ਸ੍ਰੀਲੰਕਾ ਪ੍ਰਧਾਨ ਮੰਤਰੀ 25 ਤੋਂ 29 ਅਪੈ੍ਰਲ ਤੱਕ ਕਰਨਗੇ ਭਾਰਤ ਦੌਰਾ

ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਨੀਲ ਵਿਕਰਮਸਿੰਗੇ ਇਸ ਮਹਿਨੇ ਦੀ 25 ਤੋਂ 29 ਤਾਰੀਖ ਤੱਕ ਵਰਕਿੰਗ ਫੇਰੀ ‘ਤੇ ਆਉਣਗੇ।ਭਾਰਤ ਦੇ ਪ੍ਰਧਾਨ ਮੰਤਰੀ ਮੋਦੀ 26 ਅਪੈ੍ਰਲ ਨੂੰ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਨਾਲ ਬਾਅਦ ਦੁਪਹਿਰ ਮੀਟਿੰਗ ਕਰਨਗੇ।ਇਸ ਵਫ਼ਦ ਦੇ ਸਨਮਾਮ ‘ਚ ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ,ਗ੍ਰਹਿ ਮਾਮਲਿਆਂ ਬਾਰੇ ਮੰਤਰੀ ਅਤੇ ਆਵਾਜਾਈ ਤੇ ਟਰਾਂਸਪੋਰਟ ਮੰਤਰੀ ਵੀ ਮੀਟਿੰਗ ‘ਚ ਸ਼ਿਰਕਤ ਕਰਨਗੇ।
ਦਿੱਲੀ ‘ਚ ਸਰਕਾਰੀ ਮੀਟਿੰਗ ਤੋਂ ਬਾਅਦ ਸ੍ਰੀ ਲੰਕਾ ਦੇ ਪ੍ਰਧਾਨ ਮੰਤਰੀ ਨਿੱਜੀ ਫੇਰੀ ਦੌਰਾਨ ਰਾਜਧਾਨੀ ਤੋਂ ਬਾਹਰ ਜਾਣਗੇ।