ਕੌਮਾਂਤਰੀ ਨਿਆ ਅਦਾਲਤ ਨੇ ਪਾਕਿ ਨਿਆ ਪ੍ਰਣਾਲੀ ‘ਤੇ ਲਾਏ ਗੰਭੀਰ ਦੋਸ਼: ਜੇਤਲੀ

ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਕੁਲਭੂਸ਼ਣ ਜਾਧਵ ਮਾਮਲੇ ‘ਚ ਕੌਮਾਂਤਰੀ ਨਿਆ ਅਦਾਲਤ ਦਾ ਫੈਸਲਾ ਪਾਕਿ ਨਿਆ ਪ੍ਰਣਾਲੀ ਦੇ ਗੰਭੀਰ ਦੋਸ਼ਾਂ ਨੂੰ ਸਾਬਿਤ ਕਰਦਾ ਹੈ। ਸ੍ਰੀਨਗਰ ‘ਚ ਜੀਐਸਟੀ ਕੌਂਸਲ ਦੀ ਬੈਠਕ ‘ਚ ਹਿੱਸਾ ਲੈਣ ਗਏ ਵਿੱਤ ਮੰਤਰੀ ਨੇ ਕਿਹਾ ਕਿ ਆਈਸੀਜੀ ਦੇ ਫੈਸਲੇ ਨੇ ਭਾਰਤ ਨੂੰ ਕੁੱਝ ਰਾਹਤ ਪ੍ਰਦਾਨ ਕੀਤੀ ਹੈ ਅਤੇ ਭਾਰਤ ਦੇ ਪੱਖ ਨੂੰ ਹੋਰ ਮਜਬੂਤੀ ਵੀ ਦਿੱਤੀ ਹੈ। 
ਪਾਕਿ ਫੌਜੀ ਅਦਾਲਤ ਵੱਲੋਂ ਜਾਧਵ ਮਾਮਲੇ ‘ਚ ਗੁਪਤ ਕਾਰਵਾਈ ਕਰਨ ਅਤੇ ਜਨਤਕ ਤੌਰ ‘ਤੇ ਨਾ ਦੱਸਣ ‘ਤੇ ਜੇਤਲੀ ਵੱਲੋਂ ਕਿਹਾ ਗਿਆ ਸੀ ਕਿ ਅਜਿਹੀ ਕਾਰਵਾਈ ‘ਚ ਨਿਆ ਦੀ ਘਾਟ ਹੈ ਇਸ ਲਈ ਅਜੀਹਾ ਫੈਸਲਾ ਨਿਆਇਕ ਨਹੀਂ ਹੈ। ਇਸ ਲਈ ਆਈਸੀਜੇ ਦੇ ਫੈਸਲੇ ਨੇ ਕਾਨੂੰਨ ਦੀ ਜਿੱਤ ਨੂੰ ਦਰਸਾਇਆ ਹੈ। 
ਦੂਜੇ ਪਾਸੇ ਇਸ ਮਾਮਲੇ ਦੀ ਪੈਰਵੀ ਕਰ ਰਹੇ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਕਿਹਾ ਕਿ ਜਾਧਵ ਮਾਮਲੇ ‘ਚ ਆਈਸੀਜੇ ਦਾ ਫੈਸਲਾ ਪਹਿਲੇ ਪੜਾਅ ‘ਚ ਭਾਰਤ ਦੀ ਜਿੱਤ ਹੈ। ਅੰਤਰਰਾਸ਼ਟਰੀ ਅਦਾਲਤ ਨੇ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੀ ਫਾਂਸੀ ‘ਤੇ ਰੋਕ ਲਾ ਦਿੱਤੀ ਹੈ | ਅੰਤਰਰਾਸ਼ਟਰੀ ਅਦਾਲਤ ਨੇ ਪਾਕਿਸਤਾਨ ਨੂੰ ਇਹ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਹੈ ਕਿ ਜਦੋਂ ਤਕ ਮਾਮਲੇ ਦਾ ਨਿਪਟਾਰਾ ਨਹੀਂ ਹੁੰਦਾ ਉਦੋਂ ਤਕ ਜਾਧਵ ਨੂੰ ਫਾਂਸੀ ਨਾ ਦਿੱਤੀ ਜਾਵੇ | “