ਆਈ.ਬੀ.ਐੱਸ.ਏ ਦੀ ਪੁਨਰ ਉਸਾਰੀ

ਭਾਰਤ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਵਿਚਕਾਰ ਆਈ.ਬੀ.ਐਸ.ਏ. ਦੇਸ਼ਾਂ ਦੇ ਸਮੂਹ ‘ਸ਼ੇਰਪਾ’ ਦੇ ਪ੍ਰਤੀਨਿਧਾਂ ਦੀ ਇੱਕ ਬੈਠਕ, ਕੇਰਲਾ ਦੇ ਕੋਚੀ ਵਿੱਚ ਹੋਈ। ਇਹ ਬੈਠਕ 9ਵੀਂ ਆਈ.ਬੀ.ਐਸ.ਏ. ਦੇ ਤ੍ਰੈ-ਪੱਖੀ ਮੰਤਰਾਲੇ ਕਮਿਸ਼ਨ ਦੀ ਪੈਰਵੀ ਲਈ ਸੀ ਜੋ ਸਤੰਬਰ, 2018 ਵਿੱਚ ਯੂ.ਐਨ. ਜਨਰਲ ਅਸੈਂਬਲੀ ਸੈਸ਼ਨ ਦੇ ਮੌਕੇ ਨਿਊਯਾਰਕ ਵਿਚ ਹੋਈ ਸੀ। ਆਈ.ਬੀ.ਐੱਸ.ਏ ਇੱਕ ਵਿਲੱਖਣ ਫੋਰਮ ਹੈ ਜੋ ਭਾਰਤ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਵਰਗੇ ਵੱਡੇ ਲੋਕ-ਤੰਤਰਿਕ ਦੇਸ਼ਾਂ ਅਤੇ ਤਿੰਨ ਮੁੱਖ ਅਰਥ-ਵਿਵਸਥਾਵਾਂ ਵਾਲੇ ਮਹਾਂਦੀਪਾਂ ਨੂੰ ਜੋੜਦੀ ਹੈ। ਇਹ ਦੇਸ਼ ਇੱਕੋ ਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਇਹ  ਸਭ ਵਿਕਾਸਸ਼ੀਲ, ਬਹੁ-ਵਿਸ਼ਾਵਾਦ, ਬਹੁ-ਸੱਭਿਆਚਾਰਕ, ਬਹੁ-ਨਸਲੀ, ਬਹੁ-ਭਾਸ਼ਾਈ ਅਤੇ ਬਹੁ-ਧਰਮੀ ਦੇਸ਼ ਹਨ। ਇਨ੍ਹਾਂ ਸਮਾਨਤਾਵਾਂ ਨੂੰ ਦੇਖਦੇ ਹੋਏ ਹੀ ਜੂਨ 2003 ਵਿੱਚ ਬਰਾਜ਼ੀਲੀਆ ਵਿੱਚ ਵਿਦੇਸ਼ੀ ਮੰਤਰੀਆਂ ਦੀ ਬੈਠਕ ਵਿੱਚ ਆਈ.ਬੀ.ਐਸ.ਏ  ਦੀ ਨੀਂਹ ਰੱਖੀ ਗਈ ਸੀ। ਇਸ ਲਈ ਹਰ ਸਾਲ 15 ਜੂਨ ਨੂੰ ਆਈ.ਬੀ.ਐਸ.ਏ .ਦੀ ਵਰ੍ਹੇਗੰਢ ਮਨਾਈ ਜਾਂਦੀ ਹੈ।

ਆਈ.ਬੀ.ਐੱਸ.ਏ. ਆਧੁਨਿਕ ਸੋਚ ਵਾਲੇ ਦੇਸ਼ਾਂ ਦਾ ਇੱਕ ਦੱਖਣੀ-ਦੱਖਣੀ ਸਮੂਹ ਹੈ, ਜੋ ਆਪਣੇ ਨਾਗਰਿਕਾਂ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਭਲਾਈ ਲਈ ਇਕਸਾਰ ਸਥਾਈ ਵਿਕਾਸ ਲਈ ਵਚਨਬੱਧ ਹੈ। ਇਸ ਲਈ ਸੰਗਠਨ ਵਿੱਚ ਲੋਕਤੰਤਰਿਕ ਮਾਨਵੀ ਨਿਆਂ-ਪਸੰਦ ਅਤੇ ਬਹੁਲਤਾਵਾਦੀ ਸਿਧਾਂਤਾਂ, ਮੁੱਲਾਂ ਅਤੇ ਕਾਰਜਸ਼ੈਲੀ ਨੂੰ ਸਵੀਕਾਰ ਕੀਤਾ ਗਿਆ ਹੈ। ਇਸ ਦੇ ਤਹਿਤ ਸਰਕਾਰਾਂ ਦੇ ਸਹਿਯੋਗ, ਸਮਾਨ ਹਿੱਤ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਸਾਹਿਯੋਗਤਾ, ਆਪਸੀ ਹਿੱਤਾਂ ਦੇ ਮਾਮਲਿਆਂ ਵਿੱਚ ਸਾਂਝੇਦਾਰੀ ਅਤੇ ਵਿਕਾਸਸ਼ੀਲ ਮੁਲਕਾਂ ਨਾਲ ਜੁੜੇ ਹੋਏ ਵਿਸ਼ਿਆਂ ਵਿੱਚ ਆਪਸੀ ਮਦਦ ਦੀਆਂ ਨੀਤੀਆਂ ਦਾ ਪਾਲਣ ਕੀਤਾ ਜਾਂਦਾ ਹੈ। ਜਰੂਰਤ ਪੈਣ ਉੱਤੇ ਤਿੰਨੋ ਪੱਖ ਮਿਲ ਕੇ ਸੰਯੁਕਤ ਕੋਸ਼ ਦੇ ਉਪਯੋਗ ਲਈ ਵੀ ਤਿਆਰ ਰਹਿੰਦੇ ਹਨ। ਇਸ ਤਰ੍ਹਾਂ ਆਪਸੀ ਸਹਯੋਗੀ ਨੀਤੀਆਂ ਦੇ ਚਲਦੇ ਹੋਏ ਆਈ.ਬੀ.ਐਸ.ਏ. ਮੈਂਬਰ ਦੇਸ਼ਾਂ ਵਿੱਚ ਹਰ ਪੱਧਰ ਤੇ ਸਹਿਯੋਗ ਲਈ ਇੱਕ ਵਿਲੱਖਣ ਮੰਚ ਬਣ ਕੇ ਉਭਰਿਆ ਹੈ। ਹਾਲ ਹੀ ਵਿੱਚ ਆਈ.ਬੀ.ਐਸ.ਏ. ਮੈਂਬਰਾਂ ਵਿੱਚ ਅਨੇਕਾਂ ਗੈਰ-ਪਰੰਪਰਾਗਤ ਖੇਤਰਾਂ ਵਿੱਚ ਵੀ ਸਹਿਯੋਗ ਨੂੰ ਸਰਾਹਿਆ ਜਾ ਰਿਹਾ ਹੈ।  ਹੁਣ ਤੱਕ ਪੰਜ ਆਈ.ਬੀ.ਐੱਸ.ਏ. ਲੀਡਰਸ਼ਿਪ ਸੰਮੇਲਨ ਆਯੋਜਿਤ ਕੀਤੇ ਜਾ ਚੁੱਕੇ ਹਨ। 5ਵਾਂ ਆਈ.ਬੀ.ਐੱਸ.ਏ. ਸੰਮੇਲਨ ਅਕਤੂਬਰ 2011 ਵਿੱਚ ਪ੍ਰੇਟੋਰੀਆ ਵਿਖੇ ਆਯੋਜਿਤ ਕੀਤਾ ਗਿਆ ਸੀ। ਆਈ.ਬੀ.ਐੱਸ.ਏ. ਦਾ 6ਵਾਂ ਸਿਖਰ ਸੰਮੇਲਨ ਭਾਰਤ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ। ਫਿਲਹਾਲ ਤਿੰਨਾਂ ਪੱਖਾਂ ਦੇ ਪ੍ਰਮੁੱਖ ਨੇਤਾਵਾਂ ਦੀ ਸਹੂਲਤ ਨੂੰ ਦੇਖਦੇ ਹੋਏ ਇਸ ਛੇਵੇਂ ਸਿਖਰ ਸੰਮੇਲਨ ਦਾ ਸਮਾਗਮ ਤੈਅ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਸੰਗਠਨ ਦੇ ਤਿੰਨਾਂ ਮੈਂਬਰ ਦੇਸ਼ਾਂ ਦੀ ਚੋਣ ਪ੍ਰਕਿਰਿਆ ਤੋਂ ਬਾਅਦ ਜਲਦੀ ਤੋਂ ਜਲਦੀ ਅਗਲਾ ਸੰਮੇਲਨ ਬੁਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਆਈ.ਬੀ.ਐੱਸ.ਏ. ਦੇ ਮੰਤਰੀ ਸਮੂਹ ਅਤੇ ਕਾਰਜਕਾਰੀ ਸਮੂਹ ਦੀ ਬੈਠਕ ਨਿਯਮਤ ਤੌਰ ‘ਤੇ ਜਾਰੀ ਹੈ ਅਤੇ ਸਾਰੇ ਪੱਖਾਂ ਵਿੱਚ ਸਹਿਯੋਗ ਵਧਾਉਣ ਲਈ ਸੰਯੁਕਤ ਸਮਾਗਮ ਅਤੇ ਗਤੀਵਿਧੀਆਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ।
2004 ਵਿੱਚ ਇਸ ਸੰਗਠਨ ਦੀ ਅਹਿਮ ਪ੍ਰਯੋਜਨਾ ਉੱਤੇ ਕੰਮ ਸ਼ੁਰੂ ਕੀਤਾ ਗਿਆ ਜਿਸ ਵਿੱਚ ਗਰੀਬੀ ਅਤੇ ਭੁੱਖਮਰੀ ਦੇ ਹੱਲ ਲਈ ਫੰਡਾਂ ਦਾ ਪ੍ਰਬੰਧ ਕੀਤਾ ਗਿਆ। ਇਹ ਇਕ ਵਿਲੱਖਣ ਪਹਿਲਕਦਮੀ ਹੈ, ਜਿਸ ਰਾਹੀਂ ਵਿਕਾਸਸ਼ੀਲ ਦੇਸ਼ਾਂ ਵਿੱਚ ਵਿਕਾਸ ਪ੍ਰੋਜੈਕਟਾਂ ਨੂੰ ਲਾਗੂ ਕੀਤਾ ਜਾਂਦਾ ਹੈ। ਇਸ ਦੌਰਾਨ ਹੁਣ ਤੱਕ ਆਈ.ਬੀ.ਐੱਸ.ਏ. ਨੇ 20 ਸਹਿਭਾਗੀ ਵਿਕਾਸਸ਼ੀਲ ਦੇਸ਼ਾਂ ਵਿੱਚ ਪੀਣ ਵਾਲੇ ਪਾਣੀ, ਖੇਤੀਬਾੜੀ ਅਤੇ ਪਸ਼ੂਆਂ, ਸੋਲਰ ਊਰਜਾ, ਰਹਿੰਦ-ਖੂੰਹਦ ਪ੍ਰਬੰਧਨ, ਸਿਹਤ ਆਦਿ ਦੇ ਖੇਤਰਾਂ ਵਿਚ 31 ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ।  ਆਈ.ਬੀ.ਐਸ.ਏ. ਨਿਧੀ ਨੂੰ ਅਨੇਕਾ ਸਨਮਾਨ ਮਿਲ ਚੁੱਕੇ ਹਨ। ਜਿਨ੍ਹਾਂ ਵਿੱਚ ਹੇਤੀ ਅਤੇ ਗਿਨੀਆ ਬਾਸੁ ਵਿੱਚ ਆਯੋਜਿਤ ਸਮਾਗਮ ਦੇ ਲਈ  2006 ਵਿੱਚ ਸੰਯੁਕਤ ਰਾਸ਼ਟਰ ਦੇ ਲਈ ਦੱਖਣੀ-ਦੱਖਣੀ ਸਹਿਯੋਗ ਸਨਮਾਨ, ਦੱਖਣੀ-ਦੱਖਣੀ ਸਹਿਯੋਗ ਲਈ  2010 ਦਾ ਐਮ.ਡੀ.ਜੀ. ਸਨਮਾਨ ਅਤੇ ਤਿੰਨਾਂ ਦੇਸ਼ਾਂ ਦੇ ਵਿਕਾਸ ਅਨੁਭਵ ਨੂੰ ਸਾਂਝਾ ਕਰਨ ਲਈ 2012 ਦਾ ਦੱਖਣੀ-ਦੱਖਣੀ ਚੈਂਪੀਅਨ ਸਨਮਾਨ ਸ਼ਾਮਿਲ ਹਨ। ਆਈ.ਬੀ.ਐਸ.ਏ. ਦੇ ਤ੍ਰੈ-ਪੱਖੀ ਸਹਿਯੋਗ ਸੰਧੀ ਦਾ ਇੱਕ ਹੋਰ ਮਹੱਤਵਪੂਰਨ ਉਦਹਾਰਨ ਸਾਂਝਾ ਜਲ-ਸੈਨਿਕ ਅਭਿਆਸ ਹੈ। ਜਿਸ ਨੂੰ ਆਈ.ਬੀ.ਐਸ.ਏ ਐਮ.ਏ.ਆਰ. ਭਾਵ ਮੈਰੀਟਾਇਮ ਐਕਸਰਸਾਇਜ਼ ਦਾ ਨਾਮ ਦਿੱਤਾ ਗਿਆ ਹੈ। ਹੁਣ ਤੱਕ ਆਈ.ਬੀ.ਐਸ.ਏ ਐਮ.ਏ.ਆਰ. ਦੇ ਛੇ ਚਰਨ ਪੂਰੇ ਹੋ ਚੁੱਕੇ ਹਨ ਜਿਨ੍ਹਾਂ ਵਿੱਚੋਂ ਆਖਰੀ ਅਕਤੂਬਰ 2018 ਵਿੱਚ ਦੱਖਣੀ ਅਫਰੀਕਾ ਦੇ ਤੱਟ ਤੇ ਹੋਇਆ ਸੀ। ਸ਼ੇਰਪਾ ਦੀ ਬੈਠਕ ਲਈ ਕੋਚੀ ਵਿੱਚ ਹਾਲ ਹੀ ਵਿੱਚ ਚੱਲ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਸਹਿਯੋਗ ਵਧਾਉਣ ਦੇ ਤਰੀਕੇ, ਖਾਸ ਕਰਕੇ ਸੈਰ-ਸਪਾਟਾ ਅਤੇ ਦੱਖਣੀ-ਦੱਖਣੀ ਭਾਈਵਾਲੀ ਦੇ ਖੇਤਰ ਬਾਰੇ ਚਰਚਾ ਕੀਤੀ ਹੈ। ਸ਼ੇਰਪਾ ਪ੍ਰਤਿਨਿਧੀਆਂ ਨੇ ਸਾਂਝੇ ਤੌਰ ਤੇ ਕੰਮ ਕਰਨ ਵਾਲੇ ਸਮੂਹਾਂ ਦੇ ਵਿਕਾਸ ਕਾਰਜ ਦੀ ਵੀ ਸਮੀਖਿਆ ਕੀਤੀ ਹੈ। ਉਨ੍ਹਾਂ ਨੇ ਪਿਛਲੇ ਇੱਕ ਸਾਲ ਦੌਰਾਨ ਆਈ.ਬੀ.ਐੱਸ.ਏ. ਦੀ 15ਵੀਂ ਵਰ੍ਹੇਗੰਢ ਮਨਾਉਣ ਲਈ ਆਯੋਜਿਤ ਸਮਾਗਮ ਦੀ ਸ਼ਲਾਘਾ ਕੀਤੀ ਹੈ। ਜਨਵਰੀ 2019 ਵਿੱਚ ਨਵੀਨ ਦਿੱਲੀ ਵਿੱਚ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਦੁਆਰਾ ਪਹਿਲੇ ‘ਗਾਂਧੀ-ਮੰਡੇਲਾ ਯਾਦਗਾਰੀ ਭਾਸ਼ਣ’ ਦੇ ਪ੍ਰਬੰਧ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਅੱਗੇ ਜਾਰੀ ਰੱਖਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਵੀ ਆਪਸੀ ਸਹਿਯੋਗ ਦੇ ਵਿਸਥਾਰ ਲਈ ਨਵੇਂ ਖੇਤਰਾਂ ਦੀ ਤਲਾਸ਼ ਉੱਤੇ ਵੀ ਵਿਚਾਰ ਕੀਤਾ ਗਿਆ ਹੈ।