ਆਸਾਮ ਦੇ ਮੁੱਖ ਮੰਤਰੀ ਅਤੇ ਚੀਨ ਦੇ ਰਾਜਦੂਤ ਵਿਚਕਾਰ ਹੋਈ ਬੈਠਕ

ਬਿਤੇ ਦਿਨ ਗੁਹਾਟੀ ‘ਚ ਆਸ਼ਾਮ ਦੇ ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਅਤੇ ਚੀਨ ਦੇ ਭਾਰਤ ‘ਚ ਰਾਜਦੂਤ ਲੂਓ ਜਾਊਈ ਨਾਲ ਬੈਠਕ ਕੀਤੀ। ਇਸ ਬੈਠਕ ‘ਚ ਆਪਸੀ ਹਿੱਤਾਂ ਅਤੇ ਚਿੰਤਾ ਦੇ ਵੱਖ ਵੱਖ ਮੁੱਦਿਆਂ ‘ਤੇ ਚਰਚਾ ਕੀਤੀ ਗਈ।
ਸੋਨੋਵਾਲ ਨੇ ਕਿਹਾ ਕਿ , ‘ਆਸਾਮ ਚੀਨ ਨਾਲ ਭੂਗੋਲਿਕ ਨੇੜਤਾ ਰੱਖਦਾ ਹੈ , ਉਹ ਇਸ ਕੁਦਰਤੀ ਭਾਈਵਾਲੀ ਦਾ ਫਾਈਦਾ ਵਪਾਰਿਕ ਖੇਤਰ ‘ਚ ਲੈ ਸਕਦੇ ਹਨ। ਜਿਸਦ ਲਾਭ ਦੋਨਾਂ ਦੇਸ਼ਾਂ ਦੇ ਲੋਕਾਂ ਨੂੰ ਹੋਵੇਗਾ’।
ਉਨਾਂ ਕਿਹਾ ਕਿ ਭਾਰਤ ‘ਚ ਚੀਨੀ ਰਾਜਦੂਤ ਕੋਲੋਂ ਸਹਿਯੋਗ ਦੀ ਮੰਗ ਕੀਤੀ ਗਈ ਹੈ ਕਿ ਇਕ ਭਾਰਤੀ ਵਫਦ ਨੂੰ ਚੀਨ ਦੀ ‘ਹੁਅੰਗ ਹੋ ਨਦੀ’ ਦੇ ਸਫਲ ਪ੍ਰਬੰਧਨ ਦਾ ਅਧਿਐਨ ਕਰਨ ਲਈ ਚੀਨ ਭੇਜਣ ਦੀ ਪ੍ਰਵਾਨਗੀ ਦਿੱਤੀ ਜਾਵੇ। ਆਸਾਮ ਲਈ ਬ੍ਰਹਮਪੁੱਤਰ ਨਦੀ ਦੀ ਦੇਖਭਾਲ ਇੱਕ ਵੱਡੀ ਚਣੌਤੀ ਹੈ ਅਤੇ ਉਹ ਚੀਨ ਦੇ ਪ੍ਰਬੰਧਨ ਤੋਂ ਕੁੱਝ ਸਿੱਖਣਾ ਚੱਹੁੰਦੇ ਹਨ ਤਾਂ ਜੋ ਇਸ ਸੱਮਸਿਆ ਨੂੰ ਸੁਲਝਾ ਲਿਆ ਜਾਵੇ।