ਨੋਟ ਬੈਨ ਦੇ ਮੁੱਦੇ ‘ਤੇ ਸੰਸਦੀ ਕਮੇਟੀ ਨੇ ਆਰਬੀਆਈ ਦੇ ਗਵਰਨਰ ਨੂੰ ਕੀਤਾ ਤਲਬ

ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਉਰਜਿਤ ਪਟੇਲ ਨੂੰ ਸੰਸਦੀ ਕਮੇਟੀ ਨੇ 25 ਮਈ  ਨੂੰ ਡੇਮੋਟਾਈਸ਼ੇਸ਼ਨ ਦੇ ਮੁੱਦੇ ‘ਤੇ ਮੁੜ ਪੇਸ਼ ਹੋਣ ਲਈ ਕਿਹਾ ਹੈ।
ਸੂਤਰਾਂ ਮੁਤਾਬਿਕ ਵਿੱਤ ‘ਤੇ ਆਧਾਰਿਤ ਸੰਸਦੀ ਸਥਾਈ ਕਮੇਟੀ ਨੇ ਰਿਜ਼ਰਵ ਬੈਂਕ ਦੇ ਗਵਰਨਰ ਅਤੇ ਮੰਤਰਾਲੇ ਦੇ ਅਧਿਕਾਰੀਆਂ ਨੂੰ ਦੁਬਾਰਾ ਪੇਸ਼ ਹੋਣ ਲਈ ਕਿਹਾ ਹੈ ਤਾਂ ਜੋ ਇਸ ਮੁੱਦੇ ‘ਤੇ ਮੁੜ ਵਿਚਾਰ ਕੀਤਾ ਜਾ ਸਕੇ।
ਇਸ ਕਮੇਟੀ ਦੀ ਅਗਵਾਈ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸੀ  ਆਗੂ ਐੱਮ. ਵੀਰੱਪਾ ਮੋਇਲੀ ਕਰ ਰਹੇ ਹਨ।ਇਸ ਕਮੇਟੀ ਨੇ ਜਨਵਰੀ ‘ਚ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਤੋਂ ਇਲਾਵਾ ਰਿਜ਼ਰਵ ਬੈਂਕ ਦੇ ਹੋਰ ਅਧਿਕਾਰੀਆਂ ਨਾਲ ਨੋਟ ਬੰਦੀ ਦੇ ਮੁੱਦੇ ‘ਤੇ ਚਰਚਾ ਕਰਨ ਅਤੇ ਇਸਦੇ ਅਸਰ ਸਬੰਧੀ ਜਾਣਕਾਰੀ ਲੈਣ ਲਈ ਬੈਠਕ ਕੀਤੀ ਸੀ।