ਭਾਰਤ ਵੱਲੋਂ ਚੀਨ ਦੁਆਰਾ ਅਰੁਣਚਾਲ ਪ੍ਰਦੇਸ਼ ਦੀਆਂ ਛੇ ਥਾਵਾਂ ਦੇ ਨਾਂਅ ਬਦਲਣ ‘ਤੇ ਇਤਰਾਜ਼

ਭਾਰਤ ਵੱਲੋਂ ਚੀਨ ਦੁਆਰਾ ਅਰੁਣਚਾਲ ਪ੍ਰਦੇਸ਼ ਦੀਆਂ ਛੇ ਥਾਵਾਂ ਦੇ ਨਾਂਅ ਬਦਲਣ ‘ਤੇ ਸਖ਼ਤ ਇਤਰਾਜ਼ ਜਾਹਿਰ ਕਰਦਿਆਂ ਕਿਹਾ ਕਿ ਗੁਆਂਢੀ ਦੇਸ਼ ਨੂੰ ਇਹ ਗੈਰ ਕਾਨੂੰਨੀ ਕੰਮ ਨਹੀਂ ਕਰਨ ਦਿੱਤਾ ਜਾਵੇਗਾ।ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੋਪਾਲ ਬਾਗਲੇ ਨੇ ਇਸ ਮੁੱਦੇ ‘ਤੇ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਅਰੁਣਾਚਲ ਪ੍ਰਦੇਸ਼ ਪੂਰੀ ਤਰਾਂ੍ਹ ਨਾਲ ਭਾਰਤ ਦਾ ਹਿੱਸਾ ਹੈ।ਉਨਾਂ੍ਹ ਕਿਹਾ ਕਿ ਉਨਾਂ ਦੇ ਗੁਆਂਢੀ ਮੁਲਕ ਵੱਲੋਂ ਸੂਬੇ ਦੇ ਨਾਂਅ ਬਦਲਣ ਦੀ ਗੈਰ ਕਾਨੂੰਨੀ ਵਿਉਂਤ ਨੂੰ ਕਾਨੂੰਨੀ ਤੌਰ ‘ਤੇ ਮਾਨਤਾ ਨਹੀਂ ਦਿੱਤੀ ਜਾ ਸਕਦੀ।
ਜ਼ਿਕਰਯੋਗ ਹੈ ਕਿ ਚੀਨ ਨੇ ਉੱਤਰੀ-ਪੱਛਮੀ ਸੂਬੇ ਦੀਆਂ ਛੇ ਥਾਵਾਂ ਦੇ ਨਾਵਾਂ ਦੀ ਬਦਲੀ ਦਾ ਅਧਿਕਾਰਕ ਐਲਾਨ ਕੀਤਾ ਤੇ ਆਪਣੀ ਇਸ ਕਾਰਵਾਈ ਨੂੰ ਕਾਨੂੰਨੀ ਰੂਪ ‘ਚ ਸਹੀ ਵੀ ਦੱਸਿਆ।ਕੁੱਝ ਦਿਨ ਪਹਿਲਾਂ ਦਲਾਈ ਲਾਮਾ ਦੇ ਭਾਰਤ ਆਉਣ ‘ਤੇ ਵੀ ਚੀਨ ‘ਚ ਭਾਰਤ ਖਿਲਾਫ਼ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ।