ਭਾਰਤੀ ਫੌਜ ਨੇ ਦੋ ਅਲਟਰਾ ਲਾਈਟ ਹੋਵਿਤਜ਼ਰ ਤੋਪਾਂ ਦੀ ਲਈ ਸੁਪਰਦਗੀ, ਅਮਰੀਕਾ ਤੋਂ ਭਾਰਤ ਪੁੱਜੀਆਂ ਤੋਪਾਂ

ਭਾਰਤੀ ਫੌਜ ਨੇ ਐਮ777 ਏ-2 ਅਲਟਰਾ ਲਾਈਟ ਹੋਵਿਤਰਜ਼ ਤੋਪਾਂ ਦੀ ਸੁਪਰਦਗੀ ਦੀ ਸ਼ੁਰੂਆਤ ਕਰ ਦਿੱਤੀ ਹੈ। ਬੀਤੇ ਦਿਨ ਅਮਰੀਕਾ ਤੋਂ 2 ਅਲਟਰਾ ਲਾਈਟ ਹੋਵਿਤਰਜ਼ ਤੋਪਾਂ ਭਾਰਤ ਪਹੁੰਚੀਆਂ। ਜਿੰਨਾਂ ਨੂੰ ਟਰਾਇਲ ਲਈ ਤਿਆਰ ਕੀਤਾ ਜਾ ਰਿਹਾ ਹੈ। ਇਸ ਨਾਲ ਭਾਰਤੀ ਫੌਜ ਦੀ ਤਾਕਤ ਹੋਰ ਵੱਧ ਗਈ ਹੈ। ਹੁਣ ਸਰਹੱਦ ‘ਤੇ ਬੋਫੋਰਸ ਤੋਪਾਂ ਦੇ ਬਾਅਦ ਆਧੁਨਿਕ ਅਲਟ੍ਰਾ ਲਾਈਟ ਹੋਵਿਤਜ਼ਰ ਤੋਪਾਂ ਤੈਨਾਤ ਕੀਤੀਆਂ ਜਾਣਗੀਆਂ | ਇਨ੍ਹਾਂ ਤੋਪਾਂ ਨਾਲ 30 ਕਿਲੋਮੀਟਰ ਤੱਕ ਦੁਸ਼ਮਣ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ | 1980 ਦੇ ਦਹਾਕੇ ਦੇ ਮੱਧ ‘ਚ ਬੋਫੋਰਸ ਘੁਟਾਲੇ ਨੂੰ ਲੈ ਕੇ ਛਿੜੇ ਵਿਵਾਦ ਦੇ ਬਾਅਦ ਭਾਰਤੀ ਫੌਜ ‘ਚ ਲੰਮੀ ਦੂਰੀ ਦੀਆਂ ਇਨ੍ਹਾਂ ਤੋਪਾਂ ਨੂੰ ਸ਼ਾਮਿਲ ਕਰਨ ਨੂੰ ਲੈ ਕੇ ਲੰਮਾ ਸਮਾਂ ਉਡੀਕ ਕਰਨੀ ਪਈ | ਬੀ. ਏ. ਈ. ਪ੍ਰਣਾਲੀ ਦੁਆਰਾ ਤਿਆਰ ਕੀਤੀਆਂ ਇਨ੍ਹਾਂ ਆਧੁਨਿਕ ਤੋਪਾਂ ਨੂੰ ਰਾਜਸਥਾਨ ‘ਚ ਪੋਖਰਨ ਖੇਤਰ ਵਿਚ ਪ੍ਰੀਖਣ ਲਈ ਲਿਜਾਇਆ ਜਾ ਰਿਹਾ ਹੈ | ਇਨ੍ਹਾਂ ‘ਚੋਂ 25 ਤੋਪਾਂ ਨੂੰ ਤਿਆਰ ਸਥਿਤੀ ‘ਚ ਭਾਰਤ ਲਿਆਂਦਾ ਜਾਵੇਗਾ ਜਦੋਂਕਿ ਬਾਕੀ ਬੀ. ਏ. ਈ. ਮਹਿੰਦਰਾ ਡਿਫੈਂਸ ਦੇ ਨਾਲ ਹਿੱਸੇਦਾਰੀ ‘ਚ ਭਾਰਤ ਵਿਚ ਹੀ ਤਿਆਰ ਕੀਤੀਆ ਜਾਣਗੀਆਂ | 155 ਐਮ. ਐਮ. ਕੈਲੀਬਰ ਵਾਲੀ ਇਸ ਤੋਪ ਨੂੰ ਜ਼ਿਆਦਾਤਰ ਚੀਨ ਨਾਲ ਲੱਗਣ ਵਾਲੀ ਸਰਹੱਦ ‘ਤੇ ਤੈਨਾਤ ਕੀਤਾ ਜਾਵੇਗਾ |
30 ਨਵੰਬਰ 2016 ਨੂੰ ਹਥਿਆਰ ਪ੍ਰਣਾਲੀ ਇਕਰਾਰਨਾਮਾ ਕੀਤਾ ਗਿਆ ਸੀ।ਇਸ ਇਕਰਾਰਨਾਮੁ ਅਨੁਸਾਰ ਭਾਰਤੀ ਫੌਜ ਦੀ ਮਦਦ ਨਾਲ ਅਮਰੀਕੀ ਸਰਕਾਰ ਅਤੇ ਬੀਏਈ ਜੀਸੀਐਸ ਲਿਿਮਟੇਡ ਫਾਇਰਿੰਗ ਟੇਬਲ ਤਿਆਰ ਕਰੇਗੀ।ਫਾਇਰਿੰਗ ਟੇਬਲ ਤਿਆਰ ਹੋਣ ਤੋਂ ਬਾਅਦ ਸਤੰਬਰ 2018 ‘ਚ ਦੂਜੇ ਪੜਾਅ ‘ਚ ਸਿਖਲਾਈ ਲਈ ਤਿੰਨ ਹੋਰ ਬੰਦੂਕਾਂ ਪ੍ਰਾਪਤ ਕੀਤੀਆਂ ਜਾਣਗੀਆਂ।