ਭਾਰਤ ਪ੍ਰਭੂਸੱਤਾ ਸੰਪਨ, ਆਜ਼ਾਦ ਤੇ ਇਕਜੁੱਟ ਫ਼ਲਸਤੀਨ ਦੀ ਉਮੀਦ ਕਰਦਾ ਹੈ -ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਆਬਾਸ ਨੂੰ ਫਲਸਤੀਨ ਮੁੱਦੇ ‘ਤੇ ਅਡੋਲ ਹਮਾਇਤ ਦਾ ਭਰੋਸਾ ਦਿੱਤਾ ਹੈ ਅਤੇ ਕਿਹਾ ਕਿ ਭਾਰਤ ਇਕ ਪ੍ਰਭੂਸੱਤਾ ਸੰਪੰਨਇਕਜੁੱਟ ਅਤੇ ਸੁਤੰਤਰ ਫਲਸਤੀਨ ਦੇਖਣ ਦੀ ਆਸ ਕਰਦਾ ਹੈ ਜਿਸ ਦੇ ਇਸਰਾਈਲ ਨਾਲ ਸ਼ਾਂਤੀਪੂਰਨ ਸਬੰਧ ਹੋਣ | ਸ੍ਰੀ ਮੋਦੀ ਜਿਨ੍ਹਾਂ ਦਾ ਜੁਲਾਈ ਵਿਚ ਇਸਰਾਈਲ ਦਾ ਦੌਰਾ ਕਰਨ ਦਾ ਪ੍ਰੋਗਰਾਮ ਹੈਨੇ ਵਿਆਪਕ ਹੱਲ ਲੱਭਣ ਵੱਲ ਅੱਗੇ ਵਧਣ ਲਈ ਫਲਸਤੀਨ ਅਤੇ ਇਸਰਾਈਲ ਵਿਚਕਾਰ ਛੇਤੀ ਗੱਲਬਾਤ ਸ਼ੁਰੂ ਹੋਣ ਬਾਰੇ ਵੀ ਆਸ ਜ਼ਾਹਿਰ ਕੀਤੀ ਹੈ |
 ਮੋਦੀ ਅਤੇ ਆਬਾਸ ਵਿਚਕਾਰ ਲੰਬੀ ਚੌੜੀ ਗੱਲਬਾਤ ਪਿੱਛੋਂ ਦੋਵਾਂ ਧਿਰਾਂ ਨੇ ਪੰਜ ਸਮਝੌਤਿਆਂ ‘ਤੇ ਦਸਤਖ਼ਤ ਕੀਤੇ | ਆਬਾਸ ਨਾਲ ਇਕ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਪ੍ਰਭੂਸਤਾ ਸੰਪਨਆਜ਼ਾਦ ਤੇ ਇਕਜੁੱਟ ਫਲਸਤੀਨ ਦੇ ਸਾਕਾਰ ਹੋਣ ਦੀ ਆਸ ਕਰਦੇ ਹਾਂ ਜਿਸ ਦੇਇਸਰਾਈਲ ਨਾਲ ਸ਼ਾਂਤੀਪੂਰਨ ਸਬੰਧ ਹੋਣ | ਉਨ੍ਹਾਂ ਨੇ  ਆਪਣੀ ਗੱਲਬਾਤ ਦੌਰਾਨ ਰਾਸ਼ਟਰਪਤੀ ਆਬਾਸ ਸਾਹਮਣੇ ਆਪਣੇ ਪੱਖ ਨੂੰ ਮੁੜ ਦੁਹਰਾਇਆ ਹੈ | ਸ੍ਰੀ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਫਲਸਤੀਨ ਮੁੱਦੇ ਦੀ ਅਡੋਲ ਹਮਾਇਤ ਕਰਦਾ ਹੈ | ਸ੍ਰੀ ਮੋਦੀ ਦੀ ਯਹੂਦੀ ਦੇਸ਼ ਦੀ ਯਾਤਰਾ ਤੋਂ ਪਹਿਲਾਂ ਟਿੱਪਣੀਆਂ ਨੂੰਭਾਰਤ ਅਤੇ ਇਸਰਾਈਲ ਵਿਚਕਾਰ ਵਧ ਰਹੀ ਨੇੜਤਾ ਨੂੰ ਦੇਖਦੇ ਹੋਏ ਮਹੱਤਵਪੂਰਨ ਸਮਝਿਆ ਜਾ ਰਿਹਾ ਹੈ | ਇਸਰਾਈਲ ਦਾ ਦੌਰਾ ਕਰਨ ਵਾਲੇ ਮੋਦੀ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹੋਣਗੇ | ਇਸ ਮੌਕੇ ਆਬਾਸ ਨੇ ਕਿਹਾ ਕਿ ਫਲਸਤੀਨ ਭਾਰਤ ਦੀ ਉਸ ਦੇ ਹਿੱਤ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਸ਼ਲਾਘਾਕਰਦਾ ਹੈ | ਉਨ੍ਹਾਂ ਕਿਹਾ ਕਿ ਭਾਰਤ ਸਾਡਾ ਦੋਸਤ ਹੈ | ਇਸ ਦਾ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਭਾਵ ਹੈ | ਭਾਰਤ ਫਲਸਤੀਨਇਸਰਾਈਲ ਸੰਕਟ ਹੱਲ ਕਰਨ ਲਈ ਮੁੱਹਤਵਪੂਰਨ ਭੂਮਿਕਾ ਨਿਭਾ ਸਕਦਾ ਹੈ | ਦੋਵਾਂ ਧਿਰਾਂ ਨੇ ਡਿਪਲੋਮੈਟਿਕ ਪਾਸਪੋਰਟ ਧਾਰਕਾਂ ਨੂੰ ਵੀਜ਼ੇ ਤੋਂ ਛੋਟਖੇਤੀ ਦੇ ਖੇਤਰਾਂ ਵਿਚ ਸਹਿਯੋਗਆਈਟੀਅਤੇ ਇਲੈਕਟ੍ਰਾਨਿਕਸਿਹਤ ਖੇਤਰ ਅਤੇ ਯੁਵਕ ਮਾਮਲੇ ਅਤੇ ਖੇਡਾਂ ਦੇ ਖੇਤਰ ਵਿਚ ਸਹਿਯੋਗ ਸਬੰਧੀ ਸਮਝੌਤਿਆਂ ‘ਤੇ ਦਸਤਖਤ ਕੀਤੇ