ਜਾਵਦ ਜ਼ਾਰਿਫ ਵੱਲੋਂ ਨਵੀਂ ਦਿੱਲੀ ਦਾ ਦੌਰਾ

ਇਰਾਨ ਦੇ ਵਿਦੇਸ਼ ਮੰਤਰੀ ਜਾਵਦ ਜ਼ਾਰਿਫ ਵੱਲੋਂ ਨਵੀਂ ਦਿੱਲੀ ਦਾ ਦੌਰਾ ਕੀਤਾ ਗਿਆ।ਇਹ ਫੇਰੀ ਉਸ ਸਮੇਂ ਹੋਈ ਹੈ ਜਦੋਂ ਅਮਰੀਕਾ ਅਤੇ ਇਰਾਨ ਦਰਮਿਆਨ ਤਣਾਅ ਆਪਣੇ ਸਿਖਰਾਂ ‘ਤੇ ਹੈ।ਇਹ ਇਰਾਨ ਦੀ ਵਿਦੇਸ਼ ਨੀਤੀ ‘ਚ ਭਾਰਤ ਦੀ ਸਥਿਤੀ ਨੂੰ ਬਿਆਨ ਕਰਦੀ ਹੈ।ਇਰਾਨ ਦੇ ਵਿਦੇਸ਼ ਮੰਤਰੀ ਨੇ ਭਾਰਤੀ ਵਿਦੇਸ਼ ਮਾਮਲਿਆਂ ਦੀ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਦੋਹਾਂ ਮੁਲਕਾਂ ਵਿਚਾਲੇ ਆਪਸੀ ਹਿੱਤਾਂ ਦੇ ਸਮੁੱਚੇ ਦੁਵੱਲੇ ਮੁੱਦਿਆਂ ‘ਤੇ ਉਸਾਰੂ ਗੱਲਬਾਤ ਕੀਤੀ।ਇਸ ਬੈਠਕ ਦੌਰਾਨ ਦੋਵਾਂ ਆਗੂਆਂ ਨੇ ਅਫ਼ਗਾਨਿਸਤਾਨ ਮਸਲੇ ਸਮੇਤ ਹੋਰ ਉਭਰ ਰਹੇ ਖੇਤਰੀ ਮੁੱਦਿਆਂ ਸਬੰਧੀ ਵੀ ਵਿਚਾਰ ਚਰਚਾ ਕੀਤੀ।
ਭਾਰਤ ਹਜ਼ਾਰਾਂ ਸਾਲਾਂ ਤੋਂ ਇਰਾਨ ਨਾਲ ਸਭਿਅਤਾ ਭਰਪੂਰ ਸਬੰਧਾਂ ਨੂੰ ਸਾਂਝਾ ਕਰਦਾ ਆ ਰਿਹਾ ਹੈ।ਦੋਵਾਂ ਦੇਸ਼ਾਂ ਦਰਮਿਆਨ ਊਰਜਾ ਅਤੇ ਸੰਪਰਕ ਦੇ ਖੇਤਰਾਂ ‘ਚ ਹਾਲ ‘ਚ ਕੀਤੀ ਸਾਂਝੇਦਾਰੀ ਸਦਕਾ ਹੀ ਆਪਸੀ ਸਬੰਧਾਂ ਨੂੰ ਮਜ਼ਬੂਤੀ ਮਿਲੀ ਹੈ।ਭਾਰਤ ਦੇ ਊਰਜਾ ਸੁਰੱਖਿਆ ਖੇਤਰ ‘ਚ ਇਰਾਨ ਦੀ ਅਹਿਮ ਭੂਮਿਕਾ ਹੈ।ਪਿਛਲੇ ਲੰਮੇ ਸਮੇਂ ਤੋਂ ਇਰਾਨ ਭਾਰਤ ਦੀਆਂ ਤੇਲ ਸਬੰਧੀ ਲੋੜਾਂ ਨੂੰ ਵੱਡੀ ਮਾਤਰਾ ‘ਚ ਪੂਰਾ ਵੀ ਕਰਦਾ ਰਿਹਾ ਹੈ।ਇੱਥੋਂ ਤੱਕ ਅਮਰੀਕਾ ਵੱਲੋਂ ਇਰਾਨ ਖ਼ਿਲਾਫ ਲਗਾਈਆਂ ਪਾਬੰਦੀਆਂ ਦੇ ਬਾਵਜੂਦ ਭਾਰਤ ਨੇ ਇਰਾਨ ਤੋਂ ਤੇਲ ਆਯਾਤ ਕਰਨ ਦਾ ਫ਼ੈਸਲਾ ਕੀਤਾ ਸੀ।ਪਾਬੰਦੀਆਂ ਦੇ ਪਿਛਲੇ ਗੇੜ੍ਹ ‘ਚ ਵੀ ਭਾਰਤ ਵੱਲੋਂ ਇਹੋ ਰਵੱਈਆ ਅਪਣਾਇਆ ਗਿਆ ਸੀ।ਅਜਿਹੀ ਸਥਿਤੀ ‘ਚ ਨਵੀਂ ਦਿੱਲੀ ਵੱਲੋਂ ਤਹਿਰਾਨ ਦੇ ਹੱਕ ‘ਚ ਖੜ੍ਹੇ ਹੋਣਾ ਬਹੁਤ ਮਾਇਨੇ ਰੱਖਦਾ ਹੈ ਅਤੇ ਇਸ ਸਦੰਰਭ ‘ਚ ਹੀ ਸ੍ਰੀ ਜ਼ਾਰਿਫ ਦੇ ਨਵੀਂ ਦਿੱਲੀ ਦੇ ਦੌਰੇ ਨੂੰ ਵੇਖਿਆ ਜਾਣਾ ਚਾਹੀਦਾ ਹੈ।
ਭਾਰਤ ਦੀ ਅਮਰੀਕਾ ਨਾਲ ਵੀ ਕੂਟਨੀਤਕ ਸਾਂਝੇਦਾਰੀ ਕਾਇਮ ਹੈ।ਪਰ ਇਰਾਨ ਅਤੇ ਅਮਰੀਕਾ ਵਿਚਾਲੇ ਪਿਛਲੇ ਚਾਰ ਦਹਾਕਿਆਂ ਤੋਂ 1979 ਦੀ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਤਣਾਅ ਦੀ ਸਥਿਤੀ ਬਣੀ ਹੋਈ ਹੈ।
ਹਾਲ ਦੇ ਕੁੱਝ ਸਾਲਾਂ ਤੋਂ ਅਮਰੀਕਾ ਭਾਰਤ ਦੇ ਰੱਖਿਆ ਉਪਕਰਣਾਂ ਦੀ ਖ੍ਰੀਦਦਾਰੀ ਦੇ ਮਹੱਤਵਪੂਰਣ ਸਰੋਤ ਵੱਜੋਂ ਉਭਰਿਆ ਹੈ।ਅਮਰੀਕਾ ਨਾਲ ਭਾਰਤ ਬਹੁ-ਆਯਾਮੀ ਸਬੰਧਾਂ ਨੂੰ ਵੀ ਸਾਂਝਾ ਕਰਦਾ ਹੈ ਅਤੇ ਕਈ ਭਾਰਤੀ ਕਾਰੋਬਾਰੀਆਂ ਦੇ ਅਮਰੀਕਾ ‘ਚ ਵੱਡੇ ਵਪਾਰਕ ਹਿੱਤ ਹਨ। ਮੌਜੂਦਾ ਸਮੇਂ ‘ਚ ਅਮਰੀਕਾ ਅਤੇ ਇਰਾਨ ਨਾਲ ਭਾਰਤ ਦੇ ਸਬੰਧ ਨਵੀਂ ਦਿੱਲੀ ਦੀ ਅਹਿਮੀਅਤ ਨੂੰ ਵਧਾਉਂਦੇ ਹਨ।ਇਸ ਸਕਾਰਾਤਮਕ ਸਥਿਤੀ ‘ਤੇ ਝਾਤ ਮਾਰਦਿਆਂ ਮਹਿਸੂਸ ਹੁੰਦਾ ਹੈ ਕਿ ਭਾਰਤ ਇੰਨ੍ਹਾਂ ਦੋਵਾਂ ਮੁਲਕਾਂ ਦਰਮਿਆਨ ਤਣਾਅ ਨੂੰ ਖ਼ਤਮ ਕਰਨ ਲਈ ਵਿਚੋਲਗੀ ਦੀ ਭੂਮਿਕਾ ਵੀ ਨਿਭਾ ਸਕਦਾ ਹੈ।
ਹਾਲਾਂਕਿ ਨਵੀਂ ਦਿੱਲੀ ਸੰਯੁਕਤ ਵਿਆਪਕ ਕਾਰਜ ਯੋਜਨਾ ਦਾ ਮੈਂਬਰ ਨਹੀਂ ਹੈ। ਇਹ ਸਮਝੌਤਾ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਸਾਰੇ ਪੰਜ ਸਥਾਈ ਮੈਂਬਰਾਂ + ਜਰਮਨੀ (5+1) ਅਤੇ ਇਰਾਨ ਵਿਚਾਲੇ ਹੋਇਆ ਸੀ।ਭਾਰਤ ਨੇ ਇਸ ਪ੍ਰਮਾਣੂ ਸਮਝੌਤੇ ਦਾ ਸਵਾਗਤ ਕੀਤਾ ਸੀ।ਭਾਰਤ ਨੇ ਇਸ ਇਕਰਾਰਨਾਮੇ ਨੂੰ ਇਰਾਨ ਦੇ ਪ੍ਰਮਾਣੂ ਵਿਵਾਦ ਦੇ ਸੰਕਟ ਨੂੰ ਦੂਰ ਕਰਨ ਲਈ ਪ੍ਰਭਾਵਿਤ ਜ਼ਰੀਆ ਮੰਨਿਆ ਹੈ।
ਭਾਰਤ ਦਾ ਮੰਨਣਾ ਹੈ ਕਿ ਇਰਾਨ ਵੱਲੋਂ ਇਸ ਸਮਝੌਤੇ ਦੇ ਸਾਰੇ ਨੇਮਾਂ ਦੀ ਪਾਲਣਾ ਕੀਤੀ ਗਈ ਹੈ, ਪਰ ਦੂਜੇ ਪਾਸੇ ਅਮਰੀਕਾ ਨੇ ਇੱਕਤਰਫਾ ਤੌਰ ‘ਤੇ ਇਸ ਸਮਝੌਤੇ ਤੋਂ ਬਾਹਰ ਹੋਣ ਦਾ ਐਲਾਨ ਕੀਤਾ ਹੈ।ਹੁਣ ਇਰਾਨ ਨੇ ਵੀ ਫ਼ੈਸਲਾ ਕੀਤਾ ਹੈ ਕਿ ਉਹ ਵੀ ਹਾਲ ‘ਚ ਅਮਰੀਕਾ ਵੱਲੋਂ ਅਪਣਾਈਆਂ ਗਈਆਂ ਨੀਤੀਆਂ ਦੇ ਜਵਾਬ ‘ਚ ਪ੍ਰਮਾਣੂ ਸਮਝੌਤੇ ਪ੍ਰਤੀ ਆਪਣੀਆਂ ਕੁੱਝ ਵਚਨਬੱਧਤਾਵਾਂ ਤੋਂ ਪਿੱਛੇ ਹੱਟੇਗਾ।ਅਜਿਹੀ ਸਥਿਤੀ ‘ਚ ਭਾਰਤ ਨੂੰ ਆਪਣੇ ਵਿਕਾਸ ਕਾਰਜਾਂ ਨੂੰ ਜਾਰੀ ਰੱਖਣ ਲਈ ਕੁੱਝ ਤਬਦੀਲੀਆਂ ਵੱਲ ਰੁਖ਼ ਕਰਨ ਦੀ ਲੋੜ ਹੋ ਸਕਦੀ ਹੈ।
ਅਮਰੀਕਾ ਵੱਲੋਂ ਇਕਪਾਸੜੀ ਇਸ ਸਮਝੌਤੇ ਤੋਂ ਬਾਹਰ ਹੋਣਾ ਅਤੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਲਗਾਤਾਰ ਇਰਾਨ ਦੀ ਨਿੰਦਾ ਕੀਤਾ ਜਾਣਾ ਤੇ ਫਾਰਸੀ ਖਾੜੀ ‘ਚ ਫੌਜ ਦੀ ਤੈਨਾਤੀ ਵਰਗੇ ਹਾਲਾਤਾਂ ਕਾਰਨ ਖੇਤਰ ‘ਚ ਗੰਭੀਰ ਸਥਿਤੀ ਬਣੀ ਹੋਈ ਹੈ।ਦੋਵਾਂ ਮੁਲਕਾਂ ਵਿਚਲਾ ਇਹ ਸੰਘਰਸ਼ ਹੁਣ ਸਿਰਫ ਖੇਤਰ ਲਈ ਹੀ ਨਹੀਂ ਸਗੋਂ ਇਸ ਤੋਂ ਵੀ ਅਗਾਂਹ ਆਪਣੇ ਪ੍ਰਭਾਵਾਂ ਨੂੰ ਪੇਸ਼ ਕਰ ਰਿਹਾ ਹੈ।ਇਹ ਗੱਲ ਧਿਆਨ ਰੱਖਣ ਵਾਲੀ ਹੈ ਕਿ ਖਾੜੀ ਖੇਤਰ ਭਾਰਤ ਦੇ ਵਿਸਥਾਰਿਤ ਗੁਆਂਢੀ ਇਲਾਕੇ ਹੇਠ ਆਉਂਦਾ ਹੈ ਅਤੇ ਅਜਿਹੇ ‘ਚ ਇਸ ਖੇਤਰ ‘ਚ ਫੈਲਿਆ ਤਣਾਅ ਭਾਰਤ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
ਮੌਜੂਦਾ ਸਥਿਤੀ ਤਹਿਤ ਇਰਾਨ ਦੇ ਵਿਦੇਸ਼ ਮੰਤਰੀ ਵੱਲੋਂ  ਨਵੀਂ ਦਿੱਲੀ ਦਾ ਦੌਰਾ ਕੀਤਾ ਜਾਣਾ ਇਸ ਗੱਲ ਨੂੰ ਸਪਸ਼ੱਟ ਕਰਦਾ ਹੈ ਕਿ ਤਹਿਰਾਨ ਨਵੀਂ ਦਿੱਲੀ ਤੋਂ ਸਮਰਥਨ ਦੀ ਆਸ ਰੱਖਦਾ ਹੈ।ਇਸ ਦੇ ਨਾਲ ਹੀ ਤਹਿਰਾਨ ਭਾਰਤ ਨੂੰ ਤੇਲ ਨਿਰਯਾਤ ਜਾਰੀ ਰੱਖਣ ਦੇ ਢੰਗ ਤਰੀਕਿਆਂ ਦੀ ਭਾਲ ‘ਚ ਵੀ ਲੱਗਾ ਹੋਇਆ ਹੈ।ਇਹ ਵੀ ਸੰਭਵ ਹੈ ਕਿ ਸ੍ਰੀ ਜ਼ਾਰਿਫ ਵੱਲੋਂ ਕੀਤੀ ਗਈ ਇਹ ਫੇਰੀ ਇਰਾਨ ਵੱਲੋਂ ਭਾਰਤ ਲਈ ਇੱਕ ਸੰਕੇਤ ਹੈ ਕਿ ਨਵੀਂ ਦਿੱਲੀ ਇਰਾਨ ਅਤੇ ਅਮਰੀਕਾ ਦਰਮਿਆਨ ਤਣਾਅ ਨੂੰ ਖ਼ਤਮ ਕਰਨ ‘ਚ ਅਹਿਮ ਭੂਮਿਕਾ ਨਿਭਾ ਸਕਦਾ ਹੈ।ਅਸਲ ‘ਚ ਅਮਰੀਕਾ ਅਤੇ ਇਰਾਨ ਦੋਵਾਂ ਮੁਲਕਾਂ ਨਾਲ ਭਾਰਤ ਦੇ ਆਪਣੀ-ਆਪਣੀ ਥਾਂ ‘ਤੇ ਵਧੀਆ ਸਬੰਧ ਹਨ।
ਸਕ੍ਰਿਪਟ: ਡਾ. ਆਸਿਫ ਸ਼ੂਜਾ, ਇਰਾਨ ਦੇ ਰਣਨੀਤਕ ਮਾਮਲਿਆਂ ਦੇ ਵਿਸ਼ਲੇਸ਼ਕ