ਬ੍ਰੈਗਜ਼ਿਟ ਸਮਝੌਤੇ ਲਈ ਅੰਤਿਮ ਯਤਨ


ਬ੍ਰਿਟੇਨ ਦੀ ਸੰਸਦ ਨੇ ਪ੍ਰਧਾਨ ਮੰਤਰੀ ਥਰੇਸਾ ਮੇਅ ਦੇ ਬ੍ਰੈਗਜ਼ਿਟ ਸਮਝੌਤੇ ਦੇ ਪ੍ਰਸਤਾਵ ਨੂੰ ਤਿੰਨ ਵਾਰ ਨਾ ਮਨਜ਼ੂਰ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਬਰਤਾਨੀ ਆਗੂ ਬ੍ਰੈਗਜ਼ਿਟ ਵਾਪਸੀ ਦੀ ਆਪਣੀ ਆਖਰੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ।ਜੇਕਰ ਇਸ ਵਾਰ ਵੀ ਇਸ ਪ੍ਰਸਤਾਵ ਨੂੰ ਹਰੀ ਝੰਡੀ ਨਾ ਮਿਲੀ ਤਾਂ…

ਅੱਤਵਾਦੀ ਹਮਲਿਆਂ ਦੌਰਾਨ ਪਾਕਿਸਤਾਨ ਨੂੰ ਆਈ.ਐਮ.ਐਫ. ਵੱਲੋਂ ਮਿਲੀ ਵਿੱਤੀ ਰਾਹਤ


ਕਈ ਮਹੀਨਿਆਂ ਤੋਂ ਚੱਲੀ ਆ ਰਹੀ ਚਰਚਾ ਤੋਂ ਬਾਅਦ ਆਖ਼ਿਰਕਾਰ ਅੰਤਰਰਾਸ਼ਟਰੀ ਮੁਦਰਾ ਫੰਡ, ਆਈ.ਐਮ.ਐਫ. ਨੇ ਪਾਕਿਸਤਾਨ ਨੂੰ ਇੱਕ ਹੋਰ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ।ਆਰਥਿਕ ਮਾਮਲਿਆਂ ਬਾਰੇ ਪਾਕਿ ਵਜ਼ੀਰ-ਏ-ਆਜ਼ਮ ਦੇ ਸਲਾਹਕਾਰ ਡਾ.ਹਾਫਿਜ਼ ਸ਼ੇਖ ਨੇ ਕਿਹਾ ਕਿ ਆਈ.ਐਮ.ਐਫ. ਦੀ ਟੀਮ ਵੱਲੋਂ ਪਾਕਿਸਤਾਨ ਦਾ ਦੌਰਾ ਕੀਤਾ ਗਿਆ ਸੀ ਅਤੇ ਦੋਵਾਂ ਧਿਰਾਂ…

ਵਿਸ਼ਵ ਵਪਾਰ ਸੰਸਥਾ ਦੀ ਨਵੀਂ ਦਿੱਲੀ ‘ਚ ਮੰਤਰੀ ਪੱਧਰੀ ਬੈਠਕ


ਨਵੀਂ ਦਿੱਲੀ ਮੰਤਰੀ ਪੱਧਰੀ ਬੈਠਕ ‘ਚ ਵਿਸ਼ਵ ਵਪਾਰ ਸੰਗਠਨ ਦੇ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਸਮਰਥ ਕਰਨ ਵਾਲੇ ਵਿਸ਼ੇਸ਼ ਅਤੇ ਵੱਖਰੇ ਪ੍ਰਬੰਧ (ਐਸ ਐਂਡ ਡੀ.ਟੀ) ਵਿਧੀ ਨੂੰ ਮਜ਼ਬੂਤੀ ਨਾਲ ਲਾਗੂ ਕਰਨ ਲਈ ਜ਼ੋਰਦਾਰ ਢੰਗ ਨਾਲ ਚਰਚਾ ਕੀਤੀ ਗਈ।ਇਸ ਮਿਲਣੀ ਦੌਰਾਨ ਵਿਕਾਸਸ਼ੀਲ ਮੁਲਕਾਂ ਨੂੰ ਵਿਸ਼ਵ ਵਪਾਰ ਸਮਝੌਤਿਆਂ ਦੀਆਂ ਰਿਆਇਤਾਂ ਦੀ ਵਰਤੋਂ…

ਜਾਵਦ ਜ਼ਾਰਿਫ ਵੱਲੋਂ ਨਵੀਂ ਦਿੱਲੀ ਦਾ ਦੌਰਾ


ਇਰਾਨ ਦੇ ਵਿਦੇਸ਼ ਮੰਤਰੀ ਜਾਵਦ ਜ਼ਾਰਿਫ ਵੱਲੋਂ ਨਵੀਂ ਦਿੱਲੀ ਦਾ ਦੌਰਾ ਕੀਤਾ ਗਿਆ।ਇਹ ਫੇਰੀ ਉਸ ਸਮੇਂ ਹੋਈ ਹੈ ਜਦੋਂ ਅਮਰੀਕਾ ਅਤੇ ਇਰਾਨ ਦਰਮਿਆਨ ਤਣਾਅ ਆਪਣੇ ਸਿਖਰਾਂ ‘ਤੇ ਹੈ।ਇਹ ਇਰਾਨ ਦੀ ਵਿਦੇਸ਼ ਨੀਤੀ ‘ਚ ਭਾਰਤ ਦੀ ਸਥਿਤੀ ਨੂੰ ਬਿਆਨ ਕਰਦੀ ਹੈ।ਇਰਾਨ ਦੇ ਵਿਦੇਸ਼ ਮੰਤਰੀ ਨੇ ਭਾਰਤੀ ਵਿਦੇਸ਼ ਮਾਮਲਿਆਂ ਦੀ ਮੰਤਰੀ ਨਾਲ…

ਭਾਰਤ ਤੁਰਕੀ ਨਾਲ ਆਪਣੇ ਰੁਝਾਨਾਂ ‘ਚ ਕਰ ਰਿਹਾ ਹੈ ਵਾਧਾ


ਭਾਰਤ ਅਤੇ ਤੁਰਕੀ ਵਿਚਾਲੇ ਭਾਵੇਂ ਜ਼ਿਆਦਾ ਰੁਝਾਨ ਨਹੀਂ ਵੇਖੇ ਗਏ ਹਨ ਪਰ ਹਾਲ ‘ਚ ਹੀ ਦੋਵਾਂ ਮੁਲਕਾਂ ਦਰਮਿਆਨ ਸਾਂਝੇਦਾਰੀ ਨੂੰ ਉਤਸ਼ਾਹਿਤ ਕਰਨ ਲਈ ਉੱਚ ਪੱਧਰੀ ਬੈਠਕਾਂ ਦਾ ਆਯੋਜਨ ਕੀਤਾ ਗਿਆ ਹੈ, ਜੋ ਕਿ ਨਿਸ਼ਚਿਤ ਤਰੱਕੀ ਦਾ ਸੰਕੇਤ ਹੈ।ਤੁਰਕੀ ਆਪਣੇ ਉਭਰ ਰਹੇ ਸਹਿਯੋਗੀ ਮੁਲਕ ਭਾਰਤ ਅਤੇ ਰਵਾਇਤੀ ਮਿੱਤਰ ਮੁਲਕ ਪਾਕਿਸਤਾਨ ਨਾਲ…

ਭਾਰਤ-ਵਿਅਤਨਾਮ ਸਬੰਧ ਉੱਚਾਈਆਂ ਵੱਲ


ਭਾਰਤ ਦੇ ਉਪ ਰਾਸ਼ਟਰਪਤੀ ਐਮ.ਵੈਂਕਿਆ ਨਾਇਡੂ ਨੇ ਵਿਅਤਨਾਮ ਦਾ ਚਾਰ ਦਿਨਾਂ ਦਾ ਸਰਕਾਰੀ ਦੌਰਾ ਕੀਤਾ।ਇਸ ਫੇਰੀ ਦਾ ਮੰਤਵ ਵਿਅਤਨਾਮ ਨਾਲ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨਾ ਸੀ।ਇਹ ਸਭ ਨੂੰ ਪਤਾ ਹੈ ਕਿ ਭਾਰਤ-ਵਿਅਤਨਾਮ ਦੀ ਸਾਂਝੇਦਾਰੀ ਸਮੇਂ ਦੀਆਂ ਸਾਰੇ ਇਮਤਿਹਾਨਾਂ ਨੂੰ ਪਾਰ ਕਰਕੇ ਕਾਇਮ ਹੋਈ ਹੈ।ਵਿਅਤਨਾਮ ਦੇ ਉੱਚ ਸਿਆਸੀ ਆਗੂਆਂ ਨਾਲ ਮਿਲਣੀ…

ਅਮਰੀਕਾ ਅਤੇ ਇਰਾਨ ਵਿਚਕਾਰ ਵੱਧਦੀ ਖਿੱਚੋਤਾਣ


ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਘੋਸ਼ਣਾ ਕੀਤੀ ਹੈ ਕਿ ਇਰਾਨ ਸੰਯੁਕਤ ਵਿਆਪਕ ਕਾਰਜ ਯੋਜਨਾ ਜਾਂ ਜੇ.ਸੀ.ਪੀ.ਓ.ਏ ਦੇ ਤਹਿਤ ਆਪਣੀਆਂ ਕੁਝ ਜ਼ਿੰਮੇਵਾਰੀਆਂ ਤੋਂ ਪਿੱਛੇ ਹਟ ਰਿਹਾ ਹੈ। ਗੌਰਤਲਬ ਹੈ ਕਿ ਇਹ ਘੋਸ਼ਣਾ ਉਸ ਵੇਲੇ ਕੀਤੀ ਗਈ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੱਧ ਪੂਰਬ ਵਿੱਚ ਹਾਲ ਹੀ ‘ਚ ਫੌਜ ਦੀ…

ਆਈ.ਬੀ.ਐੱਸ.ਏ ਦੀ ਪੁਨਰ ਉਸਾਰੀ


ਭਾਰਤ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਵਿਚਕਾਰ ਆਈ.ਬੀ.ਐਸ.ਏ. ਦੇਸ਼ਾਂ ਦੇ ਸਮੂਹ ‘ਸ਼ੇਰਪਾ’ ਦੇ ਪ੍ਰਤੀਨਿਧਾਂ ਦੀ ਇੱਕ ਬੈਠਕ, ਕੇਰਲਾ ਦੇ ਕੋਚੀ ਵਿੱਚ ਹੋਈ। ਇਹ ਬੈਠਕ 9ਵੀਂ ਆਈ.ਬੀ.ਐਸ.ਏ. ਦੇ ਤ੍ਰੈ-ਪੱਖੀ ਮੰਤਰਾਲੇ ਕਮਿਸ਼ਨ ਦੀ ਪੈਰਵੀ ਲਈ ਸੀ ਜੋ ਸਤੰਬਰ, 2018 ਵਿੱਚ ਯੂ.ਐਨ. ਜਨਰਲ ਅਸੈਂਬਲੀ ਸੈਸ਼ਨ ਦੇ ਮੌਕੇ ਨਿਊਯਾਰਕ ਵਿਚ ਹੋਈ ਸੀ। ਆਈ.ਬੀ.ਐੱਸ.ਏ ਇੱਕ ਵਿਲੱਖਣ ਫੋਰਮ ਹੈ ਜੋ ਭਾਰਤ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ…

ਸੂਫ਼ੀ ਅਸਥਾਨ ਦਾਤਾ ਦਰਬਾਰ ਦੇ ਬਾਹਰ ਹੋਇਆ ਆਤਮਘਾਤੀ ਹਮਲਾ


ਪਾਕਿਸਤਾਨ ‘ਚ ਲਾਹੌਰ ਵਿਖੇ ਦੱਖਣੀ ਏਸ਼ੀਆ ਦੇ ਸਭ ਤੋਂ ਵੱਡੇ ਸੂਫ਼ੀ ਅਸਥਾਨ ਦਾਤਾ ਦਰਬਾਰ ਦੇ ਬਾਹਰ ਆਤਮਘਾਤੀ ਹਮਲੇ ਨੂੰ ਅੰਜਾਮ ਦਿੱਤਾ ਗਿਆ।ਇਹ ਹਮਲਾ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਦੂਜੇ ਦਿਨ ਹੋਇਆ।ਜਿਸ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ 25 ਤੋਂ ਵੱਧ ਲੋਕ ਜ਼ਖਮੀ ਹਨ। ਇਸ ਆਤਮਘਾਤੀ ਹਮਲੇ ਨੇ…

ਅਮਰੀਕਾ-ਭਾਰਤ ਦਰਮਿਆਨ ਵਪਾਰਕ ਤਣਾਅ


ਹਾਲ ‘ਚ ਹੀ ਅਮਰੀਕਾ ਦੇ ਵਣਜ ਸਕੱਤਰ ਵਿਲਬਰ ਰੋਜ਼ ਨੇ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਧ ਟੈਰਿਫ ਵਾਲਾ ਮੁਲਕ ਕਰਾਰ ਦਿੱਤਾ ਹੈ।ਸ੍ਰੀ ਰੋਜ਼ 11ਵੇਂ  “US Trade Winds Indo-Pacific Business Forum and Mission Initiative”  ‘ਚ ਸ਼ਿਰਕਤ ਕਰਨ ਲਈ ਨਵੀਂ ਦਿੱਲੀ ਦੇ ਦੌਰੇ ‘ਤੇ ਸਨ।ਦੱਸਣਯੋਗ ਹੈ ਕਿ ਇਹ ਅਮਰੀਕੀ ਸਰਕਾਰ ਦਾ ਸਭ…