ਰਾਸ਼ਟਰਪਤੀ ਮੁਖਰਜੀ ਨੇ ਬੰਗਾਲ ‘ਚ ਸਤਿਆ ਭਾਰਤੀ ਸਕੂਲ ਦਾ ਕੀਤਾ ਉਦਘਾਟਨ

ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਬੀਤੇ ਦਿਨ ਪੱਛਮੀ ਬੰਗਾਲ ਦੇ ਕੰਨੀਡਿਗੀ ‘ਚ ਸਤਿਆ ਭਾਰਤੀ ਸਕੂਲ ਦਾ ਉਦਘਾਟਨ ਕੀਤਾ। ਇਸ ਸਕੂਲ ਦਾ ਮੁੱਖ ਮੰਤਵ ਸਮਾਜ ਦੇ ਕਮਜ਼ੋਰ ਵਰਗ ਦੇ ਵਿਿਦਆਰਥੀਆਂ ਖਾਸ ਕਰ ਲੜਕੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ।
ਇਸ ਮੌਕੇ ਬੋਲਦਿਆਂ ਰਾਸ਼ਟਰਪਤੀ ਮੁਖਰਜੀ ਨੇ ਸਤਿਆ ਭਾਰਤੀ ਫਾਊਨਡੇਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੇਂਡੂ ਖੇਤਰਾਂ ‘ਚ ਸਥਾਨਕ ਲੋਕਾਂ ਤੱਕ ਸਿੱਖਿਆ ਦੀ ਸਹੂਲਤ ਪਹੁੰਚਾਉਣ ਲਈ ਉਹ ਬਹੁਤ ਵਧੀਆ ਯਤਨ ਕਰ ਰਹੇ ਹਨ। ਉਨਾਂ ਕਿਹਾ ਕਿ ਬੱਚੇ ਇੰਨਾਂ ਸਕੂਲਾਂ ‘ਚ ਸਿੱਖਿਆ ਪ੍ਰਾਪਤੀ ਲਈ ਬਹੁਤ ਉਤਸੁਕ ਹਨ। ਦੇਸ਼ ਭਰ ‘ਚ ਸਤਿਆ ਭਾਰਤੀ ਸਕੂਲ ਹਨ।
ਸਤਿਆ ਭਾਰਤੀ ਸਕੂਲ ਪ੍ਰੋਗਰਾਮ ਸਾਲ 2009 ‘ਚ ਮੁਰਸ਼ੀਦਾਬਾਦ ਦੇ 9 ਪਿੰਡਾਂ ਤੋਂ ਸ਼ੁਰੂ ਕੀਤਾ ਗਿਆ ਸੀ।ਪਿਛਲੇ ਅੱਠ ਸਾਲਾਂ ‘ਚ ਇਹ ਸਕੂਲ 1900 ਤੋਂ ਵੀ ਵੱਧ ਵਿਿਦਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ ਜਿਸ ‘ਚ 57 ਫੀਸਦੀ ਲੜਕੀਆਂ ਹਨ।