ਅਸਾਮ ਸਰਕਾਰ ਵੱਲੋਂ ਰਾਹਤ ਕਾਰਜ਼ਾਂ ‘ਚ ਤੇਜ਼ੀ

ਅਸਾਮ ‘ਚ ਹੜਾਂ ਦੀ ਮਾਰ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਜੋ ਗਿਆ ਜਿਸ ਨੂੰ ਕਿ ਆਮ ਕਰਨ ਲਈ ਰਾਜ ਸਰਕਾਰ ਵੱਲੋਂ ਰਾਹਤ ਕਾਰਜ਼ਾਂ ‘ਚ ਤੇਜੀ ਲਿਆਂਦੀ ਗਈ ਹੈ।
ਗੁਹਾਟੀ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਤੇ ਵਿੱਤ ਮੰਤਰੀ ਹਿਮਾਤਾਂ ਬਿਸਵਾ ਸਰਮਾ ਨੇ ਕਿਹਾ ਕਿ ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ 100 ਕਰੋੜ ਰੁਪਏ ਦਾ ਇਕ ਅਗਾਂਊ ਫੰਡ ਜਾਰੀ ਕੀਤਾ ਹੈ। ਉਨਾਂ ਕਿਹਾ ਕਿ ਰਾਹਤ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਉਨਾਂ ਦੱਸਿਆ ਕਿ ਮੁੱਖ ਸਕੱਤਰ ਨੇ ਹੜ੍ਹ ਪ੍ਰਭਾਵਿਤ ਜ਼ਿਿਲਆ ਦੇ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀ ਸਥਿਤੀ ਦੀ ਸਮੀਖਿਆ ਕੀਤੀ।ਅੱਜ ਦੀ ਇਸ ਮੀਟਿੰਗ ਦੌਰਾਨ ਉਨਾਂ ਨੇ ਪ੍ਰਭਾਵਿਤ ਖੇਤਰਾਂ ‘ਚ ਚੰਗੀ ਸਿਹਤ ਸਹੂਲਤ ਅਤੇ ਸਾਫ ਪਾਣੀ ਦੀ ਵਿਵਸਥਾ ਕਰਨ ‘ਤੇ ਜੋਰ ਦਿੱਤਾ।
ਹੜ੍ਹ ਪ੍ਰਭਾਵਿਤ ਖੇਤਰ ਦੇ ਬੱਚਿਆਂ ਲਈ ਕੀਤਾਬਾਂ ਦੀ ਮੁੜ ਛਪਾਈ ਕੀਤੀ ਜਾ ਰਹੀ ਹੈ।