ਨਵਾਂ ਫਿਲਮ ਇੰਸਟੀਚਿਊਟ ਇਟਾਨਗਰ ‘ਚ ਹੋਵੇਗਾ ਸਥਾਪਿਤ: ਨਾਇਡੂ

ਬਿਤੇ ਦਿਨ ਗੁਹਾਟੀ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਐਮ.ਵੇਂਕੈਯ ਨਾਇਡੂ ਨੇ ਐਲਾਨ ਕੀਤਾ ਹੈ ਕਿ ਨਵਾਂ ਫਿਲਮ ਇੰਸਟੀਚਿਊਟ ਇਟਾਨਗਰ ‘ਚ ਸਥਾਪਿਤ ਕੀਤਾ ਜਾਵੇਗਾ।ਉਨਾਂ੍ਹ ਦੱਸਿਆ ਕਿ 15 ਮਈ ਤੋਂ ਇਕ ਆਰਜੀ ਕੈਂਪਸ ਬਣਾ ਕੇ 10 ਹਫ਼ਤਿਆਂ ਦੇ ਛੋਟੀ ਮਿਆਦ ਵਾਲੇ ਕੋਰਸ ਸ਼ੁਰੂ ਕੀਤੇ ਜਾਣਗੇ।

ਉਨਾਂ ਦੱਸਿਆ ਕਿ ਇਸ ਸੰਸਥਾ ਨੂੰ ਬਣਾਉਣ ਲਈ 200 ਕਰੋੜ ਰੁ. ਦੀ ਰਾਸ਼ੀ ਦਾ ਪ੍ਰਸਤਾਵ ਰੱਖਿਆ ਗਿਆ ਹੈ ਜੋ ਕਿ ਉੱਤਰ ਪੂਰਬੀ ਖੇਤਰ ਦੇ ਵਿਿਦਆਰਥੀਆਂ ਨੂੰ ਲਾਭ ਪਹੁੰਚਾਏਗਾ।