ਭਾਰਤ ਅਤੇ ਬੈਲਜੀਅਮ ਵਿਚਾਲੇ ਐਮਐਲਏਟੀ ਦੇ ਮੁੱਦੇ ‘ਤੇ ਗੱਲਬਾਤ

ਬੀਤੇ ਦਿਨ ਨਵੀਂ ਦਿੱਲੀ ‘ਚ ਭਾਰਤ ਅਤੇ ਬੈਲਜੀਅਮ ਵਿਚਾਲੇ ਅਪਰਾਧਿਕ ਮਾਮਲਿਆਂ ‘ਚ ਮਿਊਚਲ ਲੀਗਲ ਅਸਿਸਟੈਂਸ ਸੰਧੀ ‘ਤੇ ਵਿਚਾਰ ਚਰਚਾ ਕੀਤੀ ਗਈ।ਇੱਕ ਸਰਕਾਰੀ ਰਿਲੀਜ਼ ‘ਚ ਕਿਹਾ ਗਿਆ ਹੈ ਕਿ ਇਹ ਬੈਠਕ ਦੋਸਤਾਨਾ ਅਤੇ ਸਦਭਾਵਨਾ ਪੂਰਨ ਮਾਹੌਲ ‘ਚ ਹੋਈ ਸੀ।ਬੈਲਜੀਅਮ ਵਫ਼ਦ ਦੀ ਅਗਵਾਈ ਜਨਰਲ ਕੌਂਸਲਰ ਅਤੇ ਜਨਰਲ ਲੈਜੀਸਲੇਸ਼ਨ ਦੇ ਡਾਇਰੈਕਰ ਸਟੀਵਨ ਲਿਮਬਰਗ ਨੇ ਕੀਤੀ ਜਦ ਕਿ ਭਾਰਤੀ ਵਫ਼ਦ ਦੀ ਅਗਵਾਈ ਗ੍ਰਹਿ ਮੰਤਰਾਲੇ ਦੇ ਵਧੀਕ ਸਕੱਤਰ ਬੀਪਿਨ ਮਲਿਕ ਨੇ ਕੀਤੀ।