ਭਾਰਤ ਵਿਕਾਸ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਫਲਾਸਤੀਨੀ ਲੋਕਾਂ ਦੀ ਮਦਦ ਲਈ ਵਚਣਬੱਧ: ਰਾਸ਼ਟਰਪਤੀ ਮੁਖਰਜੀ

ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕਿਹਾ ਹੈ ਕਿ ਭਾਰਤ ਵਿਕਾਸ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਫਲਾਸਤੀਨੀ ਲੋਕਾਂ ਦੀ ਮਦਦ ਕਰਨ ਲਈ ਪੂਰੀ ਤਰਾਂ ਨਾਲ ਵਚਣਬੱਧ ਹੈ। ਫਲਾਸਤੀਨ ਰਾਸ਼ਟਰਪਤੀ ਮਹਿਮੂਦ ਅੱਬਾਸ ਦੇ ਸਵਾਗਤ ‘ਚ ਮੰਗਲਵਾਰ ਨੂੰ ਆਯੋਜਿਤ ਕੀਤੇ ਗਏ ਭੋਜ ਦੇ ਭਾਸ਼ਣ ਦੌਰਾਨ ਰਾਸ਼ਟਰਪਤੀ ਮੁਖਰਜੀ ਨੇ ਕਿਹਾ ਕਿ ਭਾਰਤ ਫਲਾਸਤੀਨ ਨਾਲ ਆਪਣੇ ਦੁਵੱਲੇ ਸਬੰਧਾਂ ਨੂੰ ਬਹੁਤ ਮਹੱਤਤਾ ਦਿੰਦਾ ਹੈ। ਉਨਾਂ ਨੇ ਆਸ ਜਤਾਈ ਕਿ ਫਲਾਸਤੀਨ ਦੇ ਰਾਸ਼ਟਰਪਤੀ ਦਾ ਭਾਰਤ ਦੌਰਾ ਦੋਵਾਂ ਮੁਲਕਾਂ ਦੇ ਸਹਿਯੋਗ ਨੂੰ ਅੱਗੇ ਵਧਾਵੇਗਾ।
ਰਾਸ਼ਟਰਪਤੀ ਮੁਖਰਜੀ ਨੇ ਕਿਹਾ ਕਿ ਇਹ ਤਸੱਲੀ ਵਾਲੀ ਗੱਲ ਹੈ ਕਿ ਦੋਵੇਂ ਦੇਸ਼ ਸੁਰੱਖਿਆ, ਸੂਚਨਾ ਅਤੇ ਸੰਚਾਰ ਤਕਨਾਲੋਜੀ, ਖੇਤੀਬਾੜੀ, ਸਿੱਖਿਆ, ਸੱਭਿਆਚਾਰ, ਸਿਹਤ ਸੰਭਾਲ, ਅਤੇ ਖੇਡਾਂ ਦੇ ਖੇਤਰ ‘ਚ ਆਪਣੇ ਆਪਸੀ ਸਹਿਯੋਗ ਨੂੰ ਤੇਜ਼ ਕਰਨ ਲਈ ਸਹਿਮਤ ਹੋਏ ਹਨ।