ਚੀਨ ਨੇ ਮਾਲਵਾਹਕ ਪੁਲਾੜ ਵਾਹਨ ਸਫਲਤਾਪੂਰਵਕ ਦਾਗਿਆ

 ਚੀਨ ਨੇ ਬਿਤੇ ਦਿਨ ਆਪਣੇ ਪਹਿਲੇ ਮਨੁੱਖ ਰਹਿਤ ਮਾਲਵਾਹਕ ਪੁਲਾੜ ਵਾਹਨ ਸਫਲਤਾਪੂਰਵਕ ਦਾਗਿਆ।ਸਾਲ 2022 ਤੱਕ ਮਨੁੱਖਾਂ ਦੇ ਰਹਿਣ ਲਾਇਕ ਇਕ ਸਥਾਈ ਪੁਲਾੜ ਸਟੇਸ਼ਨ ਬਣਾਉਣ ਦੀ ਦਿਸ਼ਾ ‘ਚ ਖੱਬੇ ਪੱਖੀ ਰਾਸ਼ਟਰ ਦਾ ਇਹ ਇੱਕ ਵੱਡਾ ਕਦਮ ਹੈ।ਦੱਖਣੀ ਹੈਨਾਨ ਸੂਬੇ ‘ਚ ਵੇਨਚਾਂਗ ਪੁਲਾੜ ਕੇਂਦਰ ਤੋਂ ਲਾਂਗ ਮਾਰਚ-7 ਵਾਈ2 ਰਾਕਟ ਜ਼ਰੀਏ ਤਿਆਨਜ਼ੂ-1 ਨੂੰ ਸਫਲਤਾਪੂਰਵਕ ਦਾਗਿਆ ਗਿਆ।ਦਾਗਣ ਦੇ ਕੁੱਝ ਸਮਾਂ ਬਾਅਦ ਹੀ ਅਧਿਕਾਰੀਆਂ ਨੇ ਸਫਲ ਲਾਂਚ ਦਾ ਐਲਾਨ ਕੀਤਾ।