ਮਾਲਿਆ ਦਾ 100 ਕਰੋੜ ਦਾ ਫ਼ਾਰਮ ਹਾਊਸ ਜ਼ਬਤ

ਈ.ਡੀ. ਨੇ ਮਨੀ ਲਾਂਡਰਿੰਗ ਦੇ ਮਾਮਲੇ ‘ਚ ਸ਼ਰਾਬ ਵਪਾਰੀ ਵਿਜੇ ਮਾਲਿਆ ਦੇ ਮਹਾਰਾਸ਼ਟਰ ‘ਚ ਅਲੀਬਾਗ ਵਿਖੇ ਬਣੇ 100 ਕਰੋੜ ਰੁਪਏ ਮੁੱਲ ਵਾਲੇ ਸਮੁੰਦਰੀ ਕੰਢੇ ਬਣੇ ਫ਼ਾਰਮ ਹਾਊਸ ਨੂੰ ਕੁਰਕ ਕਰ ਦਿੱਤਾ ਹੈ | 17 ਏਕੜ ‘ਚ ਫ਼ੈਲੀ ਇਹ ਜਾਇਦਾਦ ਬੀਤੇ ਸਾਲ ਸਤੰਬਕ ਮਹੀਨੇ ‘ਚ ਦਰਜ ਕੀਤੇ ਇਕ ਮਾਮਲੇ ਨਾਲ ਜੋੜੀ ਗਈ ਸੀ | ਇਸ ਜਾਇਦਾਦ ਦੇ ਮਾਲਿਕ ਵੱਲੋਂ ਕਿਸੇ ਤਰ੍ਹਾਂ ਦੀ ਅਪੀਲ ਦਾਖ਼ਲ ਨਾ ਕਰਨ ਜਾਂ ਪੇਸ਼ ਨਾ ਹੋਣ ਕਾਰਨ ਈ.ਡੀ. ਨੇ ਅਪ੍ਰੈਲ ‘ਚ ਇੱਥੇ ਰਹਿੰਦੇ ਕਰਮਚਾਰੀਆਂ ਨੂੰ ਜਗ੍ਹਾ ਖਾਲੀ ਕਰਨ ਦਾ ਹੁਕਮ ਦਿੱਤਾ ਸੀ | ਈ.ਡੀ. ਨੇ ਕਿਹਾ ਕਿ ਇਹ ਜਾਇਦਾਦ ਮਾਂਡਵਾ ਫਾਰਮਸ ਪ੍ਰਾਈਵੇਟ ਲਿਮਟਿਡ ਦੇ ਨਾਂਅ ਨਾਲ ਦਰਜ ਹੈ, ਜੋ ਕਿ ਮਾਲਿਆ ਦੇ ਸੰਚਾਲਣ ਹੇਠ ਹੈ | ਮੁੰਬਈ ਦੇ ਜ਼ੋਨਲ ਦਫ਼ਤਰ ਤੋਂ ਅੱਜ ਇਸ ਫ਼ਾਰਮ ਹਾਊਸ ‘ਤੇ ਸਰਕਾਰੀ ਕਬਜ਼ਾ ਕਰਨ ਦੇ ਹੁਕਮ ਪਾਸ ਕੀਤੇ ਗਏ | ਉਨ੍ਹਾਂ ਕਿਹਾ ਕਿ ਇਸ ਜਾਇਦਾਦ ਦੀ ਦਰਜ ਹੋਈ ਕੀਮਤ 25 ਕਰੋੜ ਹੈ, ਜਦੋਂਕਿ ਇਸ ਦੀ ਬਾਜ਼ਾਰ ‘ਚ ਕੀਮਤ 100 ਕਰੋੜ ਤੋਂ ਵੀ ਜ਼ਿਆਦਾ ਹੈ |