ਹਿੰਦੀ ਭਾਸ਼ਾ ਨੂੰ ਮਕਬੂਲ ਬਣਾਉਣ ਲਈ ਰਾਸ਼ਟਰਪਤੀ ਨੇ ਸੰਸਦੀ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਦਿੱਤੀ ਪ੍ਰਵਾਨਗੀ

ਹਿੰਦੀ ਭਾਸ਼ਾ ਨੂੰ ਦੇਸ਼ ਭਰ ‘ਚ ਮਕਬੂਲ ਕਰਨ ਦੀ ਕਵਾਇਦ ਤਹਿਤ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਹੋਰ ਮੰਤਰੀ ਹੁਣ ਹਿੰਦੀ ‘ਚ ਭਾਸ਼ਣ ਦੇਣਗੇ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅਧਿਕਾਰਿਕ ਭਾਸ਼ਾਵਾਂ ਬਾਰੇ ਸੰਸਦੀ ਕਮੇਟੀ ਦੀ ਸਿਫਾਰਸ਼ ਨੂੰ ਪ੍ਰਵਾਨ ਕਰ ਲਿਆ ਹੈ।ਕਮੇਟੀ ਨੇ ਸਿਫਾਰਸ਼ ਕੀਤੀ ਸੀ ਕਿ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਹੋਰਸ ਾਰੇ ਮੰਤਰੀ ਅਤੇ ਅਧਿਕਾਰੀ ਜੋ ਹਿੰਦੀ ਪੜ੍ਹ ਬੋਲ ਸਕਦੇ ਹਨ, ਉਹ ਆਪਣੇ ਭਾਸ਼ਣ ਅਤੇ ਬਿਆਨ ਹਿੰਦੀ ‘ਚ ਦੇਣ।ਇਸ ਕਮੇਟੀ ਨੇ ਹਿੰਦੀ ਨੂੰ ਮਕਬੂਲ ਕਰਨ ਲਈ 117 ਸਿਫਾਰਸ਼ਾਂ ਦਿੱਤੀਆਂ ਸਨ।
ਫਿਲਹਾਲ ਇਹ ਨੋਟੀਫਿਕੇਸ਼ਨ ਰਾਸ਼ਟਰਪਤੀ ਵੱਲੋਂ ਪ੍ਰਧਾਨ ਮੰਤਰੀ ਦੇ ਦਫਤਰ ਅਤੇ ਸਾਰੇ ਮੰਤਰੀਆਂ ਤੇ ਰਾਜਾਂ ਨੂੰ ਭੇਜਿਆ ਗਿਆ ਹੈ।