ਭਾਰਤ ਦੇ ਸੁੰਦਰਾਮ ਰਾਵੀ ਚੈਂਪੀਅਨਜ਼ ਟਰਾਫ਼ੀ ‘ਚ ਮੈਦਾਨੀ ਅੰਪਾਇਰ ਦੇ ਤੌਰ ‘ਤੇ ਨਿਭਾਉਣਗੇ ਭੂਮਿਕਾ

1 ਜੂਨ ਤੋਂ ਸ਼ੁਰੂ ਹੋ ਰਹੀ ਚੈਂਪੀਅਨਜ਼ ਟਰਾਫ਼ੀ ‘ਚ ਭਾਰਤ ਦੇ ਸੁੰਦਰਾਮ ਰਾਵੀ ਮੈਦਾਨੀ ਅੰਪਾਇਰ ਵੱਜੋਂ ਨਿਯੁਕਤ ਕੀਤੇ ਗਏ ਹਨ। ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਬੀਤੇ ਦਿਨ ਅੰਪਾਇਰ ਅਤੇ ਮੈਚ ਰੈਫਰੀਆਂ ਦੀ ਨਿਯੁਕਤੀਆਂ ਦਾ ਐਲਾਨ ਕੀਤਾ। ਇਸ ਟੂਰਨਾਮੈਂਟ ਦੌਰਾਨ 12 ਅੰਪਾਇਰ ਆਪਣੀਆਂ ਸੇਵਾਵਾਂ ਦੇਣਗੇ।
ਸੈਮੀਫਾਈਨਲ ਮੈਚ ਲਈ ਮੈਚ ਰੈਫਰੀ ਅਤੇ ਅੰਪਾਇਰ ਦੇ ਨਾਮਾਂ ਦਾ ਐਲਾਨ ਟੀਮਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਕੀਤਾ ਜਾਵੇਗਾ।