‘ਆਪ੍ਰੇਸ਼ਨ ਕਲੀਨ ਮਨੀ’ ਵੈਬਸਾਈਟ ਨਾਲ ਕਾਲੇ ਧਨ ‘ਤੇ ਲਗਾਮ ਲਗਾਏਗੀ ਸਰਕਾਰ

ਕਾਲੇ ਧਨ ਤੇ ਟੈਕਸਚੋਰੀ ਦੇ ਿਖ਼ਲਾਫ਼ ਕੇਂਦਰ ਸਰਕਾਰ ਨੇ ਨਵਾਂ ਕਦਮ ਚੁੱਕਿਆ ਹੈ | ਇਸਦੇ ਤਹਿਤ ਸਰਕਾਰ ਇਨਕਮ ਟੈਕਸ ਵਿਭਾਗ ਦੇ ਛਾਪਿਆਂ ਦੀ ਰਿਪੋਰਟ ਇੱਕ ਵੈਬਸਾਈਟ ‘ਤੇ ਜਨਤਕ ਕਰੇਗੀ | ਨਾਲ ਹੀ ਡਿਫਾਲਟਰਜ਼ ਨੂੰ ਹਾਈ ਰਿਸਕ ਤੋਂ ਵੈਰੀ ਲੋ ਰਿਸਕ ‘ ਡੀਵਾਈਡ ਕਰਕੇ ਇਸ ਵੈਬਸਾਈਟ ‘ਤੇ ਉਨ੍ਹਾਂਦੀ ਸੂਚੀ ਵੀ ਪਾਈ ਜਾਵੇਗੀ | ਵੈਬਸਾਈਟ ਲਾਂਚ ਕਰਨ ਮੌਕੇ ‘ਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਦੱਸਿਆ ਕਿ ਨੋਟਬੰਦੀ ਦੇ ਬਾਅਦ 91 ਲੱਖ ਨਵੇਂ ਕਰਦਾਤਾਵਾਂ ਦੀ ਪਛਾਣ ਕੀਤੀ ਗਈ ਹੈ | ਜੇਤਲੀ ਨੇ ਇਸ ਮੌਕੇ ‘ਤੇ ਕਿਹਾ ਕਿ ਹੁਣ ਦੇਸ਼ ‘ ਟੈਕਸ ਚੋਰੀ ਕਰਨ ਵਾਲੇ ਸੁਰੱਖਿਅਤ ਨਹੀਂ ਹਨ | ਸਰਕਾਰ ਇਮਾਨਦਾਰ ਟੈਕਸਦੇਣ ਵਾਲਿਆਂ ਨੂੰ ਰਾਹਤ ਦੇਣਾ ਚਾਹੁੰਦੀ ਹੈ | ਇਹ ਉਸੇ ਦਿਸ਼ਾ ‘ ਚੁੱਕਿਆ ਗਿਆ ਕਦਮ ਹੈ |