ਵਿਜੇ ਮਾਲਿਆ ਜ਼ਮਾਨਤ ‘ਤੇ ਹੋਏ ਰਿਹਾਅ

ਭਾਰਤ ‘ਚ ਲੋੜੀਂਦੇ ਪ੍ਰਸਿੱਧ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਲੰਡਣ ‘ਚ ਬਿਤੇ ਦਿਨ ਗ੍ਰਿਫਤਾਰ ਕੀਤਾ ਗਿਆ।ਮੈਟਰੋਪੋਲੀਟਨ ਪੁਲਿਸ ਅਨੁਸਾਰ ਇਹ ਗ੍ਰਿਫਤਾਰੀ ਭਾਰਤ ਵੱਲੋਂ ਕੀਤੀ ਗਈ ਅਪੀਲ ਤੋਂ ਬਾਅਦ ਕੀਤੀ ਗਈ।ਪਰ ਵੈਸਟ-ਮਨਿਸਟਰ ਡਿਸਟ੍ਰਿਕ ਦੀ ਅਦਾਲਤ ਨੇ ਮਾਲਿਆ ਨੂੰ ਜ਼ਮਾਨਤ ਦੇ ਦਿੱਤੀ ਹੈ।ਉਸ ਨੂੰ ਆਪਣੀ ਗ੍ਰਿਫਤਾਰੀ ਦੇ ਕੇਵਲ 3 ਘੰਟਿਆਂ ਦੇ ਅੰਦਰ ਹੀ ਜ਼ਮਾਨਤ ਮਿਲ ਗਈ। ਜ਼ਿਕਰਯੋਗ ਹੈ ਕਿ ਵਿਜੇ ਮਾਲਿਆ ‘ਤੇ 9000 ਕਰੋੜ ਦਾ ਕਰਜ਼ਾ ਹੈ। ਮਾਲਿਆ ਦੀ ਅਗਲੀ ਪੇਸ਼ੀ 17 ਮਈ ਨੂੰ ਹੋਵੇਗੀ।ਜੇਕਰ ਹੇਠਲੀ ਅਦਾਲਤ ‘ਚ ਭਾਰਤ ਸਪੁਰਦਗੀ ਦੇ ਹੁਕਮ ਹੋ ਜਾਂਦੇ ਹਨ ਤਾਂ ਵੀ ਮਾਲਿਆ ਕੋਲ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਅਧਿਕਾਰ ਹੈ।
ਵਿਜੇ ਮਾਲਿਆ 2 ਮਾਰਚ 2016 ਨੂੰ ਭਾਰਤ ਤੋਂ ਭੱਜ ਗਿਆ ਸੀ।ਬੈਂਕਾਂ ਦਾ ਕਰਜ਼ਾ ਨਾ ਚੁਕਾਉਣ ਅਤੇ ਦੇਸ਼ ਛੱਡ ਕੇ ਦੌੜ ਜਾਣ ਕਾਰਨ ਮਾਲਿਆ ਦੇ ਮਾਮਲੇ ‘ਚ ਸਰਕਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ।