ਰੇਲਵੇ ਮੰਤਰੀਨੇ ਰਾਸ਼ਟਰ ਨੂੰ ਪਹਿਲੀ ਸੋਲਰ ਊਰਜਾ DEMU ਰੇਲਗੱਡੀ ਕੀਤੀ ਸਮਰਪਿਤ

ਰੇਲਵੇ ਮੰਤਰੀ ਸੁਰੇਸ਼ ਪ੍ਰਭੂ ਨੇ ਬੀਤੇ ਦਿਨ ਨਵੀਂ ਦਿੱਲੀ ‘ਚ ਰਾਸ਼ਟਰ ਨੂੰ ਪਹਿਲੀ ਸੋਲਰ ਊਰਜਾ DEMU ਰੇਲਗੱਡੀ ਸਮਰਪਿਤ ਕੀਤੀ ਹੈ।1600 ਹਾਰਸ ਪਾਵਰ ਵਾਲੀ ਇਸ ਰੇਲਗੱਡੀ ‘ਚ ਸੋਲਰ ਊਰਜਾ ਕੋਚ ਵਿਸ਼ੇਸ਼ ਬੈਟਰੀ ਬੈਂਕ ਦੀ ਸਮਰਥਾ ਰੱਖਦੇ ਹਨ ਜਿੰਨਾਂ ਦੀ ਵਰਤੋਂ ਰਾਤ ਦੇ ਸਮੇਂ ਕੀਤੀ ਜਾਵੇਗੀ।
ਇਹ ਰੇਲਗੱਡੀ ਦਿੱਲੀ ਦੇ ਸਰਾਏ ਰੋਹੀਲਾ ਤੋਂ ਹਰਿਆਣਾ ਦੇ ਫਾਰੂਖ ਨਗਰ ਤੱਕ ਚੱਲੇਗੀ।ਇਸ ਮੌਕੇ ਰੇਲਵੇ ਮੰਤਰੀ ਨੇ ਕਿਹਾ ਕਿ ਇਹ ਪਹਿਲ ਭਾਰਤੀ ਰੇਲਵੇ ਲਈ ਬਹੁਤ ਖਾਸ ਹੈ ਜੋ ਕਿ ਵਾਤਾਵਰਨ ਲਈ ਦੋਸਤਾਨਾ ਮਾਹੌਲ ਪੈਦਾ ਕਰੇਗੀ। ਇਸ ਰੇਲਗੱਡੀ ਦੀ ਮਦਦ ਨਾਲ ਹਰ ਸਾਲ 21,000 ਲੀਟਰ ਡੀਜ਼ਲ ਦੀ ਬਚਤ ਹੋਵੇਗੀ ਅਤੇ 12 ਲੱਖ ਰੁਪਏ ਦੀ ਵੀ ਬਚਤ ਦਰਜ ਕੀਤੀ ਜਾਵੇਗੀ।