ਸੁਪਰੀਮ ਕੋਰਟ ਦਾ ਫੈਸਲਾ, ਭਾਜਪਾ ਆਗੂਆਂ ‘ਤੇ ਚੱਲੇਗਾ ਮੁਕੱਦਮਾ

ਸੁਪਰੀਮ ਕੋਰਟ ਨੇ ਇਕ ਅਹਿਮ ਸੁਣਵਾਈ ਤਹਿਤ ਫੈਸਲਾ ਲਿਆ ਹੈ ਕਿ ਬਾਬਰੀ ਮਸਜਿਦ ਢਾਹੁਣ ਮਾਮਲੇ ‘ਚ ਭਾਜਪਾ ਦੇ ਸੀਨੀਅਰ ਆਗੂ ਐਲ.ਕੇ.ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ ਸਮੇਤ ਕਈ ਹੋਰ ਲੋਕਾਂ ‘ਤੇ ਅਪਰਾਧਿਕ ਸਾਜਿਸ਼ ਤਹਿਤ ਮੁਕੱਦਮਾ ਚਲੇਗਾ।ਪਰ ਇਸਦੇ ਨਾਲ ਹੀ ਇਸ ਕੇਸ ‘ਚ ਸ਼ਾਮਿਲ ਯੂ.ਪੀ.ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਨੂੰ ਅਜੇ ਇਸ ਕੇਸ ‘ਚ ਛੋਟ ਦਿੱਤੀ ਗਈ ਹੈ ਉਹ ਫਿਲਹਾਲ ਰਾਹਸਥਾਨ ਦੇ ਰਾਜਪਾਲ ਹਨ।

ਜਸਟਿਸ ਪੀ.ਸੀ.ਗੋਸ਼ ਤੇ ਆਰ.ਐਫ.ਨਰੀਮਾਨ ਦੀ ਬੈਂਚ ਨੇ ਇਹ ਫੈਸਲਾ ਦਿੱਤੇ ਹੈ।
6 ਦਸੰਬਰ 1992 ‘ਚ ਘਟਿਤ ਹੋਏ ਬਾਬਰੀ ਮਸਜ਼ਿਦ ਦੇ ਮਾਮਲੇ ‘ਚ 2 ਮੁਕੱਦਮੇ ਚੱਲ ਰਹੇ ਸੀ। ਪਹਿਲਾ ਮੁਕੱਦਮਾ ਬੇਨਾਮ ਕਾਰਸੇਵਕ ਵੱਲੋਂ ਲਖਨਊ ਅਦਾਲਤ ‘ਚ ਚੱਲ ਰਿਹਾ ਹੈ ਜਦਕਿ ਦੂਜਾ ਮੁਕੱਦਮਾ ਜੋ ਕਿ ਮਹੱਤਵਪੂਰਨ ਸਖਸੀਅਤਾਂ ਨਾਲ ਜੁੜਿਆ ਹੈ ਦੀ ਕਾਰਵਾਈ ਰਾਏ ਬਰੇਲੀ ਕੋਰਟ ‘ਚ ਚੱਲ ਰਹੀ ਹੈ।
ਇਸ ਸਾਲ ਦੀ 6 ਅਪੈ੍ਰਲ ਨੂੰ ਅਦਾਲਤ ਨੇ ਸੰਕੇਤ ਦਿੱਤਾ ਸੀ ਕਿ ਦੋਵਾਂ ਹੀ ਮੁਕੱਦਮਿਆਂ ਦੀ ਕਾਰਵਾਈ ਲਖਨਊ ਕੋਰਟ ਨੂੰ ਦੇ ਦਿੱਤੀ ਜਾਵੇਗੀ।