ਏਸ਼ੀਆਈ ਸਹਿਯੋਗ ਵਾਰਤਾ: ਸ਼ਾਂਤੀ ਅਤੇ ਤਰੱਕੀ ਲਈ ਭਾਈਵਾਲੀ ਨੂੰ ਬੜਾਵਾ

ਇਸ ਹਫ਼ਤੇ ਦੋਹਾ ਵਿਖੇ ਏਸ਼ੀਆਈ ਸਹਿਯੋਗ ਵਾਰਤਾ ਦੀ 16ਵੀਂ ਬੈਠਕ ਰੱਖੀ ਗਈ ਸੀ। ਇਹ ਏਸ਼ੀਆਈ ਸਹਿਯੋਗ ਵਾਰਤਾ (ਏ.ਸੀ.ਡੀ.) ਇੱਕ ਮਹਾਂਦੀਪ ਪੱਧਰ ਦੀ ਪਹਿਲਕਦਮੀ ਹੈ ਜਿਸਦਾ ਉਦਘਾਟਨ 2002 ਵਿੱਚ 18 ਸੰਸਥਾਪਕ ਮੈਂਬਰਾਂ ਨੇ ਏਸ਼ੀਆਈ ਮੁਲਕਾਂ ਵਿੱਚ ਆਪਸੀ ਸਹਿਚਾਰਤਾ ਵਧਾਉਣ ਲਈ ਕੀਤਾ ਸੀ। ਏ.ਸੀ.ਡੀ. ਦਾ ਮੁੱਖ ਉਦੇਸ਼ “ਹਰੇਕ ਏਸ਼ੀਆਈ ਮੁਲਕ ਨੂੰ ਸ਼ਾਮਿਲ ਕਰਕੇ ਏਸ਼ੀਆ ਦੇ ਗੁਆਚੇ ਸਬੰਧਾਂ ਦਾ ਗਠਨ ਕਰਨਾ ਅਤੇ ਕਿਸੇ ਹੋਰ ਸੰਗਠਨ ਦੀ ਨਕਲ ਕਰਨ ਜਾਂ ਦੂਜਿਆਂ ਵਿਰੁੱਧ ਕੋਈ ਰੁਕਾਵਟ ਸਿਰਜਣ ਤੋਂ ਬਿਨਾਂ ਕਿਸੇ ਏਸ਼ੀਆਈ ਕਮਿਊਨਿਟੀ ਦੀ ਉਸਾਰੀ ਕਰਨਾ ਹੈ।” ਇਸ ਵੇਲੇ ਸੰਗਠਨ ਕੋਲ 34 ਮੈਂਬਰ ਹਨ ਅਤੇ ਇਸਨੇ ਦੋ ਪਹਿਲੂਆਂ ‘ਸੰਵਾਦ ਅਤੇ ਪਰਿਯੋਜਨਾ’ ਤੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ। ਉਦਘਾਟਨ ਤੋਂ ਬਾਅਦ ਸਲਾਨਾ ਮੰਤਰਾਲਾ ਬੈਠਕਾਂ ਹੋਈਆਂ ਅਤੇ ਇਹ ਪ੍ਰਮੁੱਖ ਪਰਿਯੋਜਨਾਵਾਂ ਵਿੱਚ “ਊਰਜਾ, ਖੇਤੀਬਾੜੀ, ਬਾਇਓਟੈਕਨਾਲੋਜੀ, ਸੈਰ ਸਪਾਟਾ, ਗਰੀਬੀ, ਨਸ਼ਾ-ਮੁਕਤੀ, ਆਈ.ਟੀ. ਵਿਕਾਸ, ਈ-ਸਿੱਖਿਆ ਅਤੇ ਵਿੱਤੀ ਸਹਿਯੋਗ” ਦੇ ਖੇਤਰਾਂ ਦਰਮਿਆਨ ਸਹਿਯੋਗ ਨੂੰ ਬੜਾਵਾ ਦਿੰਦੀਆਂ ਹਨ।
16ਵੀਂ ਮੰਤਰਾਲਾ ਬੈਠਕ ਵਿਚ ਊਰਜਾ ਸਹਿਯੋਗ, ਗਰੀਬੀ ਦੇ ਖਾਤਮੇ, ਟਰਾਂਸਪੋਰਟ ਦੇ ਬੁਨਿਆਦੀ ਢਾਂਚੇ, ਸਾਫ਼ ਵਾਤਾਵਰਨ ਬਣਾਉਣ, ਸੈਰ ਸਪਾਟਾ ਅਤੇ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਸਮੇਤ ਛੇ ਸਿਧਾਂਤ ਖੇਤਰਾਂ ਵਿਚ ਹਿੱਸੇਦਾਰੀ ਰਾਹੀਂ ਲੰਮੇ ਵਿਕਾਸ ਦੇ ਵੱਡੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਰਣਨੀਤੀਆਂ ‘ਤੇ ਚਰਚਾ ਕਰਨ ਨੂੰ ਫ਼ੋਕਸ ਕੀਤਾ ਗਿਆ। ਬੈਠਕ ਦੌਰਾਨ ਖੇਤਰੀ ਵਪਾਰ, ਆਵਾਜਾਈ, ਨਿਵੇਸ਼ ਵਧਾਉਣ ਅਤੇ ਬੁਨਿਆਦੀ ਢਾਂਚਿਆਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਾਰੇ ਪ੍ਰੋਗਰਾਮਾਂ ਅਤੇ ਪਹਿਲਕਦਮੀਆਂ ਸਮੇਤ ਖੇਤਰੀ ਸਹਿਯੋਗ ਵਧਾਉਣਾ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ। ਇਸ ਸਬੰਧੀ ਬੈਠਕ ਵਿਚ ਵਾਤਾਵਰਨ ਸੁਰੱਖਿਆ, ਸਮਾਜਕ-ਆਰਥਿਕ ਵਿਕਾਸ ਅਤੇ ਰਾਜਨੀਤਿਕ ਸਥਿਰਤਾ ਦੇ ਨਾਲ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਏ.ਸੀ.ਡੀ. ਨੂੰ ਵਿਕਸਤ ਕਰਨ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ ਗਿਆ।
ਸਿੱਖਿਆ ਅਤੇ ਗਿਆਨ ਅਰਥ-ਵਿਵਸਥਾ ਅਜਿਹੇ ਹੋਰ ਖੇਤਰ ਹਨ ਜਿਨ੍ਹਾਂ ਬਾਰੇ ਮੰਤਰਾਲਾ-ਬੈਠਕ ਦੌਰਾਨ ਚਰਚਾ ਕੀਤੀ ਗਈ ਸੀ ਅਤੇ ਏਸ਼ੀਆ ਯੂਨੀਵਰਸਿਟੀ, ਸਿਆਮ ਯੂਨੀਵਰਸਿਟੀ (ਥਾਈਲੈਂਡ), ਡੈਫੋਡਿਲ ਇੰਟਰਨੈਸ਼ਨਲ ਯੂਨੀਵਰਸਿਟੀ (ਬੰਗਲਾਦੇਸ਼), ਪੰਜਾਬ ਯੂਨੀਵਰਸਿਟੀ (ਭਾਰਤ), ਸੂਰਬਯਾ ਯੂਨੀਵਰਸਿਟੀ (ਇੰਡੋਨੇਸ਼ੀਆ) ਅਤੇ ਅਵਰ ਲੇਡੀ ਆਫ਼ ਫਾਤਿਮਾ ਯੂਨੀਵਰਸਿਟੀ (ਫਿਲੀਪੀਨਜ਼) ਸਮੇਤ ਛੇ ਯੂਨੀਵਰਸਿਟੀਆਂ ਦੇ ਸਹਿਯੋਗ ਨਾਲ ਇਕ ਸਮਝੌਤੇ ‘ਤੇ ਵਿਦਿਅਕ ਸਹਿਚਾਰਤਾ ਵਧਾਉਣ ਲਈ ਹਸਤਾਖ਼ਰ ਕੀਤੇ ਗਏ ਸਨ। ਇਸ ਦੌਰਾਨ ਏ.ਸੀ.ਡੀ. ਦੇ ਮੈਂਬਰ ਮੁਲਕਾਂ ਤਹਿਤ ਯੂਨੀਵਰਸਿਟੀਆਂ ਵਿਚ ਵਿਦਿਅਕ ਸਹਿਯੋਗ ਦੀ ਸਹੂਲਤ ਪ੍ਰਦਾਨ ਕਰਨ ਲਈ ਸਿਆਮ ਯੂਨੀਵਰਸਿਟੀ ‘ਚ ਏਸ਼ੀਆਈ ਸੰਵਾਦ ਦੇ ਸੰਚਾਰ ਨੈੱਟਵਰਕ ਲਈ ਇਕ ਯੂਨੀਵਰਸਿਟੀ ਕੇਂਦਰ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ।
ਮੰਤਰਾਲਾ ਬੈਠਕ ਦੇ ਆਖਿਰ ‘ਚ ਦੋਹਾ ਨੇ ਇਕ ਘੋਸ਼ਣਾ ਕੀਤੀ, ਜਿਸ ਵਿੱਚ ਏਸ਼ੀਆ ਦੇ ਰੁਤਬੇ ਨੂੰ ਵਧਾਉਣ ਅਤੇ ਆਪਣੀਆਂ ਵਿਸ਼ਵ ਮੁਹਾਰਤਾਂ ਦਾ ਵਿਕਾਸ ਕਰਨ ਲਈ ਏਸ਼ੀਆਈ ਮੁਲਕਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦਰਮਿਆਨ ਗੱਲਬਾਤ ਅਤੇ ਸਹਿਯੋਗ ਦੀ ਜ਼ਰੂਰਤ ਵੱਲ ਧਿਆਨ ਦੇਣ ਦੀ ਗੱਲ ਕਹੀ ਗਈ। ਇਸ ਘੋਸ਼ਣਾ ਵਿਚ ਇਹ ਦਰਸਾਇਆ ਗਿਆ ਹੈ ਕਿ ਪਿਛਲੇ ਦਹਾਕੇ  ਏਸ਼ੀਆ ਵਿੱਚ ਸਥਿਰਤਾ ਅਤੇ ਆਰਥਿਕ ਵਿਕਾਸ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਪ੍ਰਗਤੀ ਏਸ਼ੀਆ ਦੀ ਤਰੱਕੀ “ਵਿਸ਼ਵ ਆਰਥਿਕ ਵਿਕਾਸ ਲਈ ਇਕ ਮੁੱਖ ਪ੍ਰਭਾਵੀ ਸ਼ਕਤੀ” ਅਤੇ “ਵਿਸ਼ਵੀ ਭਾਈਵਾਲੀ” ਹੈ। ਇਸਦੇ ਨਾਲ ਹੀ ਬੈਠਕ ਦੌਰਾਨ ਇਹ ਫੈਸਲਾ ਕੀਤਾ ਗਿਆ ਸੀ ਕਿ ਤੁਰਕੀ ਏ.ਸੀ.ਡੀ. ਦਾ ਅਗਲਾ ਚੇਅਰ ਹੋਵੇਗਾ ਅਤੇ 17 ਵੀਂ ਮੰਤਰਾਲਾ ਬੈਠਕ ਤੁਰਕੀ ਵਿਚ ਹੋਵੇਗੀ। ਬੈਠਕ ਵਿੱਚ 2020 ਦੇ ਤੀਜੇ ਏ.ਸੀ.ਡੀ. ਸੰਮੇਲਨ ਦੀ ਮੇਜ਼ਬਾਨੀ ਕਰਨ ਲਈ ਕਤਰ ਦੇ ਪ੍ਰਸਤਾਵ ਦਾ ਵੀ ਸਵਾਗਤ ਕੀਤਾ ਗਿਆ ਅਤੇ 18 ਜੂਨ ਨੂੰ ਏ.ਸੀ.ਡੀ. ਦਿਵਸ ਵਜੋਂ ਮਨਾਉਣ ਦਾ ਪ੍ਰਸਤਾਵ ਦੁਬਾਰਾ ਜਾਰੀ ਕੀਤਾ ਗਿਆ।
ਕਾਬਿਲੇਗੌਰ ਹੈ ਕਿ ਭਾਰਤ ਜੋ ਕਿ ਏ.ਸੀ.ਡੀ. ਦੇ ਬਾਨੀ ਮੈਂਬਰਾਂ ਵਿਚੋਂ ਇਕ ਹੈ, 16ਵੀਂ ਮੰਤਰਾਲਾ ਬੈਠਕ ਦੌਰਾਨ ਵਿਦੇਸ਼ੀ ਮਾਮਲਿਆਂ ਦੇ ਰਾਜ ਮੰਤਰੀ ਦੀ ਅਗਵਾਈ ਤਹਿਤ ਇਕ ਵਫਦ ਵੱਲੋਂ ਪੇਸ਼ ਕੀਤਾ ਗਿਆ। ਭਾਰਤ ਦੇ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਅੱਤਵਾਦ ਦੇ ਖਤਰਿਆਂ ਕਾਰਨ ਏਸ਼ੀਆ ਨਾਲ ਸਬੰਧਿਤ ਸਮੱਸਿਆਵਾਂ ਅਤੇ ਅੱਤਵਾਦ ਨਾਲ ਲੜਨ ਲਈ ਇਕ ਸਹਿਯੋਗੀ ਵਿਧੀ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸ਼੍ਰੀਲੰਕਾ ਵਿਚ ਹਾਲ ਹੀ ‘ਚ ਹੋਏ ਦਹਿਸ਼ਤਗਰਦੀ ਹਮਲੇ ਨੂੰ ਸੰਬੋਧਨ ਕੀਤਾ ਅਤੇ ਭਾਰਤ ਵੱਲੋਂ ਦੁੱਖ ਅਤੇ ਨਿੰਦਿਆਂ ਜਾਹਿਰ ਕਰਦਿਆਂ ਦਲੀਲ ਦਿੱਤੀ ਕਿ “ਕੌਮਾਂਤਰੀ ਅੱਤਵਾਦ (ਯੂ.ਐੱਨ.ਸੀ. ਆਈ.ਸੀ.ਟੀ.) ‘ਤੇ ਸੰਯੁਕਤ ਰਾਸ਼ਟਰ ਦੇ ਵਿਆਪਕ ਕਨਵੈਨਸ਼ਨ ਨੂੰ ਤੇਜ਼ੀ ਨਾਲ ਅਪਣਾਉਣ ਦੀ ਜ਼ਰੂਰਤ ਹੈ।
ਨਵੀਂ ਦਿੱਲੀ ਨੇ ਬੈਠਕ ਦੇ ਥੀਮ “ਪ੍ਰਗਤੀ ਵਿੱਚ ਭਾਈਵਾਲ” ‘ਤੇ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਇਹ ਭਾਰਤ ਦੀ ਪਹੁੰਚ “ਸਮੂਹਿਕ ਯਤਨਾਂ ਅਤੇ ਸੰਪੂਰਨ ਵਿਕਾਸ” ਅਨੁਸਾਰ ਹੈ। ਭਾਰਤੀ ਪ੍ਰਤੀਨਿਧੀ ਮੰਡਲ ਨੇ ਸ਼ਾਂਤੀ ਅਤੇ ਸਥਿਰਤਾ ਦੇ ਪ੍ਰਸਾਰ ਲਈ ਭਾਰਤ ਦੇ ਅੰਤਰਰਾਸ਼ਟਰੀ ਯਤਨਾਂ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਭਾਰਤ ਨਿਰੰਤਰ ਵਿਕਾਸ ਤੇ ਤੰਦਰੁਸਤ ਮਾਹੌਲ ਲਈ ਕਲੀਨਰ ਊਰਜਾ ਦੀ ਵਰਤੋਂ’ ਚ ਅੱਗੇ ਵਧਿਆ ਹੈ। ਇਸ ਸਬੰਧੀ ਏ.ਸੀ.ਡੀ. ਦੇ ਸਾਰੇ ਮੈਂਬਰਾਂ ਨੂੰ ਭਾਰਤ ਦੇ ਪ੍ਰਧਾਨਮੰਤਰੀ ਦੁਆਰਾ ਨਵੰਬਰ 2015 ਵਿਚ ਲਾਂਚ ਕੀਤਾ ਇੰਟਰਨੈਸ਼ਨਲ ਸੋਲਰ ਅਲਾਇੰਸ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ। ਵਿਦੇਸ਼ੀ ਮੰਤਰਾਲੇ ਦੇ ਭਾਰਤੀ ਰਾਜ ਮੰਤਰੀ ਨੇ ਊਰਜਾ, ਖੁਰਾਕ ਸੁਰੱਖਿਆ, ਖੋਜ ਅਤੇ ਨਵੀਨਤਾ, ਸਾਫ ਪਾਣੀ ਲਈ ਪਹੁੰਚ ਅਤੇ ਵਿੱਤੀ ਸੰਮਿਲਨ ਦੇ ਖੇਤਰਾਂ ਸਬੰਧੀ ਏ.ਸੀ.ਡੀ. ਮੈਂਬਰ ਮੁਲਕਾਂ ਦਰਮਿਆਨ ਸਹਿਯੋਗ ਦੀਆਂ ਸੰਭਾਵਨਾਵਾਂ ‘ਤੇ ਚਰਚਾ ਕੀਤੀ।
ਸਕਰਿਪਟ: ਡਾ. ਮੁਹੰਮਦ ਮੁਦਾਸਿਰ ਕੁਮਰ, ਪੱਛਮੀ ਏਸ਼ੀਆ ਦੇ ਰਣਨੀਤਕ ਵਿਸ਼ਲੇਸ਼ਕ