ਉਪ ਰਾਸ਼ਟਰਤੀ ਅੰਸਾਰੀ 24 ਅਪੈ੍ਰਲ ਤੋਂ ਕਰਨਗੇ ਆਰਮੇਨੀਆ, ਪੋਲੈਂਡ ਦਾ ਦੌਰਾ

ਉਪ ਰਾਸ਼ਟਰਤੀ ਮੁਹੰਮਦ ਹਾਮਿਦ ਅੰਸਾਰੀ ਆਉਦੇਂ ਸੋਮਵਾਰ ਤੋਂ ਆਰਮਾਨੀਆ ਅਤੇ ਪੋਲੈਂਡ ਦੇ  ਪੰਜ ਦਿਨਾਂ ਦੇ ਦੌਰੇ ‘ਤੇ ਜਾਣਗੇ।ਇਸ ਦੌਰੇ ਦੌਰਾਨ ਸੀ੍ਰ ਅੰਸਾਰੀ ਵਿਆਪਕ ਮੁੱਦਿਆਂ ਸਬੰਧੀ ਦੋਨਾਂ ਦੇਸ਼ਾਂ ਦੇ ਸੀਨੀਅਰ ਆਗੂਆਂ ਨਾਲ ਗੱਲਬਾਤ ਕਰਨਗੇ।
ਬਿਤੇ ਦਿਨ ਸਕੱਤਰ ਈਸਟ ਪ੍ਰੀਤੀ ਸਰਨ ਨੇ ਦੱਸਿਆਂ ਕਿ ਭਾਰਤੀ ਉਪ ਰਾਸ਼ਟਰਪਤੀ ਦਾ ਇੰਨਾਂ ਦੋਹਾਂ ਦੇਸ਼ਾਂ ਦਾ ਇਹ ਪਹਿਲਾ ਦੌਰਾ ਹੈ ।ਉਨਾਂ ਦੱਸਿਆ ਕਿ ਸ੍ਰੀ ਅੰਸਾਰੀ ਦਾ ਇਹ ਦੌਰਾ ਦੋਵਾਂ ਮੁਲਕਾਂ ਨਾਲ ਆਪਸੀ ਸੰਬੰਧ ਹੋਰ ਮਜਬੂਤ ਕਰਨ ਦੇ ਇਰਾਦੇ ਨਾਲ ਕੀਤਾ ਜਾ ਰਿਹਾ ਹੈ ਤਾਂ ਜੋ ਸਾਂਝੇ ਹਿੱਤਾਂ ਦੇ ਵੱਖ ਵੱਖ ਮੁਦਿੱਆ ‘ਤੇ ਸਹਿਯੋਗ ਅਤੇ ਸਾਂਝੇਦਾਰੀ ਨੂੰ ਵਿਕਸਿਤ ਕੀਤਾ ਜਾ ਸਕੇ।
ਉੱਚ ਪੱਧਰੀ ਵਫ਼ਦ ਦੇ ਨਾਲ ਉਪ ਰਾਸ਼ਟਰਪਤੀ ਅੰਸਰੀ ਮੰਗਲਵਾਰ ਨੂੰ ਅਰਮਾਨੀਆ ਦੀ ਰਾਜਧਾਨੀ ਯੇਰੇਵਾਨ ਪਹੁੰਚਣਗੇ।ਉਨਾਂ ਇਹ ਵੀ ਦੱਸਿਆ ਕਿ ਭਾਰਤ ਇਸ ਸਾਲ ਆਰਮੇਨੀਆ ਨਾਲ 25 ਸਾਲ ਦੇ ਕੂਟਨੀਤਕ ਸੰਬੰਧਾਂ ਦਾ ਜਸ਼ਨ ਮਨਾਏਗਾ।ਸੀ੍ਰ ਅੰਸਾਰੀ ਆਰਮੇਨੀਆਂ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਨਗੇ।
ਸਫ਼ਰ ਦੇ ਦੂਜੇ ਪੜਾਅ ‘ਚ ਸੀ੍ਰ ਅੰਸਾਰੀ ਪੋਲੈਂਡ ਦਾ ਦੌਰਾ ਕਰਨਗੇ।ਇੱਥੇ ਉਹ ਪੋਲੈਂਡ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਸੈਨੇਟ ਦੇ ਸਪੀਕਰ ਨਾਲ ਵਿਚਾਰ ਵਟਾਂਦਰਾ ਕਰਨਗੇ।
ਮਿਸ ਸਰਨ ਨੇ ਦੱਸਿਆ ਕਿ ਇਸ ਸਾਲ ਭਾਰਤ ਅਤੇ ਪੋਲੈਂਡ ਵਿਚਕਾਰ ਦੁਵੱਲੇ ਵਪਾਰ ‘ਚ 25% ਵਾਧਾ ਹੋਇਆ ਹੈ।ਫੇਰੀ ਦੌਰਾਨ ਐਨਐਸਜੀ ਦੇ ਮੁੱਦੇ ‘ਤੇ ਚਰਚਾ ਕੀਤੇ ਜਾਣ ਦੇ ਸਵਾਲ ਦੇ ਜਵਾਬ ‘ਚ ਉਨਾਂ ਦੱਸਿਆ ਕਿ ਪੋਲੈਂਡ ਇਸ ਮੁੱਦੇ ਸਬੰਧੀ ਬਹੁਤ ਮਦਦਗਾਰ ਹੈ।