ਗਰਭਵਤੀ ਕਲਿਆਣਕਾਰੀ ਯੋਜਨਾ ਨੂੰ ਮੰਤਰੀ ਮੰਡਲ ਨੇ ਦਿੱਤੀ ਪ੍ਰਵਾਨਗੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਨਵੀਂ ਦਿੱਲੀ ‘ਚ ਹੋਈ ਮੰਤਰੀ ਮੰਡਲ ਦੀ ਬੈਠਕ ਦੌਰਾਨ ਗਰਭਵਤੀ ਕਲਿਆਣਕਾਰੀ ਯੋਜਨਾ ਨੂੰ ਮੰਤਰੀ ਮੰਡਲ ਨੇ ਪ੍ਰਵਾਨਗੀ ਦੇ ਦਿੱਤੀ ਹੈ।ਇਹ ਲਾਭ ਸਿਰਫ ਪਹਿਲੇ ਬੱਚੇ ਦੇ ਹੋਣ ‘ਤੇ ਹੀ ਪ੍ਰਾਪਤ ਹੋਵੇਗਾ।ਇਸਦੀ ਮਿਆਦ 1 ਜਨਵਰੀ 2017 ਤੋਂ 31 ਮਾਰਚ 2020 ਤੱਕ ਹੋਵੇਗੀ।ਪ੍ਰਧਾਨ ਮੰਤਰੀ ਨੇ ਗਰਭਵਤੀ ਔਰਤਾਂ ਦੀ ਸਿਹਤ ਸੰਭਾਲ ਲਈ 6000 ਰੁਪਏ ਦੇਣ ਦਾ ਐਲਾਨ ਵੀ ਕੀਤਾ ਹੈ।