‘ਸਿਵਲ ਸੇਵਾਵਾਂ ਦਿਵਸ’ ਮੌਕੇ ਜਨਤਕ ਪ੍ਰਸ਼ਾਸਨ ‘ਚ ਉੱਤਮ ਕੰਮ ਕਰਨ ਵਾਲੇ ਅਧਿਕਾਰੀਆਂ ਦਾ ਹੋਵੇਗਾ ਸਨਮਾਨ

ਪਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ‘ਚ ‘ਸਿਵਲ ਸੇਵਾਵਾਂ ਦਿਵਸ’ ਦੇ ਮੌਕੇ ‘ਤੇ ਪਬਲਿਕ ਪ੍ਰਸ਼ਾਸਨ ‘ਚ ਉਤਮ ਕੰਮ ਕਰਨ ਵਾਲੇ ਨੌਕਰਸ਼ਾਹਾਂ ਨੂੰ ਸਨਮਾਨਿਤ ਕਰਨਗੇ।
ਜਨਤਕ ਪ੍ਰਸ਼ਾਸਨ ‘ਚ ਜ਼ਿਲਹਿਆਂ ਅਤੇ ਹੋਰ ਕੇਂਦਰੀ ਤੇ ਰਾਜ ਸੰਗਠਨਾਂ ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਕੀਤੇ ਸੁਚਾਰੂ ਕੰਮਾਂ ਨੂੰ ਵੇਖਦਿਆਂ ਇਹ ਪੀਐਮ ਪੁਰਸਕਾਰ ਦਿੱਤੇ  ਜਾਣਗੇ।
ਬਿਤੇ ਦਿਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ 11ਵੀਂ ਸਿਵਲ ਸੇਵਾਵਾਂ ਦਿਵਸ ਦੇ ਜਸ਼ਨ ਦਾ ਉਦਘਾਟਨ ਕੀਤਾ ਤੇ ਆਪਣੇ ਸੰਬੋਧਨ ‘ਚ ਕਿਹਾ ਕਿ ਪੀਐਮ ਮੋਦੀ ਦੇ ਵਿਕਾਸ ਅਤੇ ਚੰਗੇ ਪ੍ਰਸ਼ਾਸਨ ਪ੍ਰਣਾਲੀ ਦੇ ਦਰਸ਼ਨ ਕਾਰਨ  ਅਤੇ ਤਕਨਾਲੋਜੀ ਦੀ ਮਦਦ ਨਾਲ ਹੀ ਸਿਵਲ ਕਰਮਚਾਰੀ ਆਪਣੀਆਂ ਸੇਵਾਵਾਂ ‘ਚ ਸੁਧਾਰ ਕਰ ਸਕਣਗੇ।