ਆਈਸੀਸੀ ਟੈਸਟ ਰੈਂਕਿੰਗ ‘ਚ ਭਾਰਤ ਦੀ ਬਾਦਸ਼ਾਹਤ ਬਰਕਰਾਰ

ਆਈ.ਸੀ.ਸੀ. ਵੱਲੋਂ ਜਾਰੀ ਤਾਜ਼ਾ ਟੈਸਟ ਦਰਜਾਬੰਦੀ ‘ਚ ਭਾਰਤ ਦੀ ਬਾਦਸ਼ਾਹਤ ਬਰਕਰਾਰ ਹੈ | ਭਾਰਤੀ ਕ੍ਰਿਕਟ ਟੀਮ 123 ਅੰਕਾਂ ਨਾਲ ਪਹਿਲੇ ਸਥਾਨ ‘ਤੇ ਕਾਬਜ਼ ਹੈ ਅਤੇ ਦੂਜੇ ਸਥਾਨ ‘ਤੇ ਕਾਬਜ਼ ਦੱਖਣੀ ਅਫ਼ਰੀਕਾ ਤੋਂ ਉਸਦੇ 6 ਅੰਕ ਵੱਧ ਹਨ | ਦਰਜਾਬੰਦੀ ‘ਚ ਭਾਰਤ ਨੇ 1 ਅੰਕ ਅਤੇ ਦੱਖਣੀ ਅਫ਼ਰੀਕਾ ਨੇ 8 ਅੰਕਾਂ ਨਾਲ ਉਤਾਂਹ ਵੱਲ ਕਦਮ ਵਧਾਏ ਹਨ ਜਦਕਿ ਪਾਕਿਸਤਾਨ 4 ਅਤੇ ਆਸਟੇ੍ਰਲੀਆ ਨੂੰ 8 ਅੰਕਾਂ ਦੇ ਨੁਕਸਾਨ ਹੋਇਆ ਹੈ | ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਸਿਰਫ 6 ਅੰਕਾਂ ਦਾ ਅੰਤਰ ਰਹਿ ਗਿਆ ਹੈ | ਆਈ. ਸੀ. ਸੀ. ਵੱਲੋਂ ਜਾਰੀ ਦਰਜਾਬੰਦੀ ਅਨੁਸਾਰ ਭਾਰਤ (123 ਅੰਕ) ਪਹਿਲੇ, ਦੱਖਣੀ ਅਫ਼ਰੀਕਾ (117 ਅੰਕ) ਦੂਜੇ, ਆਸਟ੍ਰੇਲੀਆ (100 ਅੰਕ) ਤੀਜੇ, ਇੰਗਲੈਂਡ (99 ਅੰਕ) ਚੌਥੇ, ਨਿਊਜ਼ੀਲੈਂਡ (97 ਅੰਕ) ਪੰਜਵੇਂ, ਪਾਕਿਸਤਾਨ (93 ਅੰਕ) ਛੇਵੇਂ, ਸ੍ਰੀਲੰਕਾ (91 ਅੰਕ) ਸੱਤਵੇਂ, ਵੈਸਟ ਇੰਡੀਜ਼ (75 ਅੰਕ) ਅੱਠਵੇਂ, ਬੰਗਲਾਦੇਸ਼ (69 ਅੰਕ) ਨੌਵੇਂ ਅਤੇ ਜ਼ਿੰਬਾਬਵੇ (ਕੋਈ ਅੰਕ ਨਹੀਂ) ਦਸਵੇਂ ਸਥਾਨ ‘ਤੇ ਹੈ |