ਨੇਪਾਲ: 5 ਮੁੱਖ ਮਧੇਸ਼ੀ ਪਾਰਟੀਆਂ ਨੇ ਰਾਸ਼ਟਰੀ ਜਨਤਾ ਪਾਰਟੀ ਦਾ ਲਿਆ ਰੂਪ

ਨੇਪਾਲ ਦੀਾਂ 5 ਮੁੱਖ ਮਧੇਸ਼ੀ ਪਾਰਟੀਆਂ ਨੇ ਆਪਣੇ ਹੱਕਾਂ ਦੀ ਰੱਖਿਆ ਦੇ ਮੱਦੇਨਜ਼ਰ ਇੱਕਜੁੱਟ ਹੋ ਕੇ ਰਾਸ਼ਟਰੀ ਜਨਤਾ ਪਾਰਟੀ ਨਾਂਅ ਦੀ ਇਕ ਨਵੀਂ ਪਾਰਟੀ ਬਣਾਈ ਹੈ।ਤਰਾਈ ਮਧੇਸ਼ੀ ਲੋਕਤੰਤਰਿਕ ਪਾਰਟੀ, ਸਦਭਾਵਨਾ ਪਾਰਟੀ, ਰਾਸ਼ਟਰੀ ਮਧੇਸ਼ ਸਮਾਜਵਾਦੀ ਪਾਰਟੀ, ਤਰਾਈ ਮਧੇਸ਼ ਸਦਭਾਵਨਾ ਪਾਰਟੀ ਅਤੇ ਮਧੇਸ਼ੀ ਜਨਅਧਿਕਾਰ ਪਾਰਟੀ ਨੇ ਮਿਲ ਕੇ ਇਕ ਨਵੀਂ ਤੇ ਇਕਜੁੱਟ ਪਾਰਟੀ ਦੇ ਗਠਨ ਦਾ ਐਲਾਨ ਕੀਤਾ ਹੈ।
ਪਾਰਟੀ ਦੇ ਆਗੂਆਂ ਨੇ ਪਾਰਟੀ ਚੋਣ ਚਿੰਨ ਤੇ ਪਾਰਟੀ ਝੰਡਾ ਵੀ ਲਾਂਚ ਕਰ ਦਿੱਤਾ ਹੈ।ਇਸਦੇ ਨਾਲ ਹੀ ਪਾਰਟੀ ਆਗੂਆਂ ਨੇ ਦੋ ਹੋਰ ਮਧੇਸ਼ੀ ਪਾਰਟੀਆਂ ਨੂੰ ਰਾਸ਼ਟਰੀ ਜਨਤਾ ਪਾਰਟੀ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਹੈ।