ਅਮਰਨਾਥ ਅੱਤਵਾਦੀ ਹਮਲਾ:ਜੰਮੂ-ਕਸ਼ਮੀਰ ਸਰਕਾਰ ਵੱਲੋਂ ਵਿਸ਼ੇਸ਼ ਜਾਂਚ ਟੀਮ ਦਾ ਗਠਨ

ਜੰਮੂ ਅਤੇ ਕਸ਼ਮੀਰ ਸਰਕਾਰ ਨੇ ਸੋਮਵਾਰ ਨੂੰ ਅਮਰਨਾਥ ਯਾਤਰੀ ਬੱਸ ‘ਤੇ ਅਨੰਤਨਾਗ ਵਿਖੇ ਹੋਏ ਹਮਲੇ ਦੀ ਜਾਂਚ ਦੇ ਸਬੰਧ ‘ਚ 6 ਮੈਂਬਰੀ ਵਿਸ਼ੇਸ਼ ਜਾਂਚ ਟੀਮ ‘ਸਿਟ’ ਦਾ ਗਠਨ ਕੀਤਾ ਹੈ ।
ਸਰਕਾਰੀ ਸੂਤਰਾਂ ਅਨੁਸਾਰ ਇਸ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਦੱਖਣੀ ਕਸ਼ਮੀਰ ਰੇਂਜ ਦੇ ਡੀ.ਆਈ.ਜੀ. ਦੇ ਹੱਥ ਸੌਾਪੀ ਗਈ ਹੈ, ਜਦਕਿ ਐਸ.ਐਸ.ਪੀ. ਅਨੰਤਨਾਗ ਅਲਤਾਫ਼ ਅਹਿਮਦ ਖ਼ਾਨ ਸਮੇਤ ਉਪ-ਕਪਤਾਨ ਰੈਂਕ ਦੇ ਅਧਿਕਾਰੀ ਸਮੇਤ 3 ਹੋਰ ਸੀਨੀਅਰ ਪੁਲਿਸ ਅਧਿਕਾਰੀ ਸ਼ਾਮਿਲ ਹਨ ।
ਪੁਲਿਸ ਇਸ ਹਮਲੇ ਲਈ ਲਸ਼ਕਰ-ਏ-ਤਾਇਬਾ ਅੱਤਵਾਦੀ ਸੰਗਠਨ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ, ਜਦਕਿ ਲਸ਼ਕਰ ਨੇ ਇਸ ਹਮਲੇ ਦੀ ਨਿਖੇਧੀ ਕਰਦੇ ਹੋਏ ਇਸ ਨੂੰ “ਗ਼ੈਰ-ਇਸਲਾਮਿਕ” ਦੱਸਿਆ ਹੈ ।