ਚਾਈਨਾ ਮਾਸਟਰਜ਼ ਗੈ੍ਰਂਡ ਪਰਿਕਸ ਗੋਲਡ ਬੈਡਮਿੰਟਨ ‘ਚ ਪੀ.ਕਸ਼ਯਪ ਕੁਅਟਰਫਾਈਨਲ ‘ਚੋਂ ਬਾਹਰ

 ਚੀਨ ਦੇ ਚੇਂਗਜ਼ੌ ‘ਚ  ਚੀਨ ਮਾਸਟਰਜ਼ ਗੈ੍ਰਂਡ ਪਰਿਕਸ ਗੋਲਡ ਬੈਡਮਿੰਟਨ  ‘ਚ ਪੀ.ਕਸ਼ਯਪ ਕੁਅਟਰਫਾਈਨਲ ‘ਚੋਂ ਬਾਹਰ ਹੋ ਗਿਆ।ਪੁਰਸ਼ਾਂ ਦੇ ਸਿੰਗਲ ਵਰਗ ਦੇ ਪਰੀ ਕੁਆਟਰਫਾਈਨਲ ‘ਚ ਪਰੂਪੱਲੀ ਕਸ਼ਯਪ ਅਤੇ ਹਰਸ਼ੀਲ ਡੇਨੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਕਸ਼ਯਪ  ਚੀਨ ਦੇ ਤੀਜੇ ਨੰਬਰ ਅਤੇ ਵਿਸ਼ਵ ਦੇ 6ਵੇਂ ਦਰਜਾ ਪ੍ਰਾਪਤ ਖਿਡਾਰੀ ਕਿਯਾਓ ਬਿਨ ਤੋਂ 10-21,22-20,12-21 ਨਾਲ ਹਾਰ ਗਏ।ਇਹ ਮੈਚ ਇਕ ਘੰਟਾ 16 ਮਿੰਟ ਤੱਕ ਚਲਿਆ।
 
ਇਕ ਹੋਰ ਮੈਚ ‘ਚ ਚੀਨ ਦੇ ਖਿਡਾਰੀ ਨੇ ਭਾਰਤੀ ਖਿਡਾਰੀ ਡੇਨੀ ਨੂੰ 21-17,21-18 ਨਾਲ ਮਾਤ ਦਿੱਤੀ।