ਵਿਗਿਆਨਕ ਤਰੱਕੀ ‘ਚ ਭਾਰਤ ਦੀ ਵੱਡੀ ਉਪਲੱਬਧੀ

ਭਾਰਤ ਨੇ ਹਾਲ ਦੇ ਹੀ ਸਮੇਂ ‘ਚ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ‘ਚ ਤੇਜ਼ੀ ਨਾਲ ਤਰੱਕੀ ਕੀਤੀ ਹੈ। ਇਸ ਤਰੱਕੀ ‘ਚ ਬੁਨਿਆਦੀ ਖੋਜ ਤੋਂ ਹੱਟ ਕੇ ਪ੍ਰਯੋਗਕ ਖੋਜ ਵੱਲ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਮੌਜੂਦਾ ਸਮੇਂ ‘ਚ ਵਿਗਿਆਨ  ਅਤੇ ਤਕਨਾਲੋਜੀ ਪ੍ਰਯੋਗਸ਼ਾਲਾ ‘ਚੋਂ ਨਿਕਲ ਕੇ  ਸਮਾਜ ਦੇ ਮੁੱਦਿਆਂ ਨੂੰ ਸੁਲਝਾਉਣ ਲਈ ਯਤਨਸ਼ੀਲ ਹੈ।

ਸੁਤੰਤਰ ਭਾਰਤ ਸਾਹਮਣੇ ਸਭ ਤੋਂ ਵੱਡਾ ਮਸਲਾ ਦੇਸ਼ ਨੂੰ ਤਰੱਕੀ ਦੀ ਰਾਹ ‘ਤੇ ਲਿਜਾਣਾ ਸੀ, ਖਾਸ ਕਰਕੇ ਭੋਜਨ ਅਤੇ ਕੌਮੀ ਸੁਰੱਖਿਆ ਦੀ ਬੁਨਿਆਦੀ ਲੋੜ ਦੇ ਖੇਤਰ ‘ਚ।
ਇਸ ਲਈ ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੇ ‘ਜੈ ਜਵਾਨ ਜੇ ਕਿਸਾਨ’ ਦਾ ਨਾਅਰਾ ਦਿੱਤਾ ਸੀ। ਉਨ੍ਹਾਂ ਤੋਂ ਬਾਅਦ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਇਸ ‘ਚ ‘ ਜੇ ਵਿਗਿਆਨ’  ਜੋੜ ਦਿੱਤਾ ਸੀ ਅਤੇ ਹੁਣ ਇਸ ਨਾਅਰੇ ‘ਚ ‘ਜੇ ਅਨੁਸੰਧਾਨ’ ਸ਼ਬਦ ਨੂੰ ਜੋੜਦਿਆਂ ਖੋਜ ਨੂੰ ਕੌਮੀ ਏਜੰਡੇ ‘ਚ ਪ੍ਰਮੁੱਖ ਸਥਾਨ ਦਿੱਤਾ ਗਿਆ ਹੈ।
ਉੱਚ ਪੱਧਰੀ ਵਿਗਿਆਨਕ ਸੰਸਥਾ ਦਾ ਪੁਨਰਗਠਨ, ਪ੍ਰਧਾਨ ਮੰਤਰੀ ਦੇ ਵਿਗਿਆਨ, ਤਕਨਾਲੋਜੀ ਅਤੇ ਨਵਿਆਉਣਯੋਗ ਸਲਾਹਕਾਟ ਕੌਂਸਲ ‘ਚ ਕੀਤੇ ਗਏ ਸੁਧਾਰ ਤੇਜ਼ੀ ਨਾਲ ਉਭਰ ਰਹੇ ਮਾਹੌਲ ‘ਚ ਭਾਰਤ ਨੂੰ ਸਰਬਉੱਚ ਸਿਖਰ ‘ਤੇ ਲਿਜਾਣ ਦੀ ਦੇਸ਼ ਦੀ ਵਚਨਬੱਧਤਾ ਨੂੰ ਪੇਸ਼ ਕੀਤਾ ਹੈ। 2030 ਤੱਕ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ‘ਚ ਸਿਖਰਲੇ ਤਿੰਨ ਸਥਾਨਾਂ ਤੱਕ ਪਹੁੰਚ ਸੰਭਵ ਕਰਨ ਲਈ ਭਾਰਤ ਨੇ ਬਹੁਤ ਹੀ ਉਤਸ਼ਾਹੀ ਟੀਚੇ ਨਿਰਧਾਰਿਤ ਕੀਤੇ ਹਨ।ਭਾਵੇਂ ਕਿ ਇਹ ਕੋਈ ਅਸਾਨ ਕੰਮ ਨਹੀਂ ਹੈ ਪਰ ਫਿਰ ਵੀ ਭਾਰਤ ਦੀ ਇਸ ਖੇਤਰ ‘ਚ ਤੇਜ਼ ਗਤੀ ਨੂੰ ਵੇਖਦਿਆਂ ਇਸ ਟੀਚੇ ਨੂੰ ਹਾਸਿਲ ਕਰਨਾ ਨਾਮੁਮਕਿਨ ਵੀ ਨਹੀਂ ਹੈ। ਖੋਜ ਅਤੇ ਵਿਕਾਸ ‘ਤੇ ਖਰਚ ਪਿਛਲੇ ਇੱਕ ਦਹਾਕੇ ‘ਚ ਤਿੰਨ ਗੁਣਾ ਹੋ ਗਿਆ ਹੈ।ਪਰ ਭਾਰਤੀਵਿਗਿਆਨਕ ਭਾਈਚਾਰਾ ਸ੍ਰੀ ਸੀ.ਵੀ.ਰਮਨ, ਜਗਦੀਸ਼ ਚੰਦਰ ਬੋਸ, ਸ੍ਰੀਨਿਵਾਸਾ ਰਾਮਾਨੁਜਮ ਅਤੇ ਮੇਘਨਾਦ ਸਾਹਾ ਦੀ ਅਗਵਾਈ ‘ਚ ਉੱਚ ਸਥਾਨ ਹਾਸਿਲ ਨਹੀਂ ਕਰ ਸਕਿਆ ਹੈ।

ਭਾਰਤੀ ਵਿਗਿਆਨ ਹੁਣ ਪਾਣੀ, ਊਰਜਾ, ਸਿਹਤ, ਵਾਤਾਵਰਨ, ਮੌਸਮ, ਖੇਤੀਬਾੜੀ, ਭੋਜਨ ਦੇ ਖੇਤਰਾਂ ‘ਚ ਮੱਹਤਵਪੂਰਣ ਚੁਣੌਤੀਆਂ ਨੂੰ ਸੰਬੋਧਨ ਕਰ ਰਿਹਾ ਹੈ, ਜੋ ਕਿ ਪ੍ਰਧਾਨ ਮੰਤਰੀ ਦੇ ਵਿਗਿਆਨ  , ਤਕਨਾਲੋਜੀ ੳਤੇ ਇਨੋਵੇਸ਼ਨ ਸਲਾਹਕਾਰ ਕੌਂਸਲ ਦੇ ਮੁੱਖ ਮੁੱਦੇ ਹਨ।
ਇਹ ਕੌਂਸਲ ਭੀਵੱਖ ‘ਚ 9 ਖੇਤਰਾਂ ‘ਚ ਜੰਗੀ ਪੱਧਰ ‘ਤੇ ਕੌਮੀ ਨੀਤੀ ਦਾ ਨਿਰਮਾਣ ਕਰੇਗੀ, ਜਿਸ ਨਾਲ ਕਿ ਭਾਰਤ ਵਿਸ਼ਵ ਪੱਧਰ ‘ਤੇ ਮੁਕਾਬਲੇਬਾਜ਼ੀ ਦੀ ਦੌੜ ‘ਚ ਸਮਰੱਥ ਹੋਵੇਗਾ।ਬੁਨਿਆਦੀ ਵਿਗਿਆਨ ਅਤੇ ਪ੍ਰੋਯਗਾਤਮਕ ਵਿਗਿਆਨ ਦੇ ਮਿਸ਼ਰਣ ਨੂੰ ਪੇਸ਼ ਕਰਦੀ ਇਸ ਪਹੁੰਚ ਸਦਕਾ ਮਿਸ਼ਨ ਕੇਂਦਰਿਤ ਯੋਜਨਾਵਾਂ ਨੂੰ ਅਮਲੀ ਜਾਮਾ ਪਹਿਣਾਇਆ ਜਾ ਰਿਹਾ ਹੈ।

ਹਾਲ ਦੇ ਸਮੇਂ ਖੇਤੀਬਾੜੀ ਖੇਤਰ ‘ਚ  ਵਿਗਿਆਨ ਅਤੇ ਤਕਨਾਲੋਜੀ ਦੀ ਦਖਲਅੰਦਾਜ਼ੀ ਨੇ ਦਿਹਾਤੀ ਅਰਥਵਿਵਸਥਾ ਨੂੰ ਵੱਡੇ ਪੱਧਰ ‘ਤੇ ਪ੍ਰਭਾਵਿਤ ਕੀਤਾ ਹੈ। ਖੇਤੀ ਮੌਸਮ ਸਬੰਧੀ ਜਾਣਕਾਰੀ ਅਤੇ ਸਲਾਹ ਇਸ ਦੀ ਹੀ ਇੱਕ ਉੱਤਮ ਮਿਸਾਲ ਹੈ। ਸਮੇਂ ਸਿਰ ਮੌਸਮ ਦੀ ਭਵਿੱਖਬਾਣੀ ਨਾਲ ਖੇਤੀ ਗਤੀਵਿਧੀਆਂ ‘ਚ ਮਦਦ ਮਿਲਦੀ ਹੈ। ਇਸ ਤਰੱਕੀ ਨਾਲ ਰਾਸ਼ਟਰੀ ਜੀਡੀਪੀ ‘ਚ 50 ਹਜ਼ਾਰ ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ। ਮੌਸਮ ਅਤੇ ਸਮੁੰਦਰੀ ਭਵਿੱਖਬਾਣੀ ਸੇਵਾਵਾਂ ‘ਚ ਵੀ ਕਾਫੀ ਸੁਧਾਰ ਹੋਇਆ ਹੈ।ਭਾਰਤ ਕੋਲ ‘ਮਿਹਰ’ ਅਤੇ ‘ਪ੍ਰਤਿਊਸ਼’ ਨਾਂਅ ਦੇ  ਸੁਪਰ ਕੰਪਿਊਟਰਾਂ ਦੀ ਸਮਰੱਥਾ 6.8 ਪੇਟਾ ਫਲੋਪਸ ਦੀ ਹੈ, ਜੋ ਕਿ ਦੁਨੀਆ ਦੇ ਸਭ ਤੋਂ ਵਧੀਆ ਮੌਸਮ ਅਨੁਮਾਨਾਂ ਨੂੰ ਪੇਸ਼ ਕਰਨ ਵਾਲੀਆਂ ਪ੍ਰਣਾਲੀਆਂ ‘ਚੋਂ ਇੱਕ ਹੈ।
ਭਾਰਤ ਵੱਲੋਂ ਜੀਵ-ਜੰਤੂਆਂ ਦੇ ਈਂਧਨ ‘ਚ ਕਟੌਤੀ ਦੀ ਵਚਨਬੱਧਤਾ ਤੋਂ ਬਾਅਦ ਸਾਫ ਊਰਜਾ ਲਈ ਵੱਖ-ਵੱਖ ਸਰੋਤਾਂ ਦੀ ਵਰਤੋਂ ਕੀਤੀ ਜਾਵੇਗੀ।ਦੇਸ਼ ਦੇ ਵਿਗਿਆਨੀਆਂ ਵੱਲੋਂ ਵੱਖ-ਵੱਖ ਤਕਨੀਕਾ ਦਾ ਵਿਕਾਸ ਕੀਤਾ ਗਿਆ ਹੈ। ਭਾਰਤ ਦੇ ਪਹਿਲੇ ਜੈਵਿਕ ਈਂਧਨ ਨਾਲ ਚੱਲਣ ਵਾਲੇ ਹਵਾਈ ਜਹਾਜ਼ ਨੇ ਅਗਸਤ 2018 ‘ਚ ਦੇਹਰਾਦੂਨ ਤੋਂ ਨਵੀਂ ਦਿੱਲੀ ਲਈ ਇਤਿਹਾਸਿਕ ਉਡਾਨ ਭਰੀ ਸੀ ।ਭਾਰਤੀ ਹਵਾਈ ਫੌਜ ਨੇ ਇਸ ਸਾਲ ਗਣਤੰਤਰ ਦਿਵਸ ਪਰੇਡ ਮੌਕੇ ਇੱਕ ਏ.ਐਨ.32 ਮਾਲਵਾਹਕ ਜਹਾਜ਼ ਨੂੰ ਜੈਵਿਕ ਈਂਧਨ ਨਾਲ ਉਡਾਇਆ ਹੈ।

ਪੁਲਾੜ ਦੇ ਖੇਤਰ ‘ਚ ਭਾਰਤ ਨੇ ਕਈ ਉਪਲੱਬਧੀਆਂ ਹਾਸਿਲ ਕੀਤੀਆਂ ਹਨ। ਹੁਣ ਭਾਰਤ ਪੁਲਾੜ ‘ਚ ਚੌਥੀ ਮਹਾਂਸ਼ਕਤੀ ਵੱਜੋਂ ਉਭਰਿਆ ਹੈ।ਭਾਰਤੀ ਪੁਲਾੜ ਕੁਸ਼ਲਤਾ ‘ਤੇ ਕਈ ਦੇਸ਼ ਨਿਰਭਰ ਹਨ। ਪੁਲਾੜ ‘ਚ ਪ੍ਰਾਪਤ ਸਫ਼ਲਤਾਵਾਂ ਕਾਰਨ ਭਾਰਤ ਨੇ ਇਤਿਹਾਸ ਦੀ ਸਿਰਜਨਾ ਕੀਤੀ ਹੈ।
ਸਮੁੱਚੇ ਤੌਰ ‘ਤੇ ਕਹਿ ਸਕਦੇ ਹਾਂ ਕਿ ਵਿਗਿਆਨ  ਨੇ ਸਾਡੀ ਕੌਮੀ ਤਰਜੀਹਾਂ ‘ਚ ਮੁੜ ਪ੍ਰਵੇਸ਼ ਕਰ ਲਿਆ ਹੈ। ਹੁਣ ਇਸ ਖੇਤਰ ‘ਚ ਵਿਸ਼ਵ ਦੀ ਅਗਵਾਈ ਕਰਨ ਦਾ ਭਾਰਤ ਸੁਪਨਾ ਅਸੰਭਵ ਨਹੀਂ ਮੰਨਿਆ ਜਾਣਾ ਚਾਹੀਦਾ ਹੈ।