ਭਾਰਤ ਨੇ ਸਬ-ਸੋਨਿਕ ਕਰੂਜ਼ ਮਿਜ਼ਾਇਲ ਦਾ ਕੀਤਾ ਸਫ਼ਲ ਪ੍ਰੀਖਣ

ਇਸ ਹਫ਼ਤੇਭਾਰਤ ਨੇ ਉੜੀਸਾ ਵਿੱਚ ਇੱਕ ਜਾਂਚ ਕੇਂਦਰ ਤੋਂ ਆਪਣੇ ਪਹਿਲੇ ਸੁਤੰਤਰ ਤੌਰ ਤੇ ਡਿਜ਼ਾਈਨ ਕੀਤੇ ਗਏ ਅਤੇ ਵਿਕਸਤ ਲੰਮੀ ਰੇਂਜ ਵਾਲੇ ਉਪ-ਸੋਨਿਕ ਕਰੂਜ਼ ਮਿਜ਼ਾਈਲ ਨਿਰਭੈ’  ਦੀ ਸਫਲਤਾਪੂਰਵਕ ਉਡਾਣ ਦਾ ਪ੍ਰੀਖਣ ਕੀਤਾ ਹੈ। ਨਿਰਭੈ’ ਇੱਕ ਜ਼ਮੀਨ ਤੇ ਹਮਲਾ ਕਰਨ ਵਾਲੀ ਕਰੂਜ਼ ਮਿਜ਼ਾਇਲ ਹੈ ਜਿਸ ਵਿੱਚ ਆਪਣੇ ਨਾਲ ਪ੍ਰਮਾਣੂ ਬੰਬ ਲਿਜਾਣ ਦੀ ਸਮਰੱਥਾ ਹੈ ਅਤੇ ਇਹ 1000 ਕਿਲੋਮੀਟਰ ਦੇ ਖੇਤਰ ਤੱਕ ਮਾਰ ਕਰਦੀ ਹੈ। ਇਹ ਮਿਜ਼ਾਇਲ 0.7 ਮੇਕ ਦੀ ਗਤੀ ਤੇ ਵਿਚਰਨ ਦੇ ਸਮਰੱਥ ਹੈ ਅਤੇ ਇਹ ਘੱਟ ਤੋਂ ਘੱਟ 100 ਮੀਟਰ ਨਿਸ਼ਚਤ ਟੀਚੇ ਦੀ ਰੇਂਜ ਨੂੰ ਕਵਰ ਕਰਦੇ ਹੋਏ ਸਟੀਕ ਨਿਸ਼ਾਨਾ ਲਗਾ ਸਕਦੀ ਹੈ। ਆਪਣੇ ਵਿਚਰਨ ਦੀ ਸਮਰੱਥਾ ਅਤੇ ਆਪਣੇ ਨਿਸ਼ਚਿਤ ਟੀਚੇ ਤੇ ਸਹੀ ਮਾਰ ਕਰਨ ਵਾਲੀ ਇਹ ਅਤਿ-ਆਧੁਨਿਕ ਮਿਜ਼ਾਇਲ ਹੈ। ਇਹ ਪਹਿਲਾਂ ਆਪਣਾ ਨਿਸ਼ਾਨਾ ਨਿਸ਼ਚਿਤ ਕਰਦੀ ਹੈ ਅਤੇ ਉਸ ਤੋਂ ਬਾਅਦ ਤੇਜ ਗਤੀ ਨਾਲ ਨਿਸ਼ਾਨੇ ‘ਤੇ ਵਾਰ ਕਰਦੀ ਹੈ। ਇਸ ਮਿਜ਼ਾਇਲ ਦਾ ਪ੍ਰੀਖਣ ਪੂਰੀ ਤਰ੍ਹਾਂ ਸਫਲ ਰਿਹਾ, ਬੇਸ਼ੱਕ ਉਹ ਇਹ ਪ੍ਰੀਖਣ ਪੂਰੀ ਤਰ੍ਹਾਂ ਰੇਂਜ ਨਾਲ ਉਡਾਣ ਭਰਨ ਸੰਬੰਧੀ ਹੋਵੇ ਜਾਂ ਨਿਸ਼ਾਨੇ ਲਾਉਣ ਸੰਬੰਧੀ। ਇਸ ਮਿਸ਼ਨ ਦੇ ਸਾਰੇ ਉਦੇਸ਼ਾਂ ਨੂੰ ਪੂਰਾ ਕੀਤਾ ਹੈ ਅਤੇ ਇਸ ਤਜ਼ਰਬੇ ਨਾਲ ਜੁੜੇ ਸਾਰੇ ਵਿਗਿਆਨੀਆਂ ਦੇ ਵਿਸ਼ਵਾਸ ਵਿੱਚ ਵਾਧਾ ਕੀਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਵਿੱਚ ਰਾਕੇਟ ਬੂਸਟਰ ਅਤੇ ਟਰਬੋ ਫੈਨ ਜੇਟ ਵਾਲਾ ਇੰਜਣ ਲੱਗਿਆ ਹੈ।

ਇਹ ਕਠਿਨ ਮਿਜ਼ਾਇਲ ਪ੍ਰੀਖਣ ਬਹੁਤ ਹੀ ਨਿਯਮਤ ਢੰਗ ਨਾਲ ਪੂਰਾ ਕੀਤਾ ਗਿਆ। ਜਿਸ ਵਿੱਚ ਪ੍ਰੀਖਣ ਦੀ ਸ਼ੁਰੂਆਤੀ ਪ੍ਰਕਿਰਿਆ ਤੋਂ ਲੈ ਕੇ ਬੂਸਟਰ ਦੇ ਅਲਗ ਹੋਣ ਤੱਕ , ਇੰਜਣ ਦੇ ਸ਼ੁਰੂ ਹੋਣ ਤੋਂ, ਪਰਾਂ ਦੇ ਅਲਗ ਹੋਣ ਅਤੇ ਹੋਰ ਬਹੁਤ ਸਾਰੇ ਮਾਪਦੰਡ ਸ਼ਾਮਿਲ ਹਨ। ਮਿਜ਼ਾਇਲ ਨੇ ਚਮਤਕਾਰੀ ਰੂਪ ਨਾਲ ਆਪਣੀ ਨਿਰਧਾਰਿਤ ਰੇਂਜ ਨੂੰ ਛੁਹਿਆ ਅਤੇ ਆਪਣਾ ਨਿਸ਼ਾਨਾ ਸਾਧਿਆ। ਇਸ ਮਿਜ਼ਾਇਲ ਨੇ ਸ਼ਾਨਦਾਰ ਢੰਗ ਨਾਲ ਆਪਣਾ ਸਮੁੰਦਰੀ ਸਫ਼ਰ ਤੈਅ ਕੀਤਾ ਅਤੇ ਇਸ ਦੀ ਆਪਣੀ ਸੀਮਾ ਨੂੰ ਕਵਰ ਕੀਤਾ। ਇਸ ਦੀ ਨਿਗਰਾਨੀ ਜ਼ਮੀਨ ਆਧਾਰਿਤ ਰਾਡਾਰ ਅਤੇ ਹੋਰ ਨਿਗਰਾਨੀ ਯੰਤਰਾਂ ਦੀ ਸਹਾਇਤਾ ਨਾਲ ਕੀਤੀ ਗਈ, ਜਿਸ ਵਿੱਚ ਦੇਸ਼ ਦੇ ਨਿਗਰਾਨੀ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ (ਡੀ.ਆਰ.ਡੀ.ਓ) ਦੁਆਰਾ ਵਿਕਸਿਤ ਕੀਤੇ ਗਏ ਨਿਗਰਾਨੀ ਯੰਤਰ ਵੀ ਸ਼ਾਮਿਲ ਸਨ। ਇਸ ਤੋਂ ਪਹਿਲਾਂ ਨਿਰਭੈ ਦਾ ਪਿਛਲਾ ਸਫਲ ਤਜ਼ਰਬਾ 7 ਨਵੰਬਰ2017 ਨੂੰ ਕੀਤਾ ਗਿਆ ਸੀ।

ਜਿਕਰਯੋਗ ਹੈ ਕਿ ਨਿਰਭੈ ਮਿਜ਼ਾਇਲ ਨੇ ਸਮੁੰਦਰੀ ਦੇ ਉੱਪਰ ਬਹੁਤ ਨੇੜੇ ਦੀ ਸਤਹ ਤੇ ਆਪਣੇ ਨਿਸ਼ਾਨੇ ਤੱਕ ਪਹੁੰਚਣ ਦਾ ਪ੍ਰਦਰਸ਼ਨ ਕੀਤਾ। ਇੱਕ ਦਫਤਰੀ ਅਧਿਕਾਰੀ ਨੇ ਸਪਸ਼ੱਟ ਕੀਤਾ ਹੈ ਕਿ “ਇਹ ਇੱਕ ਸ਼ਾਨਦਾਰ ਸ਼ੁਰੂਆਤ ਸੀ। ਇਹ ਪਹਿਲੀ ਵਾਰ ਹੋਇਆ ਹੈ ਜਦੋਂ ਇੱਕ ਸਵੈ-ਵਿਕਸਿਤ ਮਿਜ਼ਾਇਲ ਦੁਆਰਾ 5 ਮੀਟਰ ਦੇ ਐਲਟੀਟਿਊਡ ਰਾਹੀਂ ਆਪਣੇ ਨਿਸ਼ਾਨੇ ਵੱਲ ਵਧੀ ਹੈ। ਇਸ ਪ੍ਰੀਖਣ ਦੌਰਾਨਨਿਰਭੈ ਨੇ ਨਿਚਲੀ ਤੇ ਦੂਰੀ ਘੱਟੋ-ਘੱਟ 5 ਮੀਟਰ ਤੇ ਵੱਧ ਤੋਂ ਵੱਧ ਦੂਰੀ 2.5 ਕਿਲੋਮੀਟਰ ਤੱਕ ਦੇ ਸਫ਼ਰ ਬਿੰਦੂਆਂ ਤੈਅ ਕੀਤਾ ਹੈ। ਡੀ.ਆਰ.ਡੀ.ਓ. ਨੇ ਕਹਿਣਾ ਹੈ ਕਿ ਇਸ ਸਾਰੇ ਪ੍ਰੀਖਣ ਤੇ ਸਮੁੰਦਰੀ ਤੱਟ ਤੇ ਤਾਇਨਾਤ ਇਲੈਕਟ੍ਰੋ-ਆਪਟੀਕਲ ਟਰੈਕਿੰਗ ਪ੍ਰਬੰਧਰੈਡਾਰ ਅਤੇ ਜਮੀਨੀ ਨਿਗਰਾਨੀ ਯੰਤਰਾਂ ਦੀ ਪ੍ਰਬੰਧ ਦੀ ਲੜੀ ਦੁਆਰਾ ਇਸ ਪੂਰੀ ਉਡਾਣ ‘ਤੇ ਨਜ਼ਰ ਰੱਖੀ ਜਾ ਰਹੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਆਪਣੇ ਇਸ ਅੰਤਿਮ ਪੜਾਅ ਵਿੱਚ, ਨਿਰਭੈ ਨੇ 5 ਮੀਟਰ ਦੀ ਨਿਰੰਤਰ ਉਚਾਈ ‘ਤੇ 15 ਸਫ਼ਰ ਬਿੰਦੂਆਂ ਦੀ ਯਾਤਰਾ ਕੀਤੀ। ਇੱਕ ਅਧਿਕਾਰੀ ਨੇ ਕਿਹਾ ਕਿ ਇਹ ਇੱਕ ਬਹੁਤ ਮਹੱਤਵਪੂਰਨ ਪ੍ਰਾਪਤੀ ਹੈ ਜਿਸ ਨਾਲ ਭਾਰਤ ਦੀ ਹਥਿਆਰ ਪ੍ਰਣਾਲੀ ਨੂੰ  ਵੱਡਾ ਲਾਭ ਹੋਵੇਗਾ।  

ਨਿਰਭੈ ਦੇ ਇਸ ਕਾਮਯਾਬ ਪ੍ਰੀਖਣ ਤੋਂ ਬਾਅਦ ਭਾਰਤ ਦੀਆਂ ਅਸਧਾਰਨ ਸਮਰੱਥਾਵਾਂ ਨੂੰ ਬਹੁਤ ਵਾਧਾ ਹੋਵੇਗਾ ਕਿਉਂਕਿ ਨਿਚਲੇ ਸਤਰ ਤੇ ਚੱਲਣ ਨਾਲ ਵੱਡਾ ਲਾਭ ਇਹ ਹੋਵੇਗਾ ਦੁਸ਼ਮਣ ਦੇਸ਼ ਦੇ ਰਡਾਰ ਤੇ ਆਉਣ ਅਤੇ ਦੁਸ਼ਮਣ ਦਾ ਨਿਸ਼ਾਨਾ ਬਣਨ ਤੋਂ ਪਹਿਲਾਂ ਹੀ ਇਹ ਖੁਦ ਆਪਣੇ ਨਿਸ਼ਾਨੇ ਨੂੰ ਖਤਮ ਕਰ ਸਕਦੀ ਹੈ। ਕਿਹਾ ਜਾ ਸਕਦਾ ਹੈ ਕਿ ਬ੍ਰਹਮੋਸ ਕਰੂਜ਼ ਤੋਂ ਬਾਅਦ ਨਿਰਭੈ ਨੇ ਭਾਰਤ ਦੀਆਂ ਹਥਿਆਰਬੰਦ ਸਮਰੱਥਾਵਾਂ ਵਿੱਚ ਵਾਧਾ ਕੀਤਾ ਹੈ। ਬ੍ਰੋਹਮੋਸ ਇੱਕ ਸੁਪਰ-ਸੋਨਿਕ ਮਿਜ਼ਾਇਲ ਹੈ ਜੋ ਭਾਰਤ ਦੇ ਸੈਨਿਕ ਅਪ੍ਰੇਸ਼ਨਾਂ ਵਿੱਚ ਪਹਿਲਾਂ ਹੀ ਮੌਜੂਦ ਹੈ ਅਤੇ ਇਹ ਦੁਨੀਆ ਦੀਆਂ ਸਭ ਤੋਂ ਤੇਜ਼ ਐਂਟੀ-ਸ਼ਿਪ ਕਰੂਜ਼ ਮਿਜ਼ਾਈਲਾਂ ਵਿੱਚ ਸ਼ਾਮਿਲ ਹੈ। ਬ੍ਰੋਹਮੋਸ ਮਿਜ਼ਾਇਲ 2.8 ਤੋਂ ਲੈ ਕੇ 3.0 ਮੈਕ ਦੀ ਸਪੀਡ ਤੇ ਯਾਤਰਾ ਕਰਦੀ ਹੈ। ਨਿਰਭੈ ਇਸ ਤੋਂ ਥੋੜੀ ਹੌਲੀ ਗਤੀ ਨਾਲ ਅਤੇ ਜ਼ਮੀਨ ਦੇ ਨਜ਼ਦੀਕ ਚੱਲਦੀ ਹੈ ਪਰ ਇਸ ਦੇ ਨਾਲ ਹੀ ਇਹ ਆਪਣੇ ਟੀਚੇ ਦੇ ਹੋਰ ਵੀ ਤੇਜ ਪਹੁੰਚਦੀ ਹੈ। ਜਿਸ ਨਾਲ ਇਹ ਦੁਸ਼ਮਣ ਰਾਡਾਰ ਦੁਆਰਾ ਫੜੇ ਜਾਣ ਤੋਂ ਬਚ ਸਕਦੀ ਹੈ। ਇਹ ਸ਼ਪਸਟ ਹੈ ਕਿ ਧੀਮੀ ਗਤੀ ਨਾਲ ਚੱਲਣ ਵਾਲੀ ਮਿਜ਼ਾਈਲ ਦੁਸ਼ਮਣ ਦੇ ਰਡਾਰ ਦੁਆਰਾ ਫੜੇ ਜਾਣ ‘ਤੇ ਉਨ੍ਹਾਂ ਦੇ ਲੜਾਕੂ ਜਹਾਜਾਂ ਦੇ ਨਿਸ਼ਾਨੇ ਹੇਠ ਆ ਸਕਦੀ ਹੈ।

ਇਸ ਦੇ ਨਿਚਲੇ ਐਲਿਟੀਟਿਊਡ ਉੱਤੇ ਚੱਲਣ ਦਾ ਮਕਸਦ ਰੈਡਾਰ ਦੀ ਨਜ਼ਰ ਤੋਂ ਬਚਣਾ ਹੈ ਅਤੇ ਇਹ ਇਸ ਦੇ ਪੂਰੇ ਟੀਚੇ ਤੱਕ ਗਾਈਡ ਦੇ ਸਕਦੀ ਹੈ। ਇਹ ਨਿਸ਼ਚਿਤ ਹੈ ਕਿ ਕਿ ਕਰੂਜ ਮਿਜ਼ਾਇਲ ਧਰਤੀ ਦੇ ਵਾਯੂਮੰਡਲ ਵਿੱਚ ਹੀ ਯਾਤਰਾ ਕਰਦੀ ਹੈ ਅਤੇ ਇਸ ਵਿੱਚ ਇੰਜਣ ਟੈਕਨਾਲੋਜੀ ਦੀ ਵਰਤੋਂ ਕੀਤੀ ਜਾਂਦੀ ਹੈ। ਕਿਸੇ ਵੀ ਦੇਸ਼ ਕੋਲ ਅਜਿਹੀ ਮਿਜ਼ਾਇਲ ਹੋਣ ਕਰਨ ਉਸ ਦੇਸ਼ ਦੀ ਜਮੀਨੀ ਹਮਲੇ ਦੀ ਸਮਰਥਾ ਵਧ ਜਾਂਦੀ ਹੈ। ਇਹ ਦੁਸ਼ਮਣ ਰਡਾਰ ਤੋਂ ਬਚ ਕੇ ਫਿਰ ਆਪਣੇ ਟੀਚੇ ਵੱਲ ਲਗਾਤਾਰ ਵਧਦੀ ਜਾਂਦੀ ਹੈ। ਇਹ ਇੱਕ ਅਜਿਹੀ ਮਿਜ਼ਾਇਲ ਹੈ ਜੋ ਚੁੱਪ-ਚਪੀਤੇ ਦੁਸ਼ਮਣ ਦੇ ਖੇਤਰ ਵਿੱਚ ਅਚਾਨਕ ਭਿਆਨਕ ਧਮਾਕੇ ਕਰ ਸਕਦੀ ਹੈ ਅਤੇ ਬਹੁਤ ਹੀ ਸਹੀ ਨਿਸ਼ਾਨਾ ਲਗਾ ਸਕਦੀ ਹੈ

ਭਾਰਤ ਦੀ ਨਿਰਭੈ ਮਿਜ਼ਾਈਲ ਅਮਰੀਕਾ ਦੇ ਥਾਮਹਾਕ ਮਿਜ਼ਾਇਲ ਅਤੇ ਪਾਕਿਸਾਤਨ ਦੀ ਬਾਬਰ ਲੈਂਡ ਅਟੈਕ ਕਰੂਜ਼ ਮਿਜ਼ਾਇਲ ਐਲ.ਏ.ਸੀ.ਐਮ ਦਾ ਜਵਾਬ ਹੋ ਸਕਦਾ ਹੈ। ਪਾਕਿਸਤਾਨ ਦੀ ਐਲ.ਏ.ਸੀ.ਐੱਮ. ਦਹਾਕਿਆਂ ਤੋਂ ਵਿਕਾਸ ਦੇ ਪੜਾਅ ਵਿੱਚ ਹੈ। ਆਪਣੇ ਪ੍ਰੀਖਣ ਦੌਰਾਨ ਨਿਰਭੈ ਮਿਜ਼ਾਇਲ ਸ਼ੁਰੂਆਤੀ ਪੜਾਅ ਵਿੱਚ ਪ੍ਰੋਪਲੈਂਟ ਬੂਸਟਰਰਾਕਟ ਇੰਜਣ ਦੀ ਮਦਦ ਨਾਲ ਸਪੀਡ ਪ੍ਰਾਪਤ ਕਰਦੀ ਹੈ ਅਤੇ ਇਸ ਤੋਂ ਬਾਅਦ ਇਹ ਇਸ ਤਰ੍ਹਾਂ ਤਿਆਰ ਕੀਤੀ ਗਈ ਹੈ ਕਿ ਪਰਾਂ ਨੂੰ ਛੱਡਦੀ ਹੈ, ਪੂਛ ਦੂਸਰੇ ਪੜਾਅ ਵਿੱਚ ਅਲਗ ਹੁੰਦੀ ਹੈ ਅਤੇ ਬਹੁਤ ਤੇਜ ਗਤੀ ਨਾਲ ਉੱਡਦੀ ਹੈ।

ਭਾਰਤੀ ਸਰਹੱਦ ‘ਤੇ ਸੈਨਾ ਲੰਮੇ ਸਮੇਂ ਤੋਂ ਐਲ.ਏ.ਸੀ.ਐਮ. ਪ੍ਰਮਾਣੂ ਸਮਰੱਥ ਮਿਜ਼ਾਈਲਾਂ ਦੀ ਮੰਗ ਕਰ ਰਹੀ ਹੈ, ਜੋ ਜ਼ਮੀਨਹਵਾ ਜਾਂ ਸਮੁੰਦਰ ਕਿਸੇ ਵੀ ਜਗ੍ਹਾ ਤੋਂ ਛੱਡੇ ਜਾਣ ਦੇ ਸਮਰਥ ਹੋਣ। ਇਸ ਲਈ ਹੁਣ ਕਿਹਾ ਜਾ ਸਕਦਾ ਹੈ ਕਿ ਸੈਨਾ ਦੇ ਲੰਮੇ ਸਮੇਂ ਦੀ ਮੰਗ ਨਿਰਭੈ ਮਿਸਲ ਨਾਲ ਪੂਰੀ ਹੋ ਗਈ ਹੈ। ਹਲਾਂਕਿ ਨਿਰਭੈ ਮਿਜ਼ਾਇਲ ਦੇ ਕੁਝ ਹੋਰ ਪ੍ਰੀਖਣ ਹਾਲੇ ਬਾਕੀ ਹਨ। ਜਿਸ ਤੋਂ ਨਿਸ਼ਚਤ ਤੌਰ ਤੇ ਭਾਰਤ ਦੀ ਰੱਖਿਆ ਦੀ ਸਮਰੱਥਾ ਵਿੱਚ ਮਹੱਤਵਪੂਰਨ ਵਾਧਾ ਹੋਣ ਜਾ ਰਿਹਾ ਹੈ।