ਮੁਬੰਈ ਨੇ ਪੰਜਾਬ ਨੂੰ 8 ਵਿਕਟਾਂ ਨਾਲ ਹਰਾਇਆ

 ਇੰਦੌਰ ਹੋਲਕਰ ਕ੍ਰਿਕਟ ਸਟੇਡੀਅਮ ‘ਚ ਖੇਡੇ ਗਏ ਆਈਪੀਐਲ-10 ਦੇ 22ਵੇਂ ਮੈਚ ਦੌਰਾਨ ਮੁਬੰਈ ਇੰਡੀਅਨਜ਼ ਨੇ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੂੰ 8 ਵਿਕਟਾਂ ਨਾਲ ਮਾਤ ਦਿੱਤੀ।ਪੰਜਾਬ ਦੀ ਟੀਮ ਵੱਲੋਂ ਦਿੱਤੇ ਗਏ 199 ਦੌੜਾਂ ਦੇ ਟੀਚੇ ਨੂੰ ਮੁਬੰਈ ਦੀ ਟੀਮ ਨੇ ਮਾਤਰ 15.3 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ ਹਾਸਿਲ ਕਰ ਲਿਆ।ਇਸ ਮੈਚ ‘ਚ ਬਟਲਰ ‘ਮੈਨ ਆਫ ਦਾ ਮੈਚ’ ਐਲਾਨੇ ਗਏ।