ਮਾਲਿਆ ਦੀ ਸੁਪਰਦਗੀ ਯਕੀਨੀ ਬਣਾਉਣ ਲਈ ਜਾਂਚ ਏਜੰਸੀਆਂ ਪੂਰੀ ਕੋਸ਼ਿਸ ਕਰ ਰਹੀਆਂ ਹਨ: ਜੇਤਲੀ

ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਜਾਂਚ ਏਜੰਸੀਆਂ ਵਿਵਾਦਪੂਰਨ ਕਾਰੋਬਾਰੀ ਵਿਜੈ ਮਾਲਿਆ ਦੀ ਹਵਾਲਗੀ ਯਕੀਨੀ ਬਣਾਉਣ ਲਈ ਆਪਣੀ ਪੂਰੀ ਕੋਸ਼ਿਸ ਕਰ ਰਹੀਆਂ ਹਨ।ਨਵੀਂ ਦਿੱਲੀ ਪਤੱਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਮਾਲਿਆ ਦੀ ਸੁਪਰਦਗੀ ਦਾ ਮਾਮਲਾ ਅਮਰੀਕਾ ‘ਚ ਨਿਆਂਇਕ ਪ੍ਰਕ੍ਰਿਆ ਦਾ ਹਿੱਸਾ ਹੈ ਅਤੇ ਇਹ ਪ੍ਰਕ੍ਰਿਆ ਕੁੱਝ ਚਿੰਤਨ ‘ਤੇ ਆਧਾਰਿਤ ਹੈ।
ਮਾਲਿਆ ਭਾਰਤੀ ਅਦਾਲਤਾਂ ਵੱਲੋਂ ਭਗੌੜਾ ਐਲਾਨਿਆ ਗਿਆ ਸੀ ਜਿਸਦੀ ਲੰਦਨ ‘ਚ ਗ੍ਰਿਫਤਾਰੀ ਕੀਤੀ ਗਈ। ਹਾਲਾਂਕਿ ਕੁੱਝ ਘੰਟਿਆਂ ਬਾਅਦ ਹੀ ਮਾਲਿਆ ਨੂੰ ਜ਼ਮਾਨਤ ਮਿਲ ਗਈ ਸੀ।ਹੁਣ ਮਾਲਿਆ ਦੀ ਅਗਲੀ ਪੇਸ਼ੀ 17 ਮਈ ਨੂੰ ਹੈ।