸਾਂਝੇ ਬਿਆਨ ਤੋਂ ਤਿੰਨਾਂ ਮੁਲਕਾਂ ਵਿਚਲੇ ਵੱਧ ਰਹੇ ਸਹਿਯੋਗ ਦੀ ਤਸਵੀਰ ਵੀ ਵਿਖਾਈ ਦੇ ਰਹੀ ਹੈ ਅਤੇ ਨਾਲ ਹੀ ਇਕ ਦੂਜੇ ਦੀਆਂ ਸਮੱਸਿਆਵਾਂ ਪ੍ਰਤੀ ਚਿੰਤਾ ਵੀ ਹੈ।2017 ‘ਚ ਡੋਕਲਾਮ ਅੜਿੱਕੇ ਤੋਂ ਅਪ੍ਰੈਲ 2018 ‘ਚ ਵੂਹਾਨ ਸਿਖਰ ਸੰਮੇਲਨ ਤੱਕ ਭਾਰਤ-ਚੀਨ ਸਬੰਧਾਂ ‘ਚ ਬਹੁਤ ਤਬਦੀਲੀ ਆਈ ਹੈ।ਚੀਨ ਦੇ ਵਿਦੇਸ਼ ਮੰਤਰੀ ਵਾਂਗ ਜ਼ੀ ਨੇ ਦਸੰਬਰ 2018 ‘ਚ ਭਾਰਤ-ਚੀਨ ਵਿਚਾਲੇ ਸੱਭਿਆਚਾਰਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦਾ ਦੌਰਾ ਕੀਤਾ ਸੀ ।ਭਾਰਤ ਚੀਨ ਨਾਲ ਸਾਰੇ ਵਿਕਲਪਾਂ ‘ਤੇ ਬਹੁਤ ਹੀ ਸਮਝ ਨਾਲ ਦੁਵੱਲੇ ਸਬੰਧਾਂ ਨੂੰ ਹੁਲਾਰਾ ਦੇਣ ਲਈ ਯਤਨਸ਼ੀਲ ਹੈ।ਦੋਵੇਂ ਹੀ ਏਸ਼ੀਆ ਦੀਆਂ ਪ੍ਰਮੁੱਖ ਤਾਕਤਾਂ ਹਨ ਅਤੇ ਇਸ ਗੱਲ ਤੋਂ ਭਲੀ ਭਾਂਤੀ ਜਾਣੂ ਹਨ ਕਿ ਦੁਵੱਲੇ ਸਬੰਧਾਂ ‘ਚ ਕਿਸੇ ਵੀ ਤਰ੍ਹਾਂ ਦਾ ਜੋਖਮ ਦੋਵਾਂ ਲਈ ਹੀ ਭਾਰੀ ਪੈ ਸਕਦਾ ਹੈ।
ਭਾਰਤ ਦੇ ਨਾਲ-ਨਾਲ ਰੂਸ ਅਤੇ ਚੀਨ ਲਈ ਵੀ ਆਰ.ਆਈ.ਸੀ. ਦਾ ਬਹੁਤ ਮਹੱਤਵ ਹੈ ਅਤੇ ਇਹ ਪਹਿਲਾਂ ਨਾਲੋਂ ਕਿਤੇ ਵਧੇਰੇ ਉਪਯੋਗੀ ਵੀ ਹੋ ਗਿਆ ਹੈ।ਯੂਰੇਸ਼ੀਆ ਦੀਆਂ ਤਿੰਨ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦਾ ਇਹ ਵਿਲੱਖਣ ਸਗੰਠਨ ਹੈ।ਇਹ ਤਿੰਨੇ ਦੇਸ਼ ਇਕ ਦੂਜੇ ਨਾਲ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ ਦੇ ਸਗੰਠਨ ਬ੍ਰਿਕਸ, ਪੂਰਬੀ ਏਸ਼ੀਆਈ ਸੰਮੇਲਨ ਅਤੇ ਸੰਘਾਈ ਸਹਿਕਾਰਤਾ ਸੰਗਠਨ ‘ਚ ਜੁੜੇ ਹੋਏ ਹਨ।ਪਰ ਆਰ.ਆਈ.ਸੀ. ਇੰਨਾਂ ਨੂੰ ਆਪਸੀ ਮੁੱਦਿਆਂ ‘ਤੇ ਵਿਚਾਰ ਚਰਚਾ ਕਰਨ ਲਈ ਵਿਸ਼ੇਸ਼ ਮੰਚ ਪ੍ਰਦਾਨ ਕਰਦਾ ਹੈ।ਭਾਰਤ ਇਸ ਸੰਗਠਨ ਰਾਂਹੀ ਆਪਣੀ ਗੱਲ ਜ਼ੋਰਦਾਰ ਢੰਗ ਨਾਲ ਰੱਖ ਸਕਦਾ ਹੈ।ਰੂਸ ਅਤੇ ਚੀਨ ਦੋਵੇਂ ਹੀ ਖੇਤਰੀ ਤਾਕਤਾਂ ਹਨ।ਖੇਤਰੀ ਅਤੇ ਬਹੁਪੱਖੀ ਪੱਧਰ ‘ਤੇ ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੀ ਭਾਗੀਦਾਰੀ ਅਤੇ ਰੁਝੇਵਿਆਂ ਨਾਲ ਭਾਰਤ ਦੀ ਰਣਨੀਤਕ ਖ਼ੁਦਮੁਖਤਿਆਰੀ ਵਿਖਾਈ ਦਿੰਦੀ ਹੈ।
ਬੇਲਟ ਐਂਡ ਰੋਡ ਪਹਿਲਕਦਮੀ ਚੀਨ ਦੀ ਵਰਤਮਾਨ ਵਿਦੇਸ਼ ਨੀਤੀ ਦਾ ਪ੍ਰਮੁੱਖ ਧੁਰਾ ਹੈ।ਬੀ.ਆਰ.ਆਈ. ‘ਤੇ ਪਿਛਲੇ ਕੁੱਝ ਮਹੀਨਿਆਂ ਤੋਂ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ।ਬੀ.ਆਰ.ਆਈ. ‘ਤੇ ਹੋ ਰਹੀਆਂ ਆਲੋਚਨਾਵਾਂ ਦੇ ਚੱਲਦਿਆਂ ਚੀਨ ਲਈ ਇਸ ਪਹਿਲਕਦਮੀ ‘ਤੇ ਭਰੋਸੇਯੋਗਤਾ ਕਾਇਮ ਕਰਬਨਾ ਅਹਿਮ ਬਣ ਗਿਆ ਹੈ।ਦੱਸਣਯੋਗ ਹੈ ਕਿ ਭਾਰਤ ਅਤੇ ਜਾਪਾਨ ਹ ਅੀਜਹੇ ਦੋ ਮੁਲਕ ਹਨ ਜੋ ਕਿ ਇਸ ਬੀ.ਆਰ.ਆਈ. ਪਹਿਲਕਦਮੀ ਦਾ ਵਿਰੋਧ ਕਰ ਰਹੇ ਹਨ।ਰੂਸ ਪਹਿਲਾਂ ਹੀ ਇਸ ਬੀ.ਆਰ.ਆਈ. ਪਹਿਲਕਦਮੀ ‘ਚ ਪੂਰੀ ਤਰ੍ਹਾਂ ਨਾਲ ਸਰਗਰਮ ਹੈ।ਚੀਨ ਵੱਲੋਂ ਦੂਜੇ ਦੇਸ਼ਾਂ ਨੂੰ ਇਸ ਪਹਿਲਕਦਮੀ ਦੇ ਹੱਕ ‘ਚ ਕਰਨ ਲਈ ਕਈ ਅੰਤਰਰਾਸ਼ਟਰੀ ਮੰਚਾਂ ਦਾ ਪ੍ਰਯੋਗ ਕੀਤਾ ਗਿਆ ਹੈ।
ਰੂਸ, ਚੀਨ ਅਤੇ ਭਾਰਤ ਦੇ ਡੂੰਗੇ ਦੁਵੱਲੇ ਸਬੰਧ ਹਨ।ਭਾਰਤ ਨੇ ਦੋਵਾਂ ਮੁਲਕਾਂ ਨਾਲ ਗੈਰ ਰਸਮੀ ਸੰਮੇਲਨ ਆਯੋਜਿਤ ਕੀਤੇ ਹਨ।ਤਿੰਨਾਂ ਮੁਲਕਾਂ ਦੇ ਆਗੂਆਂ ਲਈ ਆਰ.ਆਈ.ਸੀ. ਆਪਸੀ ਹਿੱਤਾਂ ‘ਤੇ ਵਿਚਾਰ ਕਰਨ ਦਾ ਵਧੀਆ ਮੌਕਾ ਪ੍ਰਦਾਨ ਕਰਦਾ ਹੈ।ਯੂਰੇਸ਼ੀਆ ਖੇਤਰ ਦੀਆਂ ਤਿੰਨ ਮਹਾਨ ਸ਼ਕਤੀਆਂ  ਦਾ ਇਹ ਤ੍ਰਿਪੱਖੀ ਸੰਗਠਨ ਇਸ ਖੇਤਰ ਦੀ ਸ਼ਾਂਤੀ ਅਤੇ ਸਥਿਰਤਾ ਲਈ ਬਹੁਤ ਮਹੱਤਵਪੂਰਨ ਹੈ।