ਸਵੀਡਨ ਨੇ ਭਾਰਤ ਦੇ ਸਮਾਰਟ ਸਿਟੀ ਵਿਕਾਸ ‘ਚ ਰੁਚੀ ਜਾਹਿਰ ਕੀਤੀ

 
ਸਵੀਡਨ ਨੇ ਭਾਰਤ ਦੇ ਸਮਾਰਟ ਸਿਟੀ ਵਿਕਾਸ ਪ੍ਰੋਗਰਾਮ ‘ਚ ਖਾਸ ਰੁਚੀ ਜਾਹਿਰ ਕੀਤੀ ਹੈ। ਸਵੀਡਨ ਦੇ ਯੂਰਪੀਅਨ ਯੂਨੀਅਨ ਮਾਮਲਿਆਂ ਅਤੇ ਵਪਾਰ ਮੰਤਰੀ ਐਨ ਲੰਿਡੇ ਨੇ ਬੀਤੇ ਦਿਨ ਨਵੀਂ ਦਿੱਲੀ ‘ਚ ਸ਼ਹਿਰੀ ਵਿਕਾਸ ਮੰਤਰੀ ਐਮ. ਵੈਂਕਿਆ ਨਾਇਡੂ ਨਾਲ ਮੁਲਾਕਾਤ ਕੀਤੀ ਅਤੇ ਸਮਾਰਟ ਸਿਟੀ ਦੇ ਵਿਕਾਸ ‘ਚ ਸਹਿਯੋਗ ਦੇ ਖੇਤਰਾਂ ‘ਤੇ ਵਿਸਥਾਰਪੂਰਵਕ ਚਰਚਾ ਵੀ ਕੀਤੀ। ਐਨ ਲੰਿਡੇ ਨੇ ਕਿਹਾ ਕਿ ਸਮਾਰਟ ਸ਼ਹਿਰ ਵਿਕਾਸ ਮਿਸ਼ਨ ਸਵੀਡਨ ਨੂੰ ਇੱਕ ਵਿਲੱਖਣ ਮੌਕਾ ਪ੍ਰਦਾਨ ਕਰਦਾ ਹੈ ਜਿਹੜਾ ਕਿ 2015 ‘ਚ ਭਾਰਤ ਅਤੇ ਸਵੀਡਨ ਵਿਚਾਲੇ ਹੋਏ ਇੱਕ ਸਮਝੌਤੇ ਨੂੰ ਦਰਸਾਉਂਦਾ ਹੈ।ਇਸ ਸਹਿਮਤੀ ਮੰਗ ਪੱਤਰ ਅਨੁਸਾਰ ਸਥਾਈ ਸ਼ਹਿਰੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਮੂਲ ਉਦੇਸ਼ ਸੀ।
ਸ੍ਰੀ ਨਾਇਡੂ ਨੇ ਸਮਾਰਟ ਸਿਟੀ ਮਿਸ਼ਨ ਦੀ ਗੱਲ ਕਰਦਿਆਂ ਕਿਹਾ ਕਿ ਇਸ ਮਿਸ਼ਨ ਨੇ ਭਾਰਤੀ ਅਤੇ ਵਿਦੇਸ਼ੀ ਕੰਪਨੀਆਂ ਲਈ ਨਿਵੇਸ਼ ਦੇ ਕਈ ਰਾਹ ਖੋਲੇ ਹਨ। ਉਨਾਂ ਕਿਹਾ ਕਿ ਜਿੰਨਾਂ ਸ਼ਹਿਰਾਂ ਨੂੰ ਇਸ ਮਿਸ਼ਨ ਲਈ ਚੁਣਿਆ ਗਿਆ ਹੈ ਉਹ ਸ਼ਹਿਰ ਸ਼ਵੀਡਨ ਤਕਨਾਲੋਜੀ ਤੋਂ ਬਹੁਤ ਖੁਸ਼ ਹਨ ਖਾਸ ਕਰਕੇ ਜਨਤਕ ਆਵਾਜਾਈ ਅਤੇ ਠੋਸ ਰਹਿੰਦ-ਖੂਹੰਦ ਪ੍ਰਬੰਧਨ ਖੇਤਰ ‘ਚ।ਉਨਾਂ ਨੇ ਐਨ ਲੰਿਡੇ ਨੂੰ ਸੁਝਾਅ  ਦਿੱਤਾ ਹੈ ਕਿ ਉਹ ਸਵੀਡਨ ਕੰਪਨੀਆਂ ਨੂੰ ਸਮਾਰਟ ਸਿਟੀ ਪਲਾਨ ਦੇ ਲਾਗੂ ਕਰਨ ‘ਚ ਹਿੱਸਾ ਲੈਣ ਦੀ ਸਲਾਹ ਦੇਣ।