ਭਾਰਤ-ਏਸ਼ੀਅਨ ਸਾਂਝੇਦਾਰੀ ਦੇ ਨਿਰੂਪਨ ‘ਚ ਸਿੰਗਾਪੁਰ ਦੀ ਮਹੱਤਵਪੂਰਨ ਭੂਮਿਕਾ

ਸਾਲ 2017 ਭਾਰਤ-ਏਸ਼ੀਅਨ ਸੰਵਾਦ ਦੀ 25ਵੀਂ ਵਰੇ੍ਹਗੰਢ ਨੂੰ ਦਰਸਾਉਂਦਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਆਪਣੀ ਇਸ ਸਾਂਝੇਦਾਰੀ ਦੀ ਵਰੇ੍ਹਗੰਢ ਨੂੰ ਯਾਦਗਾਰ ਬਣਾਉਣ ਲਈ ਕਈ ਸਮਾਗਮ ਕਰਵਾਏ ਗਏ ਹਨ।
ਭਾਰਤ ਅਤੇ ਏਸ਼ੀਅਨ ਵਿਚਾਲੇ ਸਭ ਤੋਂ ਪਹਿਲਾਂ 1992 ‘ਚ ਸੈਕਟਰਲ ਸੰਵਾਦ ਸਾਂਝੇਦਾਰੀ ਨਾਲ ਸ਼ੁਰੂ ਹੋਇਆ ਸੀ, 1996 ‘ਚ ਇਕ ਸੰਪੂਰਨ ਸੰਵਾਦ ਸਾਂਝੇਦਾਰੀ, 2002 ‘ਚ ਸੰਮੇਲਨ ਪੱਧਰ ਦੀ ਸਾਂਝੇਦਾਰੀ ਅਤੇ 2012 ‘ਚ ਰਣਨੀਤਕ ਸਾਂਝੇਦਾਰੀ ਹੋਈ ਸੀ। ਮੌਜੂਦਾ ਸਾਲ ਭਾਰਤ ਅਤੇ ਏਸ਼ੀਅਨ ਦੇ ਆਪਸੀ ਸੰਬੰਧਾਂ ਲਈ ਬਹੁਤ ਮਹੱਤਵਪੁਰਨ ਮੰਨਿਆ ਜਾ ਰਿਹਾ ਹੈ। ਭਾਰਤ ਆਪਣੇ ਇਸ ਸਬੰਧ ਨੂੰ ਬਹੁਤ ਮਹੱਤਵ ਦੇ ਰਿਹਾ ਹੈ।ਸਾਲ 2018 ‘ਚ ਗਣਤੰਤਰ ਦਿਵਸ ਮੌਕੇ ਏਸ਼ੀਅਨ ਮੈਂਬਰ ਦੇਸ਼ਾਂ ਦੇ ਆਗੂਆਂ ਨੂੰ ਬਤੌਰ ਮੁੱਖ ਮਹਿਮਾਨ ਸੱਦਾ ਦੇਣਾ ਦੋਵਾਂ ਧਿਰਾਂ ਵਿਚਾਲੇ ਸੰਬੰਧਾਂ ਦੀ ਮਜ਼ਬੂਤੀ ਨੂੰ ਪੇਸ਼ ਕਰਦਾ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਭਾਰਤ ਦੀ ਗਣਤੰਤਰ ਦਿਵਸ ਦੀ ਪਰੇਡ ‘ਚ 10 ਆਗੂ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਉਣਗੇ।
10 ਏਸ਼ੀਅਨ ਮੈਂਬਰ ਦੇਸ਼ ਭਾਰਤ ਦੀ ਵਿਦੇਸ਼ ਨੀਤੀ ਨਾਲ ਸੰਬੰਧ ਰੱਖਦੇ ਹਨ। ਭਾਰਤ ਦੀ ਐਕਟ ਈਸਟ ਪਾਲਿਸੀ ‘ਚ ਸਿੰਗਾਪੁਰ ਨੇ ਵਿਸ਼ੇਸ਼ ਸਥਾਨ ਹਾਸਿਲ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਵਾਰ ਸਿੰਗਾਪੁਰ ਦਾ ਦੌਰਾ ਕੀਤਾ ਹੈ।ਉਹ ਸਿੰਗਾਪੁਰ ਦੇ ਪਹਿਲੇ ਪ੍ਰਧਾਨ ਮੰਤਰੀ ਲੀ ਕੁਆਨ ਯਿਵ ਦੇ ਅੰਤਿਮ ਸਸਕਾਰ ‘ਚ ਹਿੱਸਾ ਲੈਣ ਲਈ ਗਏ ਸਨ ਤੇ ਦੂਜੀ ਯਾਤਰਾ ਉਨਾਂ ਦੀ ਸਰਕਾਰੀ ਫੇਰੀ ਸੀ ਜੋ ਕਿ ਸਾਲ 2015 ਨਵੰਬਰ ‘ਚ ਕੀਤੀ ਗਈ ਸੀ।ਇਸ ਯਾਤਰਾ ਨੇ ਭਾਰਤ-ਸਿੰਗਾਪੁਰ ਦੇ ਕੂਟਨੀਤਕ ਸਬੰਧਾਂ ਦੇ ਸਫਲ 50 ਵਰ੍ਹਿਆਂ ਨੂੰ ਵੀ ਪੇਸ਼ ਕੀਤਾ ਸੀ। ਜਿਸਦੇ ਨਤੀਜੇ ਵੱਜੋਂ 8 ਸਮਝੌਤਿਆਂ ਨੂੰ ਸਹਿਬੱਧ ਕੀਤਾ ਗਿਆ ਸੀ। ਦੋਵਾਂ ਮੁਲਕਾਂ ਵਿਚਾਲੇ ਰਣਨੀਤਕ ਪੱਧਰ ‘ਤੇ ਸਬੰਧਾਂ ਨੂੰ ਚੁੱਕਿਆ ਗਿਆ ਸੀ ਅਤੇ ਸਿੰਗਾਪੁਰ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਭਾਰਤੀ ਵਿਦੇਸ਼ ਮੰਤਰਾਲੇ ਨੇ ਪੀਐਮ ਮੋਦੀ ਦੀ ਫੇਰੀ ਨੂੰ ਪੰਜ ਐਸ ਦਾ ਨਾਂਅ ਦਿੱਤਾ ਸੀ। ਜਿਸ ਤੋਂ ਭਾਵ ਵਪਾਰ ਅਤੇ ਨਿਵੇਸ਼ ਨੂੰ ਵਧਾਵਾ ਦੇਣਾ, ਸੰਪਰਕ ‘ਚ ਤੇਜ਼ੀ, ਸਮਾਰਟ ਸ਼ਹਿਰ, ਸਕਿਲ ਵਿਕਾਸ ਅਤੇ ਰਾਜ ਕੇਂਦਰਿਤ ਸੀ।
ਸਿੰਗਾਪੁਰ ਨੂੰ ਆਰਥਿਕ ਅਤੇ ਰਣਨੀਤਕ ਪੱਦਰ ‘ਤੇ ਦੱਖਣ-ਪੂਰਬੀ ਏਸ਼ੀਆ ‘ਚ ਭਾਰਤ ਦੇ ਗੇਟਵੇਅ ਵੱਜੋਂ ਵੇਖਿਆ ਜਾਂਦਾ ਹੈ। ਭਾਰਤ ਪਹਿਲੇ ਦੇਸ਼ ‘ਚੋਂ ਇਕ ਸੀ ਜਿੰਨਾਂ ਨੇ 1965 ‘ਚ ਸਿੰਗਾਪੁਰ ਨੂੰ ਮਾਨਤਾ ਦਿੱਤੀ ਸੀ। ਜਦੋਂ 1992 ‘ਚ ਤੱਤਕਾਲੀਨ ਪ੍ਰਧਾਨ ਮੰਤਰੀ ਪੀ.ਵੀ.ਨਰਸਿੰਮਾਂ ਰਾਓ ਨੇ ਲੁਕ ਈਸਟ ਪਾਲੀਸੀ ਦੀ ਸ਼ੁਰੂਆਤ ਕੀਤੀ ਸੀ ਤਾਂ ਸਿੰਗਾਪੁਰ ਇਸ ਖੇਤਰ ‘ਚ ਪਹਿਲਾ ਏਸ਼ੀਅਨ ਦੇਸ਼ ਸੀ ਜਿਸ ਨੇ ਭਾਰਤ ਦਾ ਸਵਾਗਤ ਕੀਤਾ ਸੀ। ਇਸ ਤੋਂ ਇਲਾਵਾ ਸਿੰਗਾਪੁਰ ਸੰਣੁਕਤ ਰਾਸ਼ਟਰ ਸੁਰੱਖਿਆ ਕੌਂਸਲ ‘ਚ ਭਾਰਤ ਦੀ ਸਥਾਈ ਮੈਂਬਰਸ਼ਿਪ ਲਈ ਸਮਰਥਨ ਕਰ ਰਿਹਾ ਹੈ। ਨਵਿਆਉਣਯੋਗ ਅਤੇ ‘ਬਾਕਸ ਤੋਂ ਬਾਹਰ’ ਵਰਗੇ ਸਿੰਗਾਪੁਰ ਸਰਕਾਰ ਦੇ ਵਿਚਾਰਾਂ ਨੇ ‘ਇੰਡੀਆ ਫੀਵਰ’ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਕਿ ਭਾਰਤ ਦੀ ਆਰਥਿਕ ਅਤੇ ਸੱਭਿਆਚਾਰਕ ਪਹੁੰਚ ਨੂੰ ਪੂਰੇ ਖੇਤਰ ‘ਚ ਅਗਵਾਈ ਕਰਨ ਦਾ ਮੌਕਾ ਮਿਿਲਆ।
ਸਿੰਗਾਪੁਰ ਵਿਕਾਸ ਦੀ ਕਹਾਣੀ ‘ਚ ਭਾਰਤ ਦਾ ਮੁੱਖ ਸਾਂਝੀਦਾਰ ਰਿਹਾ ਹੈ। ਭਾਵੇਂ ਕਿ ਉਹ ਪੀਐਮ ਮੋਦੀ ਦਾ ‘ ਨਮਨ ਗੰਗੇ’ ਪ੍ਰੋਜੈਕਟ ਦੇ ਤਹਿਤ ਗੰਗਾ ਨਦੀ ਦੀ ਸਫਾਈ ਦਾ ਕੰਮ ਹੋਵੇ ਜਾਂ ਫਿਰ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਅਮਰਾਵਤੀ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਦਾ ਕੰਮ ਹੋਵੇ, ਸਿੰਗਾਪੁਰ ਨੇ ਹਰ ਕੰਮ ‘ਚ ਮੋਢੇ ਨਾਲ ਮੋਢਾ ਲਾ ਕੇ ਮਦਦ ਕੀਤੀ ਹੈ। ਸਿੰਗਾਪੁਰ ਸਮਾਰਟ ਸ਼ਹਿਰ ਪ੍ਰੋਜੈਕਟਾਂ ‘ਚ ਇਕ ਮੋਹਰੀ ਸਹਿਭਾਗੀ ਹੈ ਅਤੇ ਦੇਸ਼ ਅੰਦਰ ਕਿੱਤਾ ਸਿਖਲਾਈ ਦੇਣ ਲਈ ਵੀ ਵੱਡਾ ਯੋਗਦਾਨ ਦੇਣ ਵਾਲਾ ਦੇਸ਼ ਹੈ। ਰੱਖਿਆ ਅਤੇ ਮਿਲਟਰੀ ਸਹਿਯੋਗ ‘ਚ ਸਿੰਗਾਪੁਰ ਭਾਰਤ ਦੇ ਕੁੱਝ ਨਜ਼ਦਕਿੀ ਭਾਈਵਾਲਾਂ ‘ਚੋਂ ਇਕ ਹੈ।
ਸਿੰਗਾਪੁਰ ਨਾਲ ਭਾਰਤ ਦਾ ਵਪਾਰ ਇਸ ਖੇਤਰ ‘ਚ ਸਭ ਤੋਂ ਵੱਧ ਹੈ। ਸਾਲ 2016-17 ‘ਚ ਦੋਵਾਂ ਮੁਲਕਾਂ ਵਿਚਾਲੇ ਦੁਵੱਲੇ ਵਪਾਰ ‘ਚ ਮਾਮੂਲੀ ਵਾਧਾ ਵੇਖਣ ਨੂੰ ਮਿਿਲਆ ਹੈ।ਜੋ ਕਿ 2016-17 ‘ਚ 16.65 ਬਿਲੀਅਨ ਅਮਰੀਕੀ ਡਾਲਰ ਹੋਇਆ ਜੋਕਿ 2015-16 ‘ਚ 15.02 ਬਿਲੀਅਨ ਅਮਰੀਕੀ ਡਾਲਰ ਦਰਜ ਕੀਤਾ ਗਿਆ ਸੀ। ਸਿੰਗਾਪੁਰ ਭਾਰਤੀ ਵਪਾਰੀਆਂ ਦੀ ਇਕ ਪਸੰਦੀਦਾ ਸਥਾਨ ਹੈ।
ਸਾਰੇ ਏਸ਼ੀਅਨ ਮੈਂਬਰ ਦੇਸ਼ਾਂ ‘ਚੋਂ ਸਿੰਗਾਪੁਰ ਭਾਰਤ ਤੋਂ ਸਭ ਤੋਂ ਵੱਧ ਸੈਲਾਨੀਆਂ ਦੀ ਆਮਦ ਦਰਜ ਕਰਦਾ ਹੈ। ਸਿੰਗਾਪੁਰ ਅਤੇ ਭਾਰਤ ਵਿਚਾਲੇ ਘੱਟੋ ਘੱਟ 450 ਨਾਗਰਿਕ ਉਡਾਣਾਂ ਹਰ ਹਫਤੇ ਉਡਾਣ ਭਰਦੀਆਂ ਹਨ। ਦੋਵੇਂ ਦੇਸ਼ ਪੂਰੀ ਤਰਾਂ ਨਾਲ ਜੁੜੇ ਹੋਏ ਹਨ। ਭਾਰਤ ਦਾ ਸਿੰਗਾਪੁਰ ਵੱਲ ਧਿਆਨ ਦੇਣਾ ਸਮਝਿਆ ਜਾ ਸਕਦਾ ਹੈ ਕਿਉਂਕਿ ਇੱਥੇ ਵੱਡੀ ਮਾਤਰਾ ‘ਚ ਭਾਰਤੀ ਭਾਈਚਾਰੇ ਦੇ ਲੋਕ ਰਹਿੰਦੇ ਹਨ।
ਸਿੰਗਾਪੁਰ ਦੀ ਕੁਲ ਵਸੋਂ ਦਾ ਲਗਭਗ 9 ਫੀਸਦੀ ਹਿੱਸਾ ਭਾਰਤੀ ਮੂਲ ਦਾ ਹੈ ਅਤੇ ਸਿੰਗਾਪੁਰ ‘ਚ ਤਾਮਿਲ ਭਾਸ਼ਾ ਇਕ ਸਰਕਾਰੀ ਭਾਸ਼ਾ ਹੈ।
ਭਾਰਤ ਅਤੇ ਏਸ਼ੀਅਨ ਮੈਂਬਰ ਦੇਸ਼ਾਂ ਵਿਚਾਲੇ ਸਾਂਝੇ ਰੁਝਾਨ ਹੀ ਮਜ਼ਬੂਤ ਅਤੇ ਬਹੁ-ਪਸਾਰੀ ਸਹਿਯੋਗ ਦਾ ਆਧਾਰ ਬਣਦੇ ਹਨ। ਭਾਰਤ-ਸਿੰਗਾਪੁਰ ਦੇ ਸਫਲ ਸਬੰਧਾਂ ਦੀ ਕਹਾਣੀ ਇਹ ਦਰਸਾਉਂਦੀ ਹੈ ਕਿ ਭਾਰਤ ਦਾ ਕੁਦਰਤੀ ਦੱਖਣੀ-ਪੂਰਬੀ ਏਸ਼ੀਅਨ ਭਾਈਵਾਲ ਅਜੇ ਵੀ ਪੁਰਬ ਏਸ਼ੀਆ ਅਤੇ ਭਾਰਤ-ਪ੍ਰਸ਼ਾਂਤ ਖੇਤਰ ‘ਚ ਇਕ ਵਿਚੋਲੇ ਦੇ ਰੂਪ ‘ਚ ਸੇਵਾ ਕਰਨ ਦੇ ਸਮਰੱਥ ਹੈ।
ਭਵਿੱਖ ‘ਚ ਭਾਰਤ ਅਤੇ ਸਿੰਗਾਪੁਰ ਦੇ ਸਬੰਧਾਂ ਨੂੰ ਮਜ਼ਬੂਤੀ ਮਿਲੇਗੀ ਅਤੇ ਇਹ ਅਗਲੇ ਪੱਧਰ ਵੱਲ ਵੱਧਣਗੇ। 25 ਸਾਲਾਂ ਬਾਅਦ ਉਹ ਸਮਾਂ ਆ ਗਿਆ ਹੈ ਕਿ ਦੋਵੇਂ ਮੁਲਕ ਮਿਲ ਕੇ ਇਸ ਖੇਤਰ ਦੀ ਭਵਿੱਖ ਦੀ ਰੂਪ ਰੇਖਾ ਨੂੰ ਬਣਾਉਣ ‘ਚ ਆਪਣੀ ਭੂਮਿਕਾ ਨਿਭਾਉਣ। ਆਮ ਤੌਰ ‘ਤੇ ਭਾਰਤ ਜੋ ਕਿ ਏਸ਼ੀਆ ਦੀ ਇਕ ਵੱਡੀ ਸਿਆਸੀ ਅਤੇ ਆਰਥਿਕ ਸ਼ਕਤੀ ਮੰਨਿਆ ਜਾਂਦਾ ਹੈ ਉਸ ਤੋਂ ਆਸ ਕੀਤੀ ਕੀ ਆਸ ਕੀਤੀ ਜਾਂਦੀ ਹੈ ਤੇ ਸਿੰਗਾਪੁਰ ਜੋ ਕਿ ਭਾਰਤ ਦਾ ਸੱਚਾ ਮਿਤਰ ਹੈ ਉਹ ਇਸ ਖੇਤਰ ‘ਚ ਮੋਹਰੀ ਭੂਮਿਕਾ ਨਿਭਾਉਣਦਾ ਹੈ।