ਬੰਗਲੁਰੂ ਝੀਲ ਨੇੜੇ ਉਦਯੋਗਾਂ ਨੂੰ ਤੁਰੰਤ ਬੰਦ ਕਰਨ ਦਾ ਫੈਸਲਾ: ਐੱਨਜੀਟੀ

ਨੈਸ਼ਨਲ ਗਰੀਨ ਟਰਿਿਬਊਨਲ ਨੇ ਬੈਂਗਲੂਰੂ ਦੇ ਬੇਲੰਦੂਰ ਝੀਲ ਦੇ ਨੇੜੇ ਦੇ ਖੇਤਰ ‘ਚ ਤੁਰੰਤ ਉਦਯੋਗਾਂ ਨੂੰ ਬੰਦ ਕਰਨ ਦੀ ਹਿਦਾਇਤ ਕੀਤੀ ਹੈ।ਐਨਜੀਟੀ ਵੱਲੋਂ ਆਪਣੇ ਇਸ ਫੈਸਲੇ ਨੂੰ ਸਥਾਨਕ ਨਾਗਰਿਕ ਸੰਸਥਾਵਾਂ ਤੱਕ ਪਹੁੰਚਾਉਣ ਅਤੇ ਇਸ ‘ਤੇ ਅਮਲ ਕੀਤੇ ਜਾਣ ਲਈ ਇਕ ਬੈਂਚ ਦਾ ਸਗੰਠਨ ਕੀਤਾ ਗਿਆ ਹੈ । ਇਸ ਬੈਂਚ ਦੇ ਚੇਅਰਪਰਸਨ ਜਸਟਿਸ ਸਵਤੰਤਰ ਕੁਮਾਰ ਦੀ ਅਗਵਾਈ ‘ਚ ਝੀਲ ਦੇ ਆਸ ਪਾਸ ਦੇ ਖੇਤਰ ‘ਚ ਕਿਸੇ ਵੀ ਤਰਾਂ੍ਹ ਦੇ ਨਗਰ ਨਿਗਮ ਦੇ ਰਹਿੰਦ ਖੁਹੰਦ ਨੂੰ ਸੁੱਟਣ ‘ਤੇ ਰੋਕ ਲਗਾ ਦਿੱਤੀ ਹੈ ।
ਕਿਸੇ ਵੀ ਇੰਡਸਟਰੀ ਨੂੰ ਇਸ ਖੇਤਰ ‘ਚ ਉਦਯੋਗ ਕਰਨ ਦੀ ਇਜੲਜ਼ਤ ਨਹੀਂ ਦਿੱਤੀ ਗਈ ਹੈ ਜਦੋਂ ਤੱਕ ਕਿ ਸੰਯੁਕਤ ਜਾਂਚ ਟੀਮ ਵੱਲੋਂ ਜਾਂਚ ਨਹੀਂ ਹੋ ਜਾਂਦੀ ਕਿ ਪ੍ਰਦੂਸ਼ਿਤ ਪਦਾਰਥਾਂ ਦੀ ਮੌਜੂਦਗੀ ਕਿੰਨੀ ਹੈ।
ਜੇਕਰ ਕੋਈ ਵੀ ਝੀਲ ਦੇ ਨੇੜੇ ਕੂੜਾ ਸੁੱਟਦਾ ਨਜ਼ਰ ਆਇਆ ਤਾਂ ਉਸ ਨੂੰ 5 ਲੱਖ ਰੁਪਏ ਦਾ ਵਾਤਾਵਰਨ ਮੁਆਵਜਾ ਭਰਨਾ ਪਵੇਗਾ।