ਤਿੰਨ ਤਲਾਕ 1400 ਸਾਲ ਪੁਰਾਣੀ ਆਸਥਾ ਨਾਲ ਜੁੜਿਆ ਮਾਮਲਾ-ਬੋਰਡ

ਸੁਪਰੀਮ ਕੋਰਟ ‘ ਤਿੰਨ ਤਲਾਕ ਮੁੱਦੇ ‘ਤੇ ਚੱਲ ਰਹੀ ਸੁਣਵਾਈ ਦੌਰਾਨ ਮੰਗਲਵਾਰ ਨੂੰ ਆਲ ਇੰਡੀਆ ਪਰਸਨਲ ਲਾਅ ਬੋਰਡ ਦੇ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਤਿੰਨ ਤਲਾਕ ਪਿਛਲੇ 1400 ਸਾਲਾਂ ਤੋਂ ਜਾਰੀ ਹੈ | ਉਨ੍ਹਾਂ ਕਿਹਾ ਕਿ ਜੇਕਰ ਰਾਮ ਦਾ ਅਯੁੱਧਿਆ ‘ ਜਨਮ ਹੋਣਾ ਆਸਥਾ ਦਾ ਵਿਸ਼ਾ ਹੋ ਸਕਦਾ ਹੈ ਤਾਂਤਿੰਨ ਤਲਾਕ ਦਾ ਮੁੱਦਾ ਵੀ ਆਸਥਾ ਨਾਲ ਜੁੜਿਆ ਮਾਮਲਾ ਹੈ | ਉਨ੍ਹਾਂ ਕਿਹਾ ਕਿ ਸੰਵਿਧਾਨਿਕਨੈਤਿਕਤਾ ਤੇ ਸਮਾਨਤਾ ਦਾ ਸਿਧਾਂਤ ਤਿੰਨ ਤਲਾਕ ‘ਤੇ ਲਾਗੂ ਨਹੀਂ ਹੋ ਸਕਦਾ ਕਿਉਂਕਿ ਇਹ ਆਸਥਾ ਦਾ ਵਿਸ਼ਾ ਹੈ | 
ਇਸ ਤੋਂ ਇਲਾਵਾ ਕਪਿਲ ਸਿੱਬਲ ਨੇ ਦਲੀਲ ਦਿੱਤੀ ਕਿ ਸੰਵਿਧਾਨ ਸਾਰੇ ਧਰਮਾਂ ਦੇ ਪਰਸਨਲ ਲਾਅ ਨੂੰ ਪਛਾਣ ਦਿੰਦਾ ਹੈ | ਉਨ੍ਹਾਂ ਕਿਹਾ ਕਿ ਹਿੰਦੂਆਂ ‘ ਦਹੇਜ ਖਿਲਾਫ ਐਕਟ ਲਿਆਂਦਾ ਗਿਆਪਰ ਅੱਜ ਵੀ ਪ੍ਰਥਾ ਵਜੋਂ ਦਹੇਜ ਲਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਹਿੰਦੂਆਂ ‘ ਇਸ ਪ੍ਰਥਾ ਨੂੰ ਸੁਰੱਖਿਅਤਰੱਖਿਆ ਗਿਆ ਹੈਪਰ ਮੁਸਲਿਮ ਮਾਮਲੇ ‘ ਇਸ ਨੂੰ ਅਸੰਵਿਧਾਨਿਕ ਕਰਾਰ ਦਿੱਤਾ ਜਾ ਰਿਹਾ ਹੈ | ਇਸ ਦੌਰਾਨ ਜਸਟਿਸ ਕੁਰੀਅਨ ਨੇ ਕਪਿਲ ਸਿੱਬਲ ਨੂੰ ਪੁੱਛਿਆ ਕਿ ਜੇਕਰ ਕੁਰਾਨ ਵਿਚ ਤਲਾਕ ਦੀ ਪ੍ਰਕਿਰਿਆ ਹੈ ਤਾਂ ਤਿੰਨ ਤਲਾਕ ਦੀ ਲੋੜ ਕਿਉਂ ਹੈ ਜਦਕਿ ਤਿੰਨ ਤਲਾਕ ਦਾ ਕੁਰਾਨ ‘ ਕੋਈ ਜ਼ਿਕਰ ਨਹੀਂਫਿਰਇਹ ਕਿਥੋਂ ਆਇਆ ਹੈਇਸ ਦੇ ਜਵਾਬ ‘ ਕਪਿਲ ਸਿੱਬਲ ਨੇ ਕਿਹਾ ਕਿ ਕੁਰਾਨ ‘ ਤਿੰਨ ਤਲਾਕ ਦਾ ਜ਼ਿਕਰ ਨਹੀਂ ਹੈਪਰ ਕਿਹਾ ਗਿਆ ਹੈ ਕਿ ਅੱਲਾਹ ਦੇ ਸੰਦੇਸ਼ਵਾਹਕ ਦੀ ਗੱਲ ਮੰਨੋ ਤੇ ਅੱਲਾਹ ਦੇ ਸੰਦੇਸ਼ਵਾਹਕ ਤੇ ਉਨ੍ਹਾਂ ਦੇ ਸਾਥੀਆਂ ਤੋਂ ਤਿੰਨ ਤਲਾਕ ਦੀ ਪ੍ਰਥਾ ਸ਼ੁਰੂ ਹੋਈ | ਇਸ ਦੌਰਾਨ ਇਹ ਵੀ ਪੁੱਛਿਆ ਗਿਆ ਕਿਭਾਈਚਾਰਾ ਇਸ ਬਾਰੇ ਕੁਝ ਕਿਉਂ ਨਹੀਂ ਕਰ ਰਿਹਾਸਿੱਬਲ ਨੇ ਕਿਹਾ ਉਹ ਇਹ ਨਹੀਂ ਕਹਿੰਦੇ ਕਿ ਤਿੰਨ ਤਲਾਕ ਸਹੀ ਹੈਇਹ ਤਲਾਕ ਦਾ ਸਭ ਤੋਂ ਖਰਾਬ ਤਰੀਕਾ ਹੈ ਤੇ ਸਾਰਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਦਾ ਇਸਤੇਮਾਲ ਨਾ ਕੀਤਾ ਜਾਏ | ਉਨ੍ਹਾਂ ਕਿਹਾ ਕਿ ਉਹ ਇਹ ਵੀ ਕਹਿ ਰਹੇ ਹਨਤਿੰਨ ਤਲਾਕ ਸਥਾਈ ਨਹੀਂ ਹੈਪਰ ਉਹ ਇਹ ਨਹੀਂ ਚਾਹੁੰਦੇ ਕਿ ਕੋਈ ਦੂਜਾ ਉਨ੍ਹਾਂ ਨੂੰ ਦੱਸੇ ਕਿ ਤਿੰਨ ਤਲਾਕ ਖਰਾਬ ਹੈ | ਭਾਈਚਾਰੇ ਦੇ ਲੋਕ ਆਪ ਹੀ ਇਸ ਤੋਂ ਬਾਹਰ ਨਿਕਲਣਗੇ |