ਰੱਖਿਆ ਸਮੱਗਰੀ ਦੇ ਆਧੁਨੀਕੀਕਰਨ ਦੀ ਜ਼ਰੂਰਤ:ਜੇਤਲੀ

ਰੱਖਿਆ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਰੱਖਿਆ ਸਾਜ਼ੋ-ਸਾਮਾਨ ਦੇ ਆਧੁਨੀਕੀਕਰਨ ਦੀ ਬਹੁਤ ਜ਼ਰੂਰਤ ਹੈ ਤੇ ਭਾਰਤ ਸਰਕਾਰ ਇਸ ਮਾਮਲੇ ’ਤੇ ਕੰਮ ਵੀ ਕਰ ਰਹੀ ਹੈ।
ਨਵੀਂ ਦਿੱਲੀ ‘ਚ ਫੌਜ ਦੀ ਛਿਮਾਹੀ ਕਮਾਂਡਰ ਕਾਨਫਰੰਸ ਦੌਰਾਨ ਸ੍ਰੀ ਜੇਤਲੀ ਨੇ ਭਾਰਤੀ ਫੌਜ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤੀ ਫੌਜ ਹਮੇਸ਼ਾ ਹੀ ਬੇਹਤਰ ਰਹੀ ਹੈ ਭਾਵੇਂ ਕਿ ਉਸ ਅੱਗੇ ਚਣੌਤੀ ਕੋਈ ਵੀ ਹੋਵੇ।
ਫੌਜ ਮੁਖੀ ਜਨਰਲ ਬਿਪਨ ਰਾਵਤ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਫੌਜ ‘ਚ ਸਾਰੇ ਇਕ ਸਿਸਟਮ ਨਾਲ ਕੰਮ ਕਰ ਰਹੇ ਹਨ ਚਾਹੇ ਉਹ ਕੋਈ ਉਚ ਅਧਿਕਾਰੀ ਹੋਵੇ ਜਾਂ ਫਿਰ ਕੋਈ ਸੈਨਿਕ। ਭਾਰਤੀ ਫੌਜ ਦੀ ਦਿੱਖ ਬਹੁਤ ਮਜਬੂਤ ਹੈ।
ਇਹ ਕਾਨਫਰੰਸ ਭਾਰਤੀ ਫੌਜ ਦੀ ਪ੍ਰਕ੍ਰਿਆ ਅਤੇ ਯੋਜਨਾ ਨੂੰ ਚਲਾਉਣ ਲਈ ਮਹਤੱਵਪੂਰਨ ਹੈ।