ਹੋਮਿਓਪੈਥੀ ਖੋਜ ਲਈ ਕੇਂਦਰ ਨੇ IIEST ਨੂੰ ਦਿੱਤੀ 11 ਕਰੋੜ ਦੀ ਗ੍ਰਾਂਟ

ਕੇਂਦਰ ਨੇ ‘ਆਯੂਸ਼ ਪ੍ਰੌਜੈਕਟ’ ਤਹਿਤ ਆਈਆਈਈਐਸਟੀ ਨੂੰ ਹੋਮਿਓਪੈਥੀ ਖੋਜ ਲਈ 11 ਕਰੋੜ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ।ਆਈਆਈਈਐਸਟੀ ਦੇ ਡਾਇਰੈਕਟਰ ਪ੍ਰੋਫੈਸਰ ਅਜੋਏ ਕੁਮਾਰ ਰਾਏ ਨੇ ਕਿਹਾ ਕਿ ਸੰਸਥਾ ਆਪਣੀ ਪ੍ਰਯੋਗਸ਼ਾਲਾ ਲਈ ਨਵੇਂ ਉਪਕਰਨ ਖ੍ਰੀਦੇਗੀ। ਉਨਾਂ ਦੱਸਿਆ ਕਿ ਪ੍ਰਯੋਗਸ਼ਾਲਾ ‘ਚ ਬਾਇਓ-ਫਿਿਜ਼ਕਸ, ਬਾਇਓ-ਕੈਮਿਸਟਰੀ ਅਧਾਰਤ ਖੋਜ ‘ਤੇ ਕੰਮ ਕਰਨ ‘ਤੇ ਜੋਰ ਦੇਵੇਗੀ। ਤਾਜ਼ਾ ਐਮਐਚਆਰਡੀ ਦੀ ਰੈਂਕਿੰਗ ਮੁਤਾਬਿਕ ਆਈਆਈਈਐਸਟੀ ਦੇਸ਼ ਦੇ ਲਗਭਗ ਸਾਰੇ ਆਈਆਈਟੀ ਸੰਸਥਾਵਾਂ ਨਾਲੋਂ ਉਪਰ ਹੈ।