ਦੁਵੱਲੇ ਸੰਬੰਧਾਂ ਨੂੰ ਮਜਬੂਤ ਕਰਨ ਲਈ ਨੇਪਾਲ ਦੀ ਰਾਸ਼ਟਰਪਤੀ ਦਾ ਭਾਰਤ ਦੌਰਾ

ਨੇਪਾਲ ਦੀ ਰਾਸ਼ਟਰਪਤੀ ਵਿਿਦਆ ਦੇਵੀ ਭੰਡਾਰੀ ਰਾਸ਼ਟਰ ਮੁਖੀ ਦੇ ਰੂਪ ‘ਚ ਭਾਰਤ ਦੇ 5 ਦਿਨਾਂ ਦੇ ਦੌਰੇ ‘ਤੇ ਹਨ।ਰਾਸ਼ਟਰਪਤੀ ਭੰਡਾਰੀ ਨੇ ਭਾਰਤੀ ਆਗੂਆਂ ਨਾਲ ਦੁਵੱਲੇ ਮੁੱਦਿਆਂ ‘ਤੇ ਨਵੀਂ ਦਿੱਲੀ ‘ਚ ਡੂੰਘੀ ਵਿਚਾਰ ਚਰਚਾ ਕੀਤੀ।ਇੰਨਾਂ ਮੁੱਦਿਆਂ ‘ਚ ਭਾਰਤੀ ਮਦਦ ਨਾਲ ਨੇਪਾਲ ‘ਚ ਚੱਲ ਰਹੇ ਪ੍ਰੋਜੈਕਟਾਂ ਨੂੰ ਜਲਦ ਪੂਰਾ ਕਰਨਾ ਸ਼ਾਮਿਲ ਹੈ।ਉਨਾਂ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੂਚਿਤ ਕੀਤਾ ਕਿ ਉਨਾਂ੍ਹ ਦੀ ਸਰਕਾਰ ਅਸਹਿਮਤੀ ਰੱਖਣ ਵਾਲੇ ਸਾਰੇ ਦਲਾਂ ਨੂੰ ਇੱਕਜੁਟ ਕਰਕੇ ਨਵੇਂ ਸੰਵਿਧਾਨ ਨੂੰ ਪੂਰੀ ਤਰਾਂ੍ਹ ਨਾਲ ਲਾਗੂ ਕਰਵਾਉਣ ਲਈ ਨੇਪਾਲ ‘ਚ ਸਥਾਨਕ, ਸੂਬਾਈ ਅਤੇ ਸੰਘੀ ਚੌਣਾਵ ਕਰਵਾਉਣ ਦਾ ਯਤਨ ਕਰ ਰਹੀ ਹੈ।ਜ਼ਿਕਰਯੋਗ ਹੈ ਕਿ ਭਾਰਤ ਦੀ ਸਰੱਹਦ ਨਾਲ ਲਗਦੇ ਤਰਾਈ ਖੇਤਰ ਦੇ ਲੋਕ, ਮਧੇਸੀ, ਥਾਰੂ ਭਾਈਚਾਰੇ ਦੇ ਲੋਕ, ਜਨਜਾਤੀਆਂ ਅਤੇ ਸੁਵਿਧਾ ਰਹਿਤ ਕੁੱਝ ਹੋਰ ਭਾਈਚਾਰੇ ਦੇ ਨਾਲ ਨਾਲ ਘੱਟ ਗਿਣਤੀ ਭਾਈਚਾਰੇ ਦੇ ਲੋਕ ਵੀ 14 ਮਈ ਨੂੰ ਹੋਣ ਵਾਲੀਆਂ ਸਥਾਨਕ ਚੋਣਾਂ ਦਾ ਇਹ ਕਹਿ ਕੇ ਵਿਰੋਧ ਕਰ ਰਹੇ ਹਨ ਕਿ ਸੰਸਦ ਵੱਲੋਂ ਸੰਵਿਧਾਨ ‘ਚ ਸੋਧ ਕਰਕੇ ਸੂਬਾਈ ਸੀਮਾਵਾਂ ‘ਚ ਬਦਲਾਵ ਕੀਤਾ ਜਾਵੇ ਅਤੇ ਚੋਣਾਂ ਹੋਣ ਤੋਂ ਪਹਿਲਾਂ ਇੰਨਾਂ ਨੂੰ ਸ਼ਾਸਨ ‘ਚ ਵਧੇਰ ਭਾਗੀਦਾਰੀ ਦਿੱਤੀ ਜਾਵੇ।
ਰਾਸ਼ਟਰਪਤੀ ਮੁਖਰਜੀ ਨੇ ਸਮਾਜ ਦੇ ਹਰ ਹਿੱਸੇ ਨੂੰ ਨਾਲ ਲੈ ਕੇ ਸਥਾਨਕ ਚੋਣਾਂ ਕਰਵਾਉਣ ਦੀ ਨੇਪਾਲ ਸਰਕਾਰ ਦੀ ਕੋਸ਼ਿਸ਼ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਭਾਰਤ ਹਮੇਸ਼ਾ ਹੀ ਨੇਪਾਲ ਦੀ ਸ਼ਾਂਤੀ, ਵਿਕਾਸ ਦੇ ਹਿੱਤ ‘ਚ ਹੈ।
ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਵੀ ਰਾਸ਼ਟਰਪਤੀ ਭੰਡਾਰੀ ਨਾਲ ਮੁਲਾਕਾਤ ਕੀਤੀ।ਰਾਸ਼ਟਰਪਤੀ ਮੁਖਰਜੀ ਨੇ ਉਨਾਂ ਦੇ ਸਨਮਾਨ ‘ਚ ਇਕ ਰਾਜ ਦਾਵਤ ਦਾ ਪ੍ਰਬੰਧ ਕੀਤਾ।
ਰਾਸ਼ਟਰਪਤੀ ਭਵਨ ‘ਚ ਅਧਿਕਾਰਿਕ ਦੌਰੇ ‘ਤੇ ਆਏ ਨੇਪਾਲ ਦੀ ਰਾਸ਼ਟਰਪਤੀ ਅਤੇ ਭਾਰਤੀ ਆਗੂਆਂ ਵਿਚਕਾਰ ਹੋਈ ਗੱਲਬਾਤ ਤੋਂ ਸੰਕੇਤ ਮਿਲਦੇ ਹਨ ਕਿ ਰਾਸ਼ਟਰਪਤੀ ਭੰਡਾਰੀ ਦੋਨਾਂ ਦੇਸ਼ਾਂ ਦੇ ਲੋਕਾਂ ਦੀ ਭਲਾਈ, ਬੇਹਤਰੀ ਤੇ ਵਿਕਾਸ ਲਈ ਵਚਣਬੱਧ ਹਨ।ਉਨਾਂ ਨੇ ਭਾਰਤ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੀ ਨੇਪਾਲ ਫੇਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਇੰਨਾਂ ਯਾਤਰਾਵਾਂ ਨਾਲ ਦੋਨਾਂ ਦੇਸ਼ਾਂ ਦੇ ਪ੍ਰਾਚੀਨ ਸੰਬੰਧਾਂ ਨੂੰ ਨਵੇਂ ਢਾਂਚੇ ‘ਚ ਢਾਲਿਆ ਜਾ ਸਕੇਗਾ।ਉਨਾਂ ਕਿਹਾ ਕਿ ਭਾਰਤ ਤੇ ਨੇਪਾਲ ਦੇ ਦੁ-ਪੱਖੀ ਸੰਬੰਧ ਮਿੱਤਰਤਾ ਅਤੇ ਸਹਿਯੋਗ ਦੀ ਨੀਂਵ ‘ਤੇ ਟਿਕੇ ਹੋਏ ਹਨ।ਭਾਰਤੀ ਪ੍ਰਤੀਨਿਧੀਆਂ ਵੱਲੋਂ ‘ਗੁਆਂਢੀ ਪਹਿਲੇ’ ਦੀ ਨੀਤੀ ਦੇ ਮਹੱਤਵ ਨੂੰ ਦੋਹਰਾਇਆ ਗਿਆ ਅਤੇ ਦੱਸਿਆ ਕਿ ਭਾਰਤ ਹਰ ਖੇਤਰ ‘ਚ ਨੇਪਾਲ ਦੇ ਨਾਲ ਆਪਸੀ ਸੰਬੰਧਾਂ ਨੂੰ ਮਜਬੂਤ ਕਰਨ ਨੂੰ ਪਹਿਲ ਦਿੰਦਾ ਹੈ।ਇਸਦੇ ਨਾਲ ਹੀ ਨੇਪਾਲ ਦੇ ਨਾਗਰਿਕਾਂ ਦੇ ਕਲਿਆਣ ਲਈ ਸਮਾਜਿਕ-ਆਰਥਿਕ ਬਦਲਾਵ ਦੇ ਯਤਨਾਂ ‘ਚ ਸਹਿਯੋਗ ਦੇਣ ਦੀ ਇੱਛਾ ਪ੍ਰਗਟ ਕੀਤੀ।
ਭਾਰਤ-ਨੇਪਾਲ ਸੰਬੰਧਾਂ ਨੂੰ ਪਹਿਲੀ ਦੀ ਤਰਾਂ੍ਹ ਹੀ ਮਜਬੂਤੀ ਦੇਣ ਲਈ ਭਾਰਤ ਵੱਲੋਂ ਕਈ ਸਕਾਰਤਮਕ ਕਦਮ ਚੁੱਕੇ ਗਏ।2014 ‘ਚ ਪ੍ਰਧਾਨ ਮੰਤਰੀ ਮੋਦੀ ਨੇ ਨੇਪਾਲ ਦਾ ਦੌਰਾ ਕੀਤਾ ਤੇ ਇਸ ਦੌਰੇ ਦੌਰਾਨ ਨੇਪਾਲ ਲਈ ਬਹੁਤ ਵੱਡੀ ਸਹਾਇਤਾ ਰਕਮ ਦਾ ਐਲਾਨ ਕੀਤਾ ਸੀ।ਉਸ ਸਮੇਂ ਭਾਰਤ-ਨੇਪਾਲ ਸੰਯੁਕਤ ਕਮਿਸ਼ਨ ਨੂੰ ਫਿਰ ਤੋਂ ਕਾਰਜਸ਼ੀਲ  ਕੀਤਾ ਜੋ ਕਿ ਵੱਖ ਵੱਖ ਖੇਤਰਾਂ ‘ਚ ਤਰੱਕੀ ਦਾ ਜਾਇਜ਼ਾ ਲੈਣ ਸੰਬੰਧੀ ਦੋਨਾਂ ਦੇਸ਼ਾਂ ਦੀ ਅਧਿਕਾਰੀ ਪੱਧਰ ਦੀ ਗੱਲਬਾਤ ਕਰਦਾ ਹੈ।
ਪਿਛਲੇ ਸਾਲ  ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ ਦੀ ਭਾਰਤ ਫੇਰੀ ਦੌਰਾਨ ਤਿੰਨ ਸਮਝੌਤਿਆਂ ‘ਤੇ ਦਸਤਖਤ ਕੀਤੇ ਗਏ ਸਨ।ਇਹ ਸਮਝੌਤੇ ਤਰਾਈ ਖੇਤਰ ‘ਚ ਸੜਕ ਮਾਰਗ ਦੇ ਵਿਸਥਾਰ, ਬਿਜਲੀ ਸੰਚਾਰ ਸੇਵਾਵਾਂ ਦੇ ਨਿਰਮਾਣ ਅਤੇ ਸਰਹੱਦ ਪਾਰ ਰੇਲ ਮਾਰਗ ਸੁਵਿਧਾ ਨਾਲ ਜੁੜੇ ਹੋਏ ਸਨ।ਇਸ ਤੋਂ ਇਲਾਵਾ ਨੇਪਾਲ ਦੇ ਲਾਭ ਲਈ ਕਈ ਸਹੂਲਤਾਂ ਦਾ ਵੀ ਐਲਾਨ ਕੀਤਾ ਗਿਆ ਸੀ।
ਨੇਪਾਲ ਦੀ ਪੈਟ੍ਰੋਲ, ਡੀਜ਼ਲ, ਮਿੱਟੀ ਦਾ ਤੇਲ, ਰਸੋਈ ਗੈਸ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਪਿਛਲੇ ਮਹੀਨੇ ਹੀ ਇਕ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ ਗਏ ਸਨ ਜਿਸ ਦੇ ਤਹਿਤ ਭਾਰਤ ਨੇਪਾਲ ਨੂੰ ਅਪੈ੍ਰਲ 2017 ਤੋਂ ਲੈ ਕੇ ਮਾਰਚ 2022 ਤੱਕ ਪੈਟ੍ਰੋਲੀਅਮ ਉਤਪਾਦਾਂ ਦੀ ਪੂਰਤੀ ਕੀਤੀ ਜਾਵੇਗੀ।
ਇਸ ਸਾਲ ਫਰਵਰੀ ‘ਚ ਭਾਰਤ ਦੇ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇਪਾਲ ਬੁਨਿਆਦੀ ਸੰਮੇਲਨ ‘ਚ ਹਿੱਸਾ ਲੈਣ ਲਈ ਕਾਠਮੰਡੂ ਗਏ ਸੀ।ਭਾਰਤ 15 ਸੜਕ ਯੋਜਨਾਵਾਂ ਲਈ ਨੇਪਾਲ ਨੂੰ 34 ਕਰੋੜ ਅਮਰੀਕੀ ਡਾਲਰ ਦਾ ਆਸਾਨ ਕਰਜਾ ਦੇਣ ਲਈ ਵੀ ਸਹਿਮਤ ਹੋਇਆ ਹੈ।ਇਸ ਤੋਂ ਇਲਾਵਾ ਹੋਰ ਕਈ ਸਕੀਮਾਂ ‘ਚ ਨਿਵੇਸ਼ ਦੀ ਮੰਨਜੂਰੀ ਦਿੱਤੀ ਹੈ।
ਨੇਪਾਲ ਦੇ ਵਿਦੇਸ਼ ਮੰਤਰੀ ਡਾ. ਪ੍ਰਕਾਸ਼ ਸ਼ਰਣ ਮਾਹਤ ਨੇ ਰਾਸ਼ਟਰਪਤੀ ਭੰਡਾਰੀ ਦੀ ਭਾਰਤ ਫੇਰੀ ਨੂੰ ਸਫਲ ਦੱਸਿਆ ਹੈ ਤੇ ਇਸ ਫੇਰੀ ਨੂੰ ਦੋਨਾਂ ਦੇਸ਼ਾਂ ਲਈ ਅਹਿਮ ਕਿਹਾ ਹੈ।ਇਸ ਫੇਰੀ ਦੌਰਾਨ ਹੋਈ ਗੱਲਬਾਤ ਸਦਕਾ ਦੋਨਾਂ ਦੇਸ਼ਾਂ ਵਿਚਕਾਰ ਮਿੱਤਰਤਾ ਅਤੇ ਦੁਵੱਲੇ ਮੁੱਦਿਆਂ ‘ਤੇ ਸਾਂਝੇਦਾਰੀ ਤੇ ਸਹਿਮਤੀ ‘ਚ ਲਾਭਵੰਦ ਹੋਵੇਗੀ।ਨਵੀਂ ਦਿੱਲੀ ‘ਚ ਆਪਣੇ ਰਸਮੀ ਪ੍ਰੋਗਰਾਮਾਂ ਤੋਂ ਬਾਅਦ ਰਾਸ਼ਟਰਪਤੀ ਭੰਡਾਰੀ ਗੁਰਾਤ ਅਤੇ ਉੜੀਸਾ ਦੇ ਕੁੱਝ ਖੇਤਰਾਂ ਦਾ ਦੌਰਾ ਕਰਨਗੇ।