ਇਰਾਨ: ਅੱਜ ਪੈਣਗੀਆਂ 12ਵੀਂ ਰਾਸ਼ਟਰਪਤੀ ਚੋਣ ਲਈ ਵੋਟਾਂ

ਇਰਾਨ ‘ਚ 12ਵੀਂ ਰਾਸ਼ਟਰਪਤੀ ਚੋਣ ਲਈ ਅੱਜ ਵੋਟਿੰਗ ਹੋਵੇਗੀ। ਚੋਣ ਮੈਦਾਨ ‘ਚ 4 ਮੁੱਖ ਉਮੀਦਵਾਰ ਹਨ ਜੋ ਰਾਸ਼ਟਰਪਤੀ ਦੇ ਅਹੁਦੇ ਲਈ ਮੁਕਾਬਲਾ ਕਰ ਰਹੇ ਹਨ।ਪਰ ਫਿਰ ਵੀ ਮੁੱਖ ਮੁਕਾਬਲਾ ਮੌਜੂਦਾ ਰਾਸ਼ਟਰਪਤੀ ਹਸਨ ਰੂਹਾਨੀ ਅਤੇ ਇਬਰਾਹੀਮ ਰਾਸੀ ਵਿਚਾਲੇ ਮੰਨਿਆ ਜਾ ਰਿਹਾ ਹੈ।
ਇਸਲਾਮਿਕ ਸ਼ਹਿਰ ਅਤੇ ਪਿੰਡਾਂ ਦੀਆਂ ਕੌਂਸਲਾਂ ਦੀਆਂ ਸਥਾਨਕ ਸੰਸਥਾਵਾਂ ਦੀਆਂ ਚੋਣਾ ਦੇ ਨਾਲ ਨਾਲ ਕੁੱਝ ਹਲਕਿਆਂ ਲਈ ਸੰਸਦੀ ਮਿਡ ਟਰਮ ਚੋਣਾਂ ਵੀ ਇੱਕੋ ਸਮੇਂ ਹੋਣਗੀਆਂ।ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਸ਼ਾਂਤਮਈ ਢੰਗ ਨਾਲ ਚੋਣ ਪ੍ਰਕ੍ਰਿਆ ਨੂੰ ਮੁਕੰਮਲ ਕਰਨ ਲਈ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ।