ਪੀਐਮ ਮੋਦੀ 23 ਮਈ ਨੂੰ ਅਫ਼ਰੀਕਨ ਵਿਕਾਸ ਬੈਂਕ ਦੀ ਸਾਲਾਨਾ ਬੈਠਕ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ 23 ਮਈ ਨੂੰ ਅਫ਼ਰੀਕਨ ਵਿਕਾਸ ਬੈਂਕ ਦੀ ਸਾਲਾਨਾ ਬੈਠਕ ਦਾ ਉਦਘਾਟਨ ਕਰਨਗੇ। ਆਰਥਿਕ ਮਾਮਲਿਆਂ ਦੇ ਸਕੱਤਰ ਸ਼ਕਤੀਕਾਂਤਾ ਦਾਸ ਨੇ ਨਵੀਂ ਦਿੱਲੀ ‘ਚ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਫ਼ਰੀਕਨ ਵਿਕਾਸ ਬੈਂਕ ਗਰੁੱਪ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੈ ਕਿ ਭਾਰਤ ਬੈਂਕ ਦੀ ਸਾਲਾਨਾ ਬੈਠਕ ਦੀ ਮੇਜ਼ਬਾਨੀ ਕਰੇਗਾ।
ਉਨਾਂ ਦੱਸਿਆਂ ਕਿ ਇਹ ਬੈਠਕ 22 ਤੋਂ 26 ਮਈ ਤੱਕ ਗੁਜਰਾਤ ਦੇ ਗਾਂਧੀਨਗਰ ‘ਚ ਹੋਵੇਗੀ।ਸਾਲਾਨਾ ਬੈਠਕ ਬੈਂਕ ਦਾ ਸਭ ਤੋਂ ਵੱਡਾ ਪ੍ਰੋਗਰਾਮ ਹੁੰਦਾ ਹੈ, ਜਿਸ ‘ਚ 81 ਮੈਂਬਰਦੇਸ਼ਾਂ ਦੇ 3000 ਦੇ ਕਰੀਬ ਡੈਲੀਗੇਟਸ ਹਿੱਸਾ ਲੈਂਦੇ ਹਨ।
ਸ੍ਰੀ ਦਾਸ ਨੇ ਦੱਸਿਆਂ ਕਿ ਬੈਂਕ ਨੇ ‘ਹਾਈ 5 ਐਸ’ ਨਾਂਅ ਦੀ ਨੀਤੀ ਅਪਣਾਈ ਹੈ। ਜੋ ਕਿ ਖੇਤੀਬਾੜੀ, ਊਰਜਾ, ਉਦਯੋਗਿਕੀਕਰਨ, ਖੇਤਰੀ ਸੰਪਰਕ ਅਤੇ ਸਮਾਜਿਕ ਅਤੇ ਆਰਥਿਕ ਮੌਕਿਆਂ ਦੀਆਂ ਪਹੁੰਚਾਂ ਰਾਂਹੀ ਬਿਹਤਰ ਜੀਵਨ ਜਿਉਣ ਵਾਲੀਆਂ ਪੰਜ ਮੁੱਖ ਪਹਿਲਕਦਮੀਆਂ ‘ਤੇ ਕੇਂਦਰਿਤ ਹੈ।
ਇਸ ਪ੍ਰੋਗਰਾਮ ਦਾ ਮੁੱਖ ਥੀਮ ਹੈ ‘ਖੇਤੀਬਾੜੀ ਨੂੰ ਤਬਦੀਲ ਕਰਕੇ ਅਫਰੀਕਾ ‘ਚ ਦੌਲਤ ਦੇ ਨਿਰਮਾਣ ਕਰਨਾ’।