ਪੀ.ਵੀ.ਸਿੰਧੂ ਤੀਸੇਰ ਸਥਾਨ ‘ਤੇ, ਸ੍ਰੀਕਾਂਤ ਤੇ ਪ੍ਰਣੀਤ ਦੀ ਰੈਕਿੰਗ ‘ਚ ਵੀ ਸੁਧਾਰ

ਬੀ.ਡਬਲਿਊ.ਐਫ ਦੀ ਤਾਜ਼ਾ ਰੈਕਿੰਗ ਮੁਤਾਬਿਕ ਪੀ.ਵੀ.ਸਿੰਧੂ ਦੋ ਦਰਜ਼ੇ ਉਪਰ ਆ ਕੇ ਤੀਸਰੇ ਸਥਾਨ ‘ਤੇ ਕਾਬਜ਼ ਹੋ ਗਈ ਹੈ।ਬੀ.ਡਬਲਿਊ.ਐਫ ਦੀ ਇਸ ਤੋਂ ਪਹਿਲੀ ਰੈਕਿੰਗ ਰਿਪੋਰਟ ਮੁਤਾਬਿਕ ਸਿੰਧੂ 5ਵੇਂ ਸਥਾਨ ‘ਤੇ ਪਹੁੰਚ ਗਈ ਸੀ।ਸਿੰਗਾਪੁਰ ਓਪਨ ਸੁਪਰਸੀਰੀਜ਼ ਕੁਆਟਰ ਫਾਈਨਲ ‘ਚ ਪਹੁੰਚ ਕੇ ਉਸ ਨੇ ਦੋ ਸਥਾਨਾਂ ਦੀ ਛਲਾਂਗ ਲਗਾਈ ਹੈ।
ਸਾਈਨਾ ਨੇਹਵਾਲ ਇਕ ਸਥਾਨ ਉੱਪਰ ਆ ਕੇ ਅੱਠਵੇਂ ਸਥਾਨ ‘ਤੇ ਪਹੁੰਚ ਗਈ ਹੈ।ਪੁਰਸ਼ਾਂ ਦੇ ਸਿੰਗਲਜ਼ ‘ਚ ਸਿੰਗਾਪੁਰ ਓਪਨ ਦੇ ਉੱਪ ਜੇਤੂ ਕਿਦਾਂਬੀ ਸ੍ਰੀਕਾਂਤ ਅਤੇ ਜੈਤੂ ਬੀ.ਸਾਈ.ਪ੍ਰਨੀਤ ਦੋਵੇ ਹੀ ਅੱਠ ਸਥਾਨ ਉਪਰ ਆਕੇ ਕ੍ਰਮਵਾਰ 21ਵੇਂ ਅਤੇ 22ਵੇਂ ਸਥਾਨ ‘ਤੇ ਪਹੁੰਚ ਗਏ ਹਨ।ਅਜੇ ਜੈਰਾਮ 13ਵੇਂ ਸਥਾਨ ‘ਤੇ ਪਹੁੰਚ ਗਏ ਹਨ।