ਦੁਬਈ ‘ਸਟਾਰਟ ਅਪ ਇੰਡੀਆ ਸੰਮੇਲਨ’ ਦੀ ਕਰੇਗਾ ਮੇਜਬਾਨੀ 

‘ਸਟਾਰਟ ਅਪ ਇੰਡੀਆ ਸੰਮੇਲਨ’ ਲਈ ਸੀਜੀਆਈ ਦੁਬਈ ਅਤੇ ਆਬੂ ਧਾਬੀ ‘ਚ ਭਾਰਤੀ ਸਫ਼ਾਰਤਖਾਨਾ ਆਈ.ਸਪੀਰਟ ਨਾਲ ਭਾਈਵਾਲੀ ਕਰੇਗਾ।23 ਅਤੇ 24 ਮਈ ਨੂੰ ਹੋਣ ਵਾਲੇ ਇਸ ਸੰਮੇਲਨ ਦੀ ਮੇਜ਼ਬਾਨੀ ਦੁਬਾਈ ਕਰੇਗਾ। ਇਹ ਪਹਿਲੀ ਵਾਰ ਹੈ ਕਿ ਸੰਯੁਕਤ ਅਰਬ ਅਮੀਰਾਤ ‘ਚ ਇਹ ਸੰਮੇਲਨ ਹੋਣ ਜਾ ਰਿਹਾ ਹੈ। ਇਸ ਦਾ ਮੁੱਖ ਉਦੇਸ਼ ਭਾਰਤ ਅਤੇ ਯੂਏਈ ਦੋਵਾਂ ਵਿਚਾਲੇ ਸਹਿਯੋਗ, ਵਿਚਾਰਾਂ ਦਾ ਆਦਾਨ ਪ੍ਰਦਾਨ,ਵਿੱਦਿਆਕ ਖੇਤਰਾਂ, ਨਿਵੇਸ਼ਕਾਂ ਅਤੇ ਉਦਯੋਗ ਨਾਲ ਸੰਚਾਰ ਕਰਨਾ ਅਤੇ ਇਸਦੇ ਨਾਲ ਹੀ ਦੋਵਾਂ ਮੁਲਕਾਂ ‘ਚ ਸਟਾਰਟ ਅਪ ਈਕੋ ਪ੍ਰਣਾਲੀ ਦੇ ਤਹਿਤ ਸਾਂਝਾ ਪਲੇਟਫਾਰਮ ਮੁਹੱਇਆ ਕਰਵਾਉਣਾ।
ਇਸ ਸੰਮੇਲਨ ‘ਚ ਹਿੱਸਾ ਲੈਣ ਵਾਲੀਆਂ ਸ਼ੁਰੂਆਤੀ ਕੰਪਨੀਆਂ ਦੇ ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਦੁਬਈ ਦੇ ਕੌਂਸਲ ਜਨਰਲ ਵਿਪੁਲ ਨੇ ਦੱਸਿਆ ਕਿ 17 ਸ਼ੁਰੂਆਤੀ ਕੰਪਨੀਆਂ ਜੋ ਕਿ ਆਰਟੀਫਿਸ਼ਅਲ ਇੰਟੈਲੀਜੈਂਸ, ਵਿੱਤੀ ਤਕਨਾਲੋਜੀ, ਡੀਜੀ ਮੈਡੀਸਨ, ਹੈਲਥ ਕੇਅਰ ਤਕਨਾਲੋਜੀ, ਇਨੋਵੇਟਿਵ ਤਕਨਾਲੋਜੀ ਅਤੇ ਸੇਵਾਵਾਂ ਦੇ ਤੌਰ ‘ਤੇ ਸੋਫਟਵੇਅਰ ਇਸ ਦੋ ਦਿਨਾਂ ਸੰਮੇਲਨ ‘ਚ ਸ਼ਮੂਲਿਅਤ ਕਰਨਗੀਆਂ।
ਯੂਏਈ ‘ਚ ਭਾਰਤੀ ਰਾਜਦੂਤ ਨਵਦੀਪ ਸੂਰੀ ਨੇ ਕਿਹਾ ਕਿ ਇਹ ਪ੍ਰੋਗਰਾਮ ਪ੍ਰਧਾਨ ਮੰਤਰੀ ਮੋਦੀ ਦਾ ਵਿਸ਼ੇਸ਼ ਪ੍ਰੋਗਰਾਮ ਹੈ ਅਤੇ ਭਾਰਤੀ ਉਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦਾ ਇਹ ਇੱਕ ਅਹਿਮ ਉਪਰਾਲਾ ਹੈ।