ਜ਼ਾਕਿਰ ਨਾਇਕ ਖਿਲਾਫ਼ ਵਿਸ਼ੇਸ਼ ਐਨਆਈਏ ਕੋਰਟ ਨੇ ਜਾਰੀ ਕੀਤਾ ਗੈਰ-ਜ਼ਮਾਨਤੀ ਵਰੰਟ

 ਮੁਬੰਈ ਦੀ ਵਿਸ਼ੇਸ਼ ਐਨਆਈਏ ਕੋਰਟ ਨੇ ਬਿਤੇ ਦਿਨ ਵਿਵਾਦਿਤ ਈਸਾਈ ਪ੍ਰਚਾਰਕ ਜ਼ਾਕਿਰ ਨਾਇਕ ਦੇ ਖਿਲਾਫ ਗੈਰ-ਜ਼ਮਾਨਤੀ ਵਰੰਟ ਜਾਰੀ ਕੀਤਾ ਹੈ।ਨਾਇਕ ਅੱਤਵਾਦੀ ਮਾਮਲੇ ‘ਚ ਕਥਿਤ ਭੂਮਿਕਾ ਨਿਭਾਉਣ ਕਰਕੇ ਏਜੰਸੀ ਵੱਲੋਂ ਲੋੜੀਦਾ ਸੀ।
ਨੈਸ਼ਨਲ ਜਾਂਚ ਏਜੰਸੀ ਨੇ ਪਿਛਲੇ ਸਾਲ ਨਾਇਕ ਖਿਲਾਫ਼ ਗੈਰਕਾਨੂੰਨੀ ਸਰਗਰਮੀਆਂ ਐਕਟ ਅਧੀਨ ਮਾਮਲਾ ਦਰਜ ਕੀਤਾ ਸੀ।ਜਾਂਚ ਏਜੰਸੀ ਨੇ ਦੱਸਿਆਂ ਕਿ ਨਾਇਕ ਨੂੰ ਤਿੰਨ ਸਮਨ ਭੇਜੇ ਗਏ ਸਨ ਪਰ ਉਹ ਕਦੇ ਵੀ ਅਦਾਲਤ ‘ਚ ਪੇਸ਼ ਨਹੀਂ ਹੋਏ।ਇਸ ਲਈ ਨਾਇਕ ਨੂੰ ਭਾਰਤ ਵਾਪਿਸ ਲਿਆਉਣ ਲਈ ਇੰਟਰਪੋਲ ਦੀ ਮਦਦ ਲੈਣੀ ਪਵੇਗੀ।ਵਰਣਨਯੋਗ ਹੈ ਕਿ ਨਾਇਕ ਢਾਕਾ ਅੱਤਵਾਦੀ ਹਮਲੇ ‘ਚ ਆਪਣੀ ਭਾਗੀਦਾਰੀ ਕਬੂਲ ਕਰਨ ਤੋਂ ਬਾਅਦ ਗ੍ਰਿਫਤਾਰੀ ਤੋਂ ਬਚਣ ਲਈ  ਭਾਰਤ ਤੋਂ ਬਾਹਰ ਚਲਾ ਗਿਆ ਸੀ।
ਪਿਛਲੇ ਹਫਤੇ ਸ਼ਹਿਰ ਦੀ ਇਕ ਹੋਰ ਅਦਾਲਤ ਨੇ ਵੀ ਨਾਇਕ ਵਿਰੁੱਧ ਆਈ.ਡੀ ਵੱਲੋਂ ਰਜਿਸਟਰਡ ਕੀਤੇ ਗਏ ਮਨੀ ਲਾਂਡਰਿੰਗ ਦੇ ਮਾਮਲੇ ‘ਚ ਵਾਰੰਟ ਜਾਰੀ ਕੀਤਾ ਹੈ।